ਮੈਰਿਜ ਪੈਲੇਸ ਵਿਚ ਸ਼ੱਕੀ ਹਾਲਾਤ ’ਚ ਦਰੱਖ਼ਤ ਨਾਲ ਲਟਕਦੀ ਮਿਲੀ ਬਜ਼ੁਰਗ ਦੀ ਲਾਸ਼
Published : Apr 27, 2023, 8:15 am IST
Updated : Apr 27, 2023, 8:15 am IST
SHARE ARTICLE
photo
photo

ਮੁਬਾਰਕਪੁਰ ਪੁਲਿਸ ਅਨੁਸਾਰ ਲਾਸ਼ ਕਰੀਬ ਚਾਰ-ਪੰਜ ਦਿਨ ਪੁਰਾਣੀ ਜਾਪਦੀ ਹੈ

 

ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ) : ਮੁਬਾਰਕਪੁਰ ਰਾਮਗੜ੍ਹ ਰੋਡ ’ਤੇ ਸਥਿਤ ਮੈਰਿਜ ਪੈਲੇਸ ’ਚ ਇਕ ਬਜ਼ੁਰਗ ਵਲੋਂ ਸ਼ੱਕੀ ਹਾਲਾਤ ’ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਕਰੀਬ 5 ਦਿਨਾਂ ਤੋਂ ਮੈਰਿਜ ਪੈਲੇਸ ਦੇ ਅੰਦਰ ਦਰੱਖਤ ’ਤੇ ਫਾਹੇ ਨਾਲ ਲਟਕ ਰਹੀ ਸੀ। ਮ੍ਰਿਤਕ ਦੀ ਉਮਰ 70 ਸਾਲ ਦੇ ਕਰੀਬ ਜਾਪਦੀ ਹੈ, ਜਿਸ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ ਹੈ। ਮੁਬਾਰਕਪੁਰ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

 ਜਾਣਕਾਰੀ ਅਨੁਸਾਰ ਪੁਲ ਪਾਰ ਕਰਕੇ ਰਾਮਗੜ੍ਹ ਵਲ ਨੂੰ ਡੀ.ਐਸ. ਰਾਇਲ ਨਾਂ ਦਾ ਮੈਰਿਜ ਪੈਲੇਸ ਹੈ ਜੋ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੈਲੇਸ ਦੇ ਅੰਦਰ ਇਕ ਬਜ਼ੁਰਗ ਵਿਅਕਤੀ ਦੀ ਬਹੁਤ ਪੁਰਾਣੀ ਲਾਸ਼ ਦਰੱਖ਼ਤ ਨਾਲ ਲਟਕ ਰਹੀ ਹੈ। ਮੁਬਾਰਕਪੁਰ ਪੁਲਿਸ ਅਨੁਸਾਰ ਲਾਸ਼ ਕਰੀਬ ਚਾਰ-ਪੰਜ ਦਿਨ ਪੁਰਾਣੀ ਜਾਪਦੀ ਹੈ ਅਤੇ ਉਸ ਦੇ ਸਰੀਰ ’ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਮ੍ਰਿਤਕ ਕੇਸਧਾਰੀ ਹੈ ਜਿਸ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ। 

ਉਸ ਨੇ ਕਪੜੇ ਦੇ ਟੁਕੜੇ ਨੂੰ ਫਾਹੇ ਦੀ ਤਰ੍ਹਾਂ ਵਰਤ ਕੇ ਦਰੱਖਤ ਨਾਲ ਫਾਹਾ ਲੈ ਲਿਆ। ਪਤਾ ਲੱਗਾ ਹੈ ਕਿ ਉਹ ਕੁਝ ਸਾਲ ਪਹਿਲਾਂ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਪਹਿਲਾਂ ਪਛਾਣ ਲਈ 72 ਘੰਟਿਆਂ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।



 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement