Ludhiana News : ਜਿੰਮ ਦੇ ਬਾਹਰੋਂ ਨੌਜਵਾਨ ਨੂੰ ਅਗਵਾ ਕਰਨ ਵਾਲੇ 3 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

By : BALJINDERK

Published : Apr 27, 2024, 1:57 pm IST
Updated : Apr 27, 2024, 1:58 pm IST
SHARE ARTICLE
kidnapped youth outside gym
kidnapped youth outside gym

Ludhiana News : ਰਿਸ਼ਤੇਦਾਰਾਂ ਨੇ ਨੌਜਵਾਨ ਦੀ ਬੇਹਿਰਮੀ ਨਾਲ ਕੁੱਟਮਾਰ ਕਰ ਵਾਰਦਾਤ ਨੂੰ ਦਿੱਤਾ ਅੰਜ਼ਾਮ

Ludhiana News : ਲੁਧਿਆਣਾ ’ਚ ਸ਼ਿਮਲਾਪੁਰੀ ਦੇ ਪ੍ਰੀਤ ਨਗਰ ਦੇ ਰਹਿਣ ਵਾਲੇ ਨੌਜਵਾਨ ਨੂੰ ਕੁਝ ਵਿਅਕਤੀਆਂ ਨੇ ਜਿੰਮ ਦੇ ਬਾਹਰੋਂ ਅਗਵਾ ਕਰ ਲਿਆl ਅੰਬਾਲੇ ਲਿਜਾਣ ਤੋਂ ਬਾਅਦ ਮੁਲਜ਼ਮਾਂ ਨੇ ਸਾਰੀ ਰਾਤ ਨੌਜਵਾਨ ਨੂੰ ਤਸੀਹੇ ਦਿੱਤੇ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਹ ਵੀ ਪੜੋ:Adampur News : ਆਦਮਪੁਰ 'ਚ ਅਲਾਵਲਪੁਰ ਚੌਂਕੀ ਸਾਹਮਣੇ ਵਿਅਕਤੀ ਦੀ ਸਿਰ ਵੱਢੀ ਲਾਸ਼ ਬਰਾਮਦ

ਸੂਤਰਾਂ ਮੁਤਾਬਕ ਹਾਲਤ ਜ਼ਿਆਦਾ ਖ਼ਰਾਬ ਹੁੰਦੀ ਦੇਖ ਉਨ੍ਹਾਂ ਵਿਅਕਤੀਆਂ ਨੇ ਪੁਲਿਸ ਨੂੰ ਖੁਦ ਹੀ ਫੋਨ ਕਰ ਦਿੱਤਾ । ਪੁਲਿਸ ਆਉਣ 'ਤੇ ਜ਼ਖ਼ਮੀ ਨੌਜਵਾਨ ਨੇ ਉਨ੍ਹਾਂ ਕੋਲੋਂ ਮੋਬਾਇਲ ਫੋਨ ਲੈ ਕੇ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ । ਇਸ ਮਾਮਲੇ ’ਚ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਪੁਲਿਸ ਨੇ ਰਾਜਪੁਰਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਿਡਨੈਪਿੰਗ ਦਾ ਮੁਕਦਮਾ ਦਰਜ ਕਰ ਲਿਆ ਹੈ।

ਇਹ ਵੀ ਪੜੋ:Pakistan News : ਲਾਹੌਰ 'ਚ ਪਾਸਿੰਗ ਆਊਟ ਪਰੇਡ 'ਚ ਪੁਲਿਸ ਦੀ ਵਰਦੀ ਤੇ ਟੋਪੀ ਪਾ ਮੁਸੀਬਤ ’ਚ ਘਿਰੀ ਮਰੀਅਮ ਨਵਾਜ਼  

ਜਾਣਕਾਰੀ ਦਿੰਦਿਆਂ ਸ਼ਿਮਲਾਪੁਰੀ ਦੇ ਪ੍ਰੀਤ ਨਗਰ ਦੀ ਰਹਿਣ ਵਾਲੀ ਨਸੀਬ ਕੌਰ ਨੇ ਦੱਸਿਆ ਘੇਰ ਉਸਦਾ ਪੁੱਤਰ ਗੁਰਦਿਤ ਸਿੰਘ (26) ਰੇਰੂ ਸਾਹਿਬ ਗੁਰਦੁਆਰਾ ਦੇ ਕੋਲ ਪੈਂਦੇ ਵਰਲਡ ਵਾਈਡ ਜਿਮ ’ਚ ਸ਼ਾਮ ਵੇਲੇ ਕਸਰਤ ਕਰਨ ਜਾਂਦਾ ਹੈ । ਔਰਤ ਨੇ ਦੱਸਿਆ ਕਿ 25 ਅਪ੍ਰੈਲ ਰਾਤ 10 ਵਜੇ ਦੇ ਕਰੀਬ ਗੁਰਦਿੱਤ ਦੇ ਦੋਸਤ ਪ੍ਰਿੰਸ ਦਾ ਫੋਨ ਆਇਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਲਵਪ੍ਰੀਤ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਗੁਰਦਿੱਤ ਸਿੰਘ ਨੂੰ ਅਗਵਾ ਕਰ ਲਿਆ ਹੈ । ਨਸੀਬ ਕੌਰ ਨੇ ਦੱਸਿਆ ਕਿ ਉਹ ਉਸਨੂੰ ਸਾਰੀ ਰਾਤ ਲੱਭਦੇ ਰਹੇ ਪਰ ਪੁੱਤ ਦੀ ਕੋਈ ਜਾਣਕਾਰੀ ਨਾ ਮਿਲੀ । ਅਗਲੇ ਦਿਨ ਜਦ ਗੁਰਦਿੱਤ ਨਾਲ ਸੰਪਰਕ ਹੋਇਆ ਤਾਂ ਸਾਹਮਣੇ ਆਇਆ ਕਿ ਲਵਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦਿੱਤ ਨੂੰ ਅਗਵਾ ਕੀਤਾ ਸੀ ਅਤੇ ਅੰਬਾਲੇ ਉਸ ਨੂੰ ਸਾਰੀ ਰਾਤ ਤਸੀਹੇ ਦਿੱਤੇ ਗਏ । ਔਰਤ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਘਰ ਦੀ ਇੱਕ ਔਰਤ ਦੇ ਨਾਲ ਗੁਰਦਿੱਤ ਦੇ ਨਾਜਾਇਜ਼ ਸਬੰਧ ਹਨ ।

ਇਹ ਵੀ ਪੜੋ:LifeStyle : ਇਹ 5 ਚੰਗੀਆਂ ਆਦਤਾਂ ਤੁਹਾਨੂੰ ਕਈ ਖਤਰਨਾਕ ਬਿਮਾਰੀਆਂ ਤੋਂ ਬਚਾ ਸਕਦੀਆਂ ਹਨ 

ਨਸੀਬ ਕੌਰ ਨੇ ਦੱਸਿਆ ਕਿ ਗੁਰਦਿੱਤ ਸਿੰਘ ਘਰ ਵਾਪਸ ਤਾਂ ਆ ਗਿਆ ਹੈ ਪਰ ਉਸ ਦੀ ਕੁੱਟਮਾਰ ਬਹੁਤ ਹੀ ਬੇਰਹਿਮੀ ਨਾਲ ਹੋਈ ਹੈ । ਉਧਰੋਂ ਇਸ ਮਾਮਲੇ ’ਚ ਥਾਣਾ ਸ਼ਿਮਲਾਪੁਰੀ ਦੇ ਸਬ ਇੰਸਪੈਕਟਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਲਵਪ੍ਰੀਤ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਿਡਨੈਪਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 

(For more news apart from  abducting youth outside gym case registered against 3 unidentified persons News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement