Fazilka Accident : ਦੋ ਮਾਸੂਮਾਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਟਰਾਲਾ ਚਾਲਕ ਨੇ ਬਾਈਕ ਨੂੰ ਮਾਰੀ ਟੱਕਰ
Published : Apr 27, 2024, 3:39 pm IST
Updated : Apr 27, 2024, 3:39 pm IST
SHARE ARTICLE
The trailer driver hit the bike Fazilka Accident News in punjabi
The trailer driver hit the bike Fazilka Accident News in punjabi

Fazilka Accident : ਮਰਨ ਤੋਂ ਪਹਿਲਾਂ ਪਤਨੀ ਨੂੰ ਦੱਸੀ ਸਾਰੀ ਵਾਰਦਾਤ

The trailer driver hit the bike Fazilka Accident News in punjabi: ਫਾਜ਼ਿਲਕਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਘਰਿਆਣੀ ਮੋੜ ਨੇੜੇ ਟਰਾਲੀ ਨਾਲ ਟਕਰਾਉਣ ਕਾਰਨ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਕਿਵੇਂ ਲਾਪਰਵਾਹ ਟਰਾਲਾ ਚਾਲਕ ਨੇ ਉਸ ਦੀ ਜਾਨ ਲੈ ਲਈ।

ਇਹ ਵੀ ਪੜ੍ਹੋ: Khadur Sahib News: ਸੇਵਾ ਮੁਕਤ ਸੂਬੇਦਾਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਸਰਕਾਰੀ ਹਸਪਤਾਲ 'ਚ ਪੁੱਜੇ 32 ਸਾਲਾ ਭੀਮਸੇਨ ਪੁੱਤਰ ਬੱਗਾ ਸਿੰਘ ਦੇ ਭਰਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸ਼ੁੱਕਰਵਾਰ ਨੂੰ ਮੋਟਰਸਾਈਕਲ 'ਤੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਨਾਲ ਦੇ ਪਿੰਡ ਗਿਆ ਸੀ ਜਦੋਂ ਦੇਰ ਸ਼ਾਮ ਵਾਪਸ ਆ ਰਿਹਾ ਸੀ ਤਾਂ ਫਾਜ਼ਿਲਕਾ-ਫ਼ਿਰੋਜ਼ਪੁਰ ਮੁੱਖ ਮਾਰਗ 'ਤੇ ਘਰਿਆਣੀ ਮੋੜ ਨੇੜੇ ਉਸ ਨੂੰ ਤੇਜ਼ ਰਫ਼ਤਾਰ ਘੋੜੇ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ: Delhi News : ਪਿਆਰ ਵਿਚ ਅੜਿੱਕਾ ਬਣਨ 'ਤੇ ਨਾਬਾਲਗ ਨੇ ਆਪਣੀ ਪ੍ਰੇਮਿਕਾ ਦੀ ਮਾਂ ਦੀ ਗੋਲੀ ਮਾਰ ਕੇ ਕੀਤਾ ਕਤਲ

ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਰਾਤ ਸਮੇਂ ਡਾਕਟਰਾਂ ਨੇ ਮਰੀਜ਼ ਦਾ ਸੀ.ਟੀ.ਸਕੈਨ ਕਰਵਾਉਣ ਲਈ ਕਿਹਾ ਅਤੇ ਨਾਲ ਹੀ ਅੰਦਰੂਨੀ ਸੱਟਾਂ ਨਾਲ ਜ਼ਖ਼ਮੀ ਹੋਏ ਭੀਮਸੈਨ ਨੂੰ ਘਰ ਲੈ ਕੇ ਜਾਣ ਲਈ ਕਿਹਾ। ਜਦੋਂ ਉਹ ਘਰ ਆਇਆ ਤਾਂ ਉਸ ਦੀ ਹਾਲਤ ਵਿਗੜ ਗਈ ਜਿਸ ਨੂੰ ਅੱਜ ਸਰਕਾਰੀ ਹਸਪਤਾਲ ਲਿਆਂਦਾ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ ਮੋਟਰਸਾਈਕਲ 'ਤੇ ਪਿੱਛੇ ਤੋਂ ਆ ਰਹੇ ਘੋੜਾ ਟਰਾਲਾ ਚਾਲਕ ਨੇ ਉਸ ਦੇ  ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਫਿਲਹਾਲ ਮ੍ਰਿਤਕ ਆਪਣੇ ਪਿੱਛੇ ਦੋ ਬੱਚੇ, ਇੱਕ ਲੜਕਾ (9 ਸਾਲ) ਅਤੇ ਇੱਕ ਲੜਕੀ (12 ਸਾਲ) ਛੱਡ ਗਿਆ ਹੈ।

(For more Punjabi news apart from The trailer driver hit the bike Fazilka Accident News in punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement