
ਘੁਮਿਆਰ ਅੰਤਾਂ ਦੀ ਗਰਮੀ ਵਿਚ ਘਰ ਦਾ ਗੁਜ਼ਾਰਾ ਕਰਨ ਲਈ ਸਮਾਨ ਵੇਚ ਰਹੇ ਹਨ...
ਜਲੰਧਰ: ਕੋਰੋਨਾ ਵਾਇਰਸ ਕਾਰਨ ਦੁਕਾਨਦਾਰਾਂ ਦਾ ਇਸ ਕਦਰ ਦਬਾਲਾ ਨਿਕਲ ਆਇਆ ਹੈ ਕਿ ਦੁਕਾਨਾਂ ਵੀ ਖੁਲ੍ਹੀਆਂ ਨੇ ਪਰ ਨਾ ਖੁਲਣ ਦੇ ਬਰਾਬਰ ਹੀ ਨੇ ਕਿਉਂਕਿ ਵਾਇਰਸ ਤੋਂ ਡਰਦੇ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਜਿਸ ਨਾਲ ਸਮਾਨ ਨਹੀਂ ਵਿਕ ਰਿਹਾ। ਜੇਕਰ ਗੱਲ ਕਰੀਏ ਆਪਾ ਇਸ ਸਮੇਂ ਗਰਮੀ ਚ ਵਿਕਣ ਵਾਲੇ ਮਿੱਟੀ ਦੇ ਬਣੇ ਭਾਂਡਿਆਂ ਦੀ ਹੁਣ ਉਨ੍ਹਾਂ ਦੀ ਵਿਕਰੀ ਨਹੀਂ ਹੋ ਰਹੀ ਜਿਸ ਲਈ ਦੁਕਾਨਦਾਰ ਆਪਣਾ ਰੋਣਾ ਰੋ ਰਹੇ ਨੇ।
Pots
ਉਹਨਾਂ ਦਸਿਆ ਕਿ ਉਹ ਪਿੰਡਾਂ ਵਿਚ ਜਾ ਕੇ ਵੀ ਸਮਾਨ ਦੀ ਸੇਲ ਕਰ ਆਉਂਦੇ ਹਨ ਤੇ ਉਹਨਾਂ ਕੋਲ ਵੀ ਕਈ ਗਾਹਕ ਆ ਜਾਂਦੇ ਹਨ। ਉਹ ਇਹ ਸਮਾਨ ਆਪ ਹੀ ਤਿਆਰ ਕਰਦੇ ਹਨ ਪਰ ਜਿਹੜੀਆਂ ਫੈਂਸੀ ਸਮਾਨ ਹੁੰਦਾ ਹੈ ਉਹ ਦਿੱਲੀ ਤੋਂ ਮੰਗਵਾਇਆ ਜਾਂਦਾ ਹੈ। ਇਸ ਵਿਚ ਘੜਾ, ਦਹੀਂ ਜਮਾਉਣ ਵਾਲੀ ਕੁੱਜੀ ਤੇ ਹੋਰ ਕਈ ਤਰ੍ਹਾਂ ਦਾ ਸਮਾਨ ਸ਼ਾਮਲ ਹੈ।
Pots
ਇਸ ਦੀ ਮਿੱਟੀ ਬਰਨਾਲੇ ਤੋਂ ਮੰਗਵਾਈ ਜਾਂਦੀ ਹੈ ਤੇ 5000 ਦੀ 100 ਫੁੱਟ ਮਿੱਟੀ ਮਿਲਦੀ ਹੈ। ਉਹਨਾਂ ਦਸਿਆ ਕਿ ਲਾਕਡਾਊਨ ਤੇ ਕੋਰੋਨਾ ਕਾਰਨ ਉਹਨਾਂ ਦਾ ਕੰਮ ਬਹੁਤ ਹੀ ਮੰਦਾ ਰਿਹਾ ਹੈ। ਪਹਿਲਾਂ ਉਹ ਹਾੜੀ ਸਮੇਂ ਲੋਕਾਂ ਨੂੰ ਘੜੇ ਵੰਡ ਆਉਂਦੇ ਰਹੇ ਸਨ ਪਰ ਇਸ ਵਾਰ ਕਿਸੇ ਨੇ ਵੀ ਘੜੇ ਨਹੀਂ ਖਰੀਦੇ।
Pots
ਉਹਨਾਂ ਨੂੰ ਘੜੇ ਬਦਲੇ ਕਣਕ ਦਿੱਤੀ ਜਾਂਦੀ ਸੀ। ਉਹਨਾਂ ਦਸਿਆ ਕਿ ਉਹਨਾਂ ਦਾ ਸਾਰਾ ਪਰਿਵਾਰ ਇਸ ਕੰਮ ਵਿਚ ਮਦਦ ਕਰਦਾ ਹੈ। ਉਹਨਾਂ ਤੋਂ ਇਲਾਵਾ ਉੱਥੇ 2, 3 ਹੋਰ ਘਰ ਹਨ ਜੋ ਕਿ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਹਨ।
Pots
ਘੁਮਿਆਰ ਅੰਤਾਂ ਦੀ ਗਰਮੀ ਵਿਚ ਘਰ ਦਾ ਗੁਜ਼ਾਰਾ ਕਰਨ ਲਈ ਸਮਾਨ ਵੇਚ ਰਹੇ ਹਨ ਪਰ ਸਮਾਨ ਨਾ ਵਿਕਣ ਕਾਰਨ ਹੁਣ ਇਹ ਦੁਕਾਨਦਾਰ ਕਾਫੀ ਪ੍ਰੇਸ਼ਾਨ ਹੋ ਗਏ ਹਨ। ਦੱਸ ਦਈਏ ਕਿ ਲਾਕਡਾਊਨ ਕਾਰਨ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ ਜਿਸ ਲਈ ਲੋਕਾਂ ਕੋਲ ਖਾਣ ਦਾ ਸਮਾਨ ਲੈਣ ਜੋਗੇ ਵੀ ਪੈਸੇ ਨਹੀਂ ਸੀ ਤੇ ਹੁਣ ਉਹ ਜ਼ਰੂਰਤ ਦਾ ਸਮਾਨ ਕਿੱਥੋ ਖਰੀਦਣ ਇਸ ਦਾ ਅੰਦਾਜਾ ਤੁਸੀਂ ਲਗਾ ਸਕਦੇ ਹੋ ਜਿਸ ਦਾ ਅਸਰ ਹੁਣ ਦੁਕਾਨਦਾਰਾਂ ‘ਤੇ ਵੀ ਪੈ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।