
ਸੂਬੇ 'ਚ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਤੇ ਆਏ ਦਿਨ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ।
ਦੀਨਾਨਗਰ (ਦੀਪਕ ਕੁਮਾਰ) : ਸੂਬੇ 'ਚ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਤੇ ਆਏ ਦਿਨ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਮਾਮਲਾ ਦੀਨਾਨਗਰ ਤੋਂ ਸਾਹਮਣੇ ਆਇਆ ਜਿਥੋਂ ਦੇ ਪਿੰਡ ਗਵਾਲੀਆ 'ਚ ਦਿਨ-ਦਿਹਾੜੇ ਚੋਰਾਂ ਵਲੋਂ ਇਕ ਅਧਿਆਪਕ ਦੇ ਘਰ ਨੂੰ ਨਿਸ਼ਾਨਾ ਬਣਾ ਕੇ 7 ਤੋਲੇ ਸੋਨਾ ਅਤੇ 50000 ਦੀ ਨਗਦੀ ਚੋਰੀ ਕਰ ਲਈ ਗਈ।
teacher's house
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰੇਸ਼ ਕੁਮਾਰ ਅਧਿਆਪਕ ਦੇ ਬੇਟੇ ਕਸ਼ਿਸ਼ ਕੁਮਾਰ ਨੇ ਦਸਿਆ ਕਿ ਉਹ ਕਾਲਜ 'ਚ ਛੁੱਟੀ ਹੋਣ ਕਾਰਨ ਘਰ ਸੀ ਤੇ ਉਹ ਕਰੀਬ 10 ਵਜੇ ਕਿਸੇ ਕੰਮ ਲਈ ਬਜ਼ਾਰ ਚਲਾ ਗਿਆ। ਕਰੀਬ ਦੋ ਘੰਟੇ ਬਾਅਦ ਘਰ ਪਹੁੰਚਣ ਤੇ ਜਦੋਂ ਉਸਨੇ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਚਾਬੀ ਲੈ ਕੇ ਦਰਵਾਜਾ ਖੋਲਿਆ ਤਾਂ ਉਹ ਖੁਲਿਆ ਨਹੀਂ। ਉਸ ਵਲੋਂ ਕੰਧ ਟੱਪ ਕੇ ਦਰਵਾਜਾ ਖੋਲਿਆ ਗਿਆ ਤਾਂ ਘਰ ਦੇ ਸਾਰੇ ਦਰਵਾਜ਼ਿਆਂ ਦੇ ਤਾਲੇ ਟੁਟੇ ਹੋਏ ਸਨ। ਉਸਨੇ ਤੁਰਤ ਇਸ ਦੀ ਜਾਣਕਾਰੀ ਆਪਣੇ ਪਿਤਾ ਨੂੰ ਦਿਤੀ।
teacher's house
ਬੇਟੇ ਵਲੋਂ ਜਾਣਕਾਰੀ ਮਿਲਦੇ ਹੀ ਅਧਿਆਪਕ ਸੁਰੇਸ਼ ਕੁਮਾਰ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੁਰੇਸ਼ ਕੁਮਾਰ ਨੇ ਦਸਿਆ ਉਹਨਾਂ ਨੂੰ ਵਾਰਦਾਤ ਦਾ ਪਤਾ ਚਲਣ ਉਪਰੰਤ ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਘਰ 'ਚੋਂ ਕਰੀਬ 7 ਤੋਲੇ ਸੋਨਾ ਅਤੇ 50000 ਰੁ. ਦੇ ਕਰੀਬ ਨਗਦੀ ਚੋਰੀ ਹੋਈ ਹੈ।
teacher's house
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਹਰਜੀਤ ਸਿੰਘ ਨੇ ਦਸਿਆ ਕਿ ਜਾਣਕਾਰੀ ਮਿਲਣ ਉਪਰੰਤ ਉਹ ਘਟਨਾ ਸਥਾਨ 'ਤੇ ਪਹੁੰਚੇ ਤੇ ਉਹਨਾਂ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਤਫ਼ਸੀਸ ਸ਼ੁਰੂ ਕਰ ਦਿਤੀ ਹੈ।
teacher's house
ਇਥੇ ਤੁਹਾਨੂੰ ਦਸ ਦਈਏ ਕਿ ਘਰ ਦੇ ਮਾਲਕ ਪਤੀ ਪਤਨੀ ਦੋਵੇਂ ਅਧਿਆਪਕ ਹਨ ਤੇ ਚੋਰੀ ਦੀ ਘਟਨਾ ਸਮੇਂ ਉਹ ਡਿਊਟੀ 'ਤੇ ਸਨ। ਪੁਲਿਸ ਮੁਤਾਬਕ ਚੋਰੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ ਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ। ਪਰ ਦਿਨ-ਦਿਹਾੜੇ ਹੋ ਰਹੀਆਂ ਇਹ ਚੋਰੀਆਂ ਪੁਲਿਸ ਦੀ ਕਾਰਗੁਜ਼ਾਰੀ ਦੀ ਸਵਾਲੀਆ ਨਿਸ਼ਾਨੇ ਖੜੇ ਕਰ ਰਹੀਆਂ ਹਨ ਕਿਉਂਕਿ ਚੋਰ ਬਿਨ੍ਹਾਂ ਕਿਸੇ ਖੌਫ਼ ਤੋਂ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।