ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੀ 36ਵੀਂ ਵਰ੍ਹੇਗੰਢਮੌਕੇ5ਜੂਨਨੂੰਘੱਲੂਘਾਰਾਮਾਰਚਕਢਿਆਜਾਵੇਗਾ:ਦਲਖ਼ਾਲਸਾ
Published : May 27, 2020, 10:34 pm IST
Updated : May 27, 2020, 10:37 pm IST
SHARE ARTICLE
ਦਲ ਖ਼ਾਲਸਾ ਦੇ ਆਗੂ ਪ੍ਰਧਾਨ ਹਰਪਾਲ ਸਿੰਘ ਚੀਮਾ, ਹਰਚਰਨਜੀਤ ਸਿੰਘ ਧਾਮੀ, ਅਮਰੀਕ ਸਿੰਘ ਈਸੜੂ ਆਦਿ ਬੈਠੇ ਦਿਖਾਈ ਦਿੰਦੇ ਹੋਏ।
ਦਲ ਖ਼ਾਲਸਾ ਦੇ ਆਗੂ ਪ੍ਰਧਾਨ ਹਰਪਾਲ ਸਿੰਘ ਚੀਮਾ, ਹਰਚਰਨਜੀਤ ਸਿੰਘ ਧਾਮੀ, ਅਮਰੀਕ ਸਿੰਘ ਈਸੜੂ ਆਦਿ ਬੈਠੇ ਦਿਖਾਈ ਦਿੰਦੇ ਹੋਏ।

ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੀ 36ਵੀਂ ਵਰ੍ਹੇਗੰਢ ਮੌਕੇ 5 ਜੂਨ ਨੂੰ ਘੱਲੂਘਾਰਾ ਮਾਰਚ ਕਢਿਆ ਜਾਵੇਗਾ : ਦਲ ਖ਼ਾਲਸਾ

ਅੰਮ੍ਰਿਤਸਰ, 27 ਮਈ (ਸੁਖਵਿੰਦਰਜੀਤ ਸਿੰਘ ਬਹੋੜੂ)  : ਦਰਬਾਰ ਸਾਹਿਬ ਹਮਲੇ ਦੀ 36ਵੀਂ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝ ਕੇ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਡੇਢ ਦਹਾਕੇ ਤੋਂ ਦਲ ਖ਼ਾਲਸਾ ਵਲੋਂ ਹਰ ਸਾਲ 5 ਜੂਨ ਨੂੰ ਯਾਦਗਾਰੀ ਮਾਰਚ ਕੀਤਾ ਜਾਂਦਾ ਹੈ। ਬੀਤੇ ਦਿਨ ਘੱਲੂਘਾਰਾ ਹਫ਼ਤਾ ਮਨਾਉਣ ਸਬੰਧੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿਗ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹਰਚਰਨਜੀਤ ਸਿੰਘ ਧਾਮੀ, ਅਮਰੀਕ ਸਿੰਘ ਈਸੜੂ, ਜਨਵੀਰ ਸਿੰਘ ਖੰਡੂਰ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਸ਼ਾਮਲ ਹੋਏ।


ਅੱਜ ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਸਿਆ ਕਿ ਘੱਲੂਘਾਰਾ ਦੇ ਜ਼ਖ਼ਮ ਹਰੇ ਹਨ ਅਤੇ ਪੀੜ ਸੱਜਰੀ। ਭਾਰਤੀ ਸਟੇਟ ਵਲੋਂ ਸਿੱਖ ਧਰਮ ਅਤੇ ਸਵੈਮਾਨ ਉਤੇ ਕੀਤਾ ਇਹ ਹਮਲਾ ਨਾ ਭੁੱਲਣਯੋਗ ਹੈ। ਜ਼ਿੰਦਾ ਕੌਮਾਂ ਅਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵਿਸਾਰ ਦੀਆਂ ਨਹੀਂ ਹਨ ਸਗੋਂ ਇਤਿਹਾਸ ਦੇ ਇਸ ਦੌਰ ਦੀਆਂ ਯਾਦਾਂ ਨੂੰ ਹਰ ਹੀਲੇ ਸਾਂਭ ਕੇ ਰਖਦੀਆਂ ਹਨ। ਮੀਟਿੰਗ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਅਤੇ ਤਾਲਾਬੰਦੀ ਕਰ ਕੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ, ਮੁਸੀਬਤਾਂ ਅਤੇ ਆਰਥਕ ਦੁਸ਼ਵਾਰੀਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਉਨ੍ਹਾਂ ਮੰਨਿਆ ਕਿ ਮਹਾਂਮਾਰੀ ਦਾ ਖ਼ਤਰਾ ਕਾਇਮ ਹੈ ਅਤੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਮੋਦੀ ਸਰਕਾਰ ਵਲੋਂ ਬਿਨਾਂ ਕਿਸੇ ਠੋਸ ਵਿਉਂਤਬੰਦੀ ਅਤੇ ਜਲਦਬਾਜ਼ੀ ਵਿਚ ਠੋਸੇ ਲਾਕਡਾਊਨ ਨੇ ਲੋਕਾਂ ਖਾਸਕਰ ਪ੍ਰਵਾਸੀਆਂ ਅਤੇ ਗ਼ਰੀਬਾਂ ਦੀਆਂ ਦੁਸ਼ਵਾਰੀਆਂ ਵਿਚ ਵਾਧਾ ਕੀਤਾ ਹੈ। ਉਨ੍ਹਾਂ ਪੀ.ਐਮ ਕੇਅਰਜ਼ ਫ਼ੰਡ 'ਤੇ ਤਿੱਖੀ ਟਿਪਣੀ ਕਰਦਿਆਂ, ਇਸ ਨੂੰ ਭਾਜਪਾ ਦਾ ਨਿਜੀ ਸਰਮਾਇਆ ਦਸਿਆ।

1 ਦਲ ਖ਼ਾਲਸਾ ਦੇ ਆਗੂ ਪ੍ਰਧਾਨ ਹਰਪਾਲ ਸਿੰਘ ਚੀਮਾ, ਹਰਚਰਨਜੀਤ ਸਿੰਘ ਧਾਮੀ, ਅਮਰੀਕ ਸਿੰਘ ਈਸੜੂ ਆਦਿ ਬੈਠੇ ਦਿਖਾਈ ਦਿੰਦੇ ਹੋਏ।  


ਉਨ੍ਹਾਂ ਪਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਦਸਿਆ ਕਿ 6 ਦੇ ਅੰਮ੍ਰਿਤਸਰ ਬੰਦ ਦਾ ਅੰਤਮ ਫ਼ੈਸਲਾ 1 ਜੂਨ ਨੂੰ ਪੰਜਾਬ ਸਰਕਾਰ ਦੇ ਲਾਕਡਾਊਨ-5.0 ਦੇ ਨਿਯਮਾਂ ਦੇ ਮੱਦੇਨਜ਼ਰ ਲਿਆ ਜਾਵੇਗਾ। ਦਲ ਖ਼ਾਲਸਾ ਆਗੂਆਂ ਨੇ ਨਰਿੰਦਰ ਮੋਦੀ ਸਰਕਾਰ 'ਤੇ ਲਾਕਡਾਊਨ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਾਉਦਿਆਂ ਕਿਹਾ ਕਿ ਦਿੱਲੀ ਪੁਲਿਸ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਹਿਣ ਉਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਉਤੇ ਕਹਿਰ ਢਾਅ ਰਹੀ ਹੈ ਅਤੇ ਵਿਰੋਧੀ ਧਿਰ ਖਾਮੋਸ਼ ਤਮਾਸ਼ਾਈ ਬੰਣ ਦੇਖ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਬਦਲਾਖੋਰੀ ਦੀ ਨੀਤੀ 'ਤੇ ਤੁਲੀ ਹੈ। ਮੀਟਿੰਗ ਵਿਚ ਮੈਂਬਰਾਂ ਨੇ ਦਿੱਲੀ ਪੁਲਿਸ ਵਲੋਂ ਲਾਕਡਾਊਨ ਦੌਰਾਨ ਮਨਘੜਤ ਕੇਸਾਂ ਵਿਚ ਉਲ਼ਝਾ ਕੇ ਗ੍ਰਿਫ਼ਤਾਰ ਸੀ.ਏ.ਏ ਵਿਰੋਧੀ ਕਾਰਜਕਰਤਾਵਾਂ ਜਿਨ੍ਹਾਂ ਵਿਚ ਗਰਭਵਤੀ ਲੇਡੀ ਸਫੂਰਾ ਜ਼ਰਗਰ ਅਤੇ ਪਿੰਜਰਾਤੋੜ ਸੰਸਥਾ ਦੀਆਂ ਦੋ ਲੜਕੀਆਂ ਸ਼ਾਮਲ ਹਨ ਨੂੰ ਰਿਹਾਅ ਕਰਨ ਲਈ ਆਵਾਜ਼ ਉਠਾਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement