Barnala News : ਪਿੰਡ ਦਰਾਜ ਵਿਖੇ ਗਰੀਬ ਪਰਿਵਾਰ ਦੇ ਘਰ ਬਿਜਲੀ ਸਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਨੁਕਸਾਨ
Published : Apr 27, 2024, 11:18 am IST
Updated : Apr 27, 2024, 11:18 am IST
SHARE ARTICLE
village Daraj
village Daraj

ਧੀ ਦੇ ਵਿਆਹ ਲਈ ਜੋੜਿਆ ਦਾਜ ਦਾ ਸਮਾਨ ਸੜ ਕੇ ਹੋਇਆ ਸੁਆਹ

Barnala News : ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਜ ਵਿਖੇ ਗਰੀਬ ਪਰਿਵਾਰ ਦਾ ਉਸ ਸਮੇਂ ਭਾਰੀ ਨੁਕਸਾਨ ਹੋ ਗਿਆ, ਜਦ ਅਚਾਨਕ ਬਿਜਲੀ ਸਾਰਟ ਸਰਕਟ ਕਾਰਨ ਭਿਆਨਕ ਅੱਗ ਲੱਗਣ ਕਾਰਨ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

 ਇਸ ਮੌਕੇ ਪੀੜਿਤ ਪਰਿਵਾਰਿਕ ਮੈਂਬਰ ਪਰਮਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੰਘੀ ਸਵੇਰੇ 3 ਵਜੇ ਦੇ ਕਰੀਬ ਜਦ ਉਹ ਦੂਜੇ ਕਮਰੇ ਵਿੱਚ ਸੁੱਤੇ ਪਏ ਸਨ ਤਾਂ ਨਾਲ ਲੱਗਦੇ ਦੂਜੇ ਕਮਰੇ ਵਿੱਚ ਬਿਜਲੀ ਸਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਉਹਨਾਂ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ।

 ਪੀੜਤਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨਾਂ ਦੀ 20 ਸਾਲ ਦੀ ਇਕਲੌਤੀ ਧੀ ਦੇ ਵਿਆਹ ਲਈ ਉਹਨਾਂ ਨੇ ਕਰੜੀ ਮਿਹਨਤ ਨਾਲ ਪੈਸੇ ਜੋੜ ਕੇ ਦਾਜ ਦਾ ਸਮਾਨ ਜੋੜਿਆ ਸੀ,ਅੱਗ ਲੱਗਣ ਕਾਰਨ ਜਿੱਥੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ,ਉੱਥੇ ਦਾਜ ਦਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ,ਜਿਸ ਵਿੱਚ ਪੇਟੀ,ਬੈਡ,ਭਾਂਡੇ ਮੰਜੇ-ਬਿਸਤਰੇ, ਕੁਰਸੀਆਂ ਸਮੇਤ ਬਿਜਲੀ ਦਾ ਸਮਾਨ ਵੀ ਨੁਕਸਾਨਿਆ ਗਿਆ। ਇਸ ਤੋਂ ਇਲਾਵਾ 7 ਹਜ਼ਾਰ ਦੇ ਕਰੀਬ ਨਕਦੀ, ਕਾਗਜਾਤ ਅਤੇ ਸਕੂਲ ਸਰਟੀਫਿਕੇਟ ਵੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜ ਕੇ ਸੁਆਹ ਹੋ ਗਏ।

ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਰੀਬ ਪਰਿਵਾਰ ਦੇ ਘਰ ਲੱਗੀ ਅੱਗ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਹੈ, ਪਰਿਵਾਰ ਨੇ ਮਿਹਨਤ ਮਜਦੂਰੀ ਕਰਕੇ ਆਪਣੀ ਧੀ ਦੇ ਲਈ ਦਾਜ ਦਾ ਸਮਾਨ ਇਕੱਠਾ ਕੀਤਾ ਸੀ , ਜੋ ਸੜ ਕੇ ਸੁਆਹ ਹੋ ਗਿਆ।

ਉਨਾਂ ਪੀੜਿਤ ਲੋੜਵੰਦ ਪਰਿਵਾਰ ਦੀ ਮਦਦ ਲਈ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਇਲਾਵਾ ਵਿਦੇਸ਼ ਬੈਠੇ ਐਨ.ਆਰ.ਆਈ ਭਰਾਵਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਲੋੜਵੰਦ ਲੜਕੀ ਦੇ ਦਾਜ ਨੂੰ ਇਕੱਠਾ ਕਰਕੇ ਪਰਿਵਾਰ ਦੀ ਮਦਦ ਕੀਤੀ ਜਾ ਸਕੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement