
ਮ੍ਰਿਤਕ ਦੀ ਜੇਬ 'ਚੋਂ ਇਕ ਇੰਜੈਕਸ਼ਨ ਅਤੇ ਨਸ਼ੇ ਵਾਲੇ ਲਿਫ਼ਾਫ਼ੇ ਦਾ ਟੁਕੜਾ ਬਰਾਮਦ ਹੋਇਆ।
ਅੰਮ੍ਰਿਤਸਰ: ਪੰਜਾਬ ਵਿਚ ਹਰ ਦਿਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ (Drug Overdose) ਨਾਲ ਮੌਤ ਹੋ ਜਾਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਨਸ਼ਿਆਂ ਦਾ ਕਾਰੋਬਾਰ ਘੱਟ ਹੋਣ ਦੀ ਬਜਾਏ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ ਤੇ ਇਸਦੀ ਭੇਂਟ ਚੜ੍ਹ ਰਹੇ ਹਨ ਪੰਜਾਬ ਦੇ ਲੋਕ।
ਇਹ ਵੀ ਪੜ੍ਹੋ: ਖੇਤ 'ਚ ਤੂੜੀ ਬਣਾ ਰਹੇ ਦੋਸਤ ਨੂੰ ਮਿਲਣ ਗਏ ਨੌਜਵਾਨ ਦੀ ਖਾਲ 'ਚੋਂ ਮਿਲੀ ਲਾਸ਼
ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਇਥੇ ਪਿੰਡ ਸਰਾਂ ਦੇ ਟਰੱਕ ਡਰਾਈਵਰ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਸਰਬਜੀਤ ਸਿੰਘ (40) ਪੁੱਤਰ ਦਲਜੀਤ ਸਿੰਘ ਵਾਸੀ ਸਰਾਂ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਹਾਈਕੋਰਟ ਨੇ ਵਿਧਵਾ ਦੇ ਜੀਵਨ ਦਾ ਹੱਕ ਖੋਹਣ ਲਈ ਪੰਜਾਬ ਨੂੰ ਲਗਾਈ ਫਟਕਾਰ
ਮ੍ਰਿਤਕ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਬਜੀਤ ਸਿੰਘ ਟਰੱਕ ਡਰਾਈਵਰ ਸੀ ਅਤੇ ਨਸ਼ੇ ਦਾ ਆਦੀ ਹੋਣ ਕਾਰਨ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਸਰਬਜੀਤ ਸਿੰਘ ਦੀ ਜੇਬ 'ਚੋਂ ਇਕ ਇੰਜੈਕਸ਼ਨ ਅਤੇ ਨਸ਼ੇ ਵਾਲੇ ਲਿਫ਼ਾਫ਼ੇ ਦਾ ਟੁਕੜਾ ਬਰਾਮਦ ਹੋਇਆ।