
ਐਸ.ਬੀ.ਆਈ. ਦੇ ਉਪ-ਪ੍ਰਬੰਧ ਨਿਰਦੇਸ਼ਕ ਰਾਣਾ ਆਸ਼ੂਤੋਸ਼ ਕੁਮਾਰ ਸਿੰਘ ਨੇ ਪੀ.ਜੀ.ਆਈ. ਐਮ.ਈ.ਆਰ., ਚੰਡੀਗੜ੍ਹ ਦੇ ਡਾਕਟਰਾਂ
ਚੰਡੀਗੜ੍ਹ, 26 ਮਈ (ਰਾਵਤ): ਐਸ.ਬੀ.ਆਈ. ਦੇ ਉਪ-ਪ੍ਰਬੰਧ ਨਿਰਦੇਸ਼ਕ ਰਾਣਾ ਆਸ਼ੂਤੋਸ਼ ਕੁਮਾਰ ਸਿੰਘ ਨੇ ਪੀ.ਜੀ.ਆਈ. ਐਮ.ਈ.ਆਰ., ਚੰਡੀਗੜ੍ਹ ਦੇ ਡਾਕਟਰਾਂ ਦੇ ਇਸਤੇਮਾਲ ਲਈ ਪ੍ਰੋਫ਼ੈਸਰ ਜਗਤ ਰਾਮ ਨੂੰ 2500 ਐਨ 95 ਮਾਸਕ ਅਤੇ ਲਗਭਗ 500 ਦਸਤਾਨੇ ਭੇਂਟ ਕੀਤੇ।
File photo
ਇਸ ਮੌਕੇ ਅਪਣੇ ਸੰਬੋਧਨ 'ਚ ਉਨ੍ਹਾਂ ਮੌਜੂਦਾ ਕੋਵਿਡ-19 ਸੰਕਟ ਦੌਰਾਨ ਪੀ.ਜੀ.ਆਈ.ਐਮ.ਈ.ਆਰ. ਦੀ ਭੂਮਿਕਾ ਦੀ ਤਾਰੀਫ਼ ਕੀਤੀ ਅਤੇ ਦਿਨ-ਰਾਤ ਪੀ.ਜੀ.ਆਈ.ਐਮ.ਈ.ਆਰ. ਦੇ ਡਾਕਟਰਾਂ ਵਲੋਂ ਦਿਤੀਆਂ ਜਾ ਰਹੀਆਂ ਅਣਥੱਕ ਸੇਵਾਵਾਂ ਦੀ ਤਾਰੀਫ਼ ਕੀਤੀ। ਪ੍ਰੋ. ਜਗਤ ਰਾਮ ਨੇ ਇਸ ਭੇਂਟ ਲਈ ਰਾਣਾ ਆਸ਼ੂਤੋਸ਼ ਕੁਮਾਰ ਸਿੰਘ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਇਹ ਮਾਸਕ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ਨੂੰ ਜਦੋਂ ਵੀ ਕੋਈ ਜ਼ਰੂਰਤ ਹੋਈ ਤਾਂ ਭਾਰਤੀ ਸਟੇਟ ਬੈਂਕ ਨੇ ਹਮੇਸ਼ਾ ਉਨ੍ਹਾਂ ਦੀ ਮਦਦ ਕੀਤੀ ਹੈ।