ਕਿਸਾਨਾਂ ਨਾਲ ਤਕਰਾਰ ਕਰਨ ਵਾਲਾ ਸਰਪੰਚ ਆਇਆ ਮੀਡੀਆ ਅੱਗੇ, ਕਿਸਾਨਾਂ ਨੂੰ ਕੀਤੀ ਇਹ ਅਪੀਲ   
Published : May 27, 2021, 3:08 pm IST
Updated : May 27, 2021, 3:08 pm IST
SHARE ARTICLE
Ranjeet Singh Rana
Ranjeet Singh Rana

ਸਰਪੰਚ ਨੇ ਕਿਸਾਨਾਂ ਨੂੰ ਵੀ ਕੀਤੀ ਖ਼ਾਸ ਅਪੀਲ

ਬਰਨਾਲਾ (ਲਖਵੀਰ ਚੀਮਾ) - ਬਰਨਾਲਾ ਜ਼ਿਲ੍ਹੇ ਦੇ ਬਡਬਰ ਟੋਲ ਪਲਾਜ਼ਾ ਤੋਂ ਬੀਤੇ ਦਿਨੀਂ ਇੱਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਹੋਈ ਸੀ। ਵਾਇਰਲ ਵੀਡੀਓ ਵਿਚ ਕਾਂਗਰਸੀ ਸਰਪੰਚ ਹੱਥ ਵਿੱਚ ਰਿਵਾਲਵਰ ਫ਼ੜ ਕੇ ਸੜਕ ’ਤੇ ਜਾਮ ਲਗਾਈ ਬੈਠੇ ਕਿਸਾਨਾਂ ਨਾਲ ਤਕਰਾਰ ਕਰ ਰਿਹਾ ਸੀ। ਇਸ ਮਾਮਲੇ ਦੇ ਸ਼ੋਸ਼ਲ ਮੀਡੀਆ ’ਤੇ ਕਾਫ਼ੀ ਵਧਣ ਤੋਂ ਬਾਅਦ ਉਕਤ ਸਰਪੰਚ ਨੇ ਮੀਡੀਆ ਸਾਹਮਣੇ ਆ ਕੇ ਆਪਣ ਪੱਖ ਰੱਖਿਆ।

ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਰਣਜੀਤ ਸਿੰਘ ਰਾਣਾ, ਜੋ ਪਿੰਡ ਕਲਾਲਾ ਦਾ ਸਰਪੰਚ ਹੈ, ਨੇ ਦੱਸਿਆ ਕਿ ਉਹ ਬੀਤੇ ਦਿਨੀਂ ਐਮਰਜੈਂਸੀ ਹਾਲਤ ਵਿਚ ਆਪਣੀ ਪਤਨੀ ਨੂੰ ਦਵਾਈ ਦਵਾਉਣ ਚੱਲਿਆ ਸੀ ਅਤੇ ਘਰਵਾਲੀ ਦੀ ਸਿਹਤ ਕਾਫ਼ੀ ਖ਼ਰਾਬ ਸੀ ਜਿਸ ਕਰ ਕੇ ਉਸ ਨੂੰ ਹਸਪਤਾਲ ਲੈ ਕੇ ਜਾਣ ਵਿਚ ਜਲਦੀ ਸੀ ਪਰ ਰਸਤੇ ਵਿੱਚ ਟੋਲ ਪਲਾਜ਼ਾ ’ਤੇ ਜਾਮ ਲਗਾਈ ਬੈਠੇ ਲੋਕਾਂ ਨਾਲ ਤਕਰਾਰ ਹੋ ਗਈ ਸੀ।

ਇਸ ਜਾਮ ਦੌਰਾਨ ਪਹਿਲੇ ਨਾਕੇ ਦੇ ਮੁੰਡਿਆਂ ਵਲੋਂ ਉਸ ਦੀ ਗੱਡੀ ਲੰਘਾ ਦਿੱਤੀ ਗਈ, ਜਦਕਿ ਅਗਲੇ ਨਾਕੇ ਤੱਕ ਜਾਂਦੇ ਹੀ ਕੁੱਝ ਧਰਨਾਕਾਰੀ ਸ਼ਰਾਰਤੀ ਅਨਸਰਾਂ ਵਲੋਂ ਉਸ ਦੀ ਗੱਡੀ ’ਤੇ ਹਮਲਾ ਕਰ ਦਿੱਤਾ ਗਿਆ ਅਤੇ ਉਸਦੀ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਨੇ ਸਾਈਡ ’ਤੇ ਲਿਜਾ ਕੇ ਆਪਣੀ ਗੱਡੀ ਖੜਾਈ ਅਤੇ ਧਰਨਾਕਰੀਆਂ ਨਾਲ ਗੱਲਬਾਤ ਕੀਤੀ।

ਪਰ ਉਹ ਉਸਦੇ ਗਲ ਪੈ ਗਏ ਅਤੇ ਉਸ ਦੀ ਕੁੱਟਮਾਰ ਤੱਕ ਕਰਨ ਲਈ ਆ ਪਏ। ਜਿਹਨਾਂ ਤੋਂ ਬਚਣ ਲਈ ਉਸ ਨੇ ਆਪਣਾ ਰਿਵਾਲਵਰ ਚੁੱਕ ਲਿਆ। ਜਦਕਿ ਕਿਸੇ ਨੂੰ ਮਾਰਨ ਦੀ ਉਸ ਦੀ ਕੋਈ ਨੀਅਤ ਨਹੀਂ ਸੀ। ਇਸ ਉਪਰੰਤ ਇਹ ਮਸਲਾ ਧਰਨਾਕਾਰੀ ਜੱਥੇਬੰਦੀ ਬੀਕੇਯੂ ਉਗਰਾਹਾਂ ਦੇ ਸਟੇਜ ’ਤੇ ਬੈਠੇ ਆਗੂਆਂ ਕੋਲ ਲਿਜਾਇਆ ਗਿਆ। ਜਿਹਨਾਂ ਨੇ ਉਸ ਦੀ ਚੰਗੇ ਤਰੀਕੇ ਨਾਲ ਗੱਲ ਸੁਣੀ।

ਇਸ ਤੋਂ ਬਾਅਦ ਮੌਕੇ ’ਤੇ ਪੁਲਿਸ ਪਹੁੰਚੀ, ਜਿਸ ਨੇ ਉਸਨੂੰ ਥਾਣੇ ਲਿਜਾਣਾ ਚਾਹਿਆ। ਪਰ ਇਸ ਦੌਰਾਨ ਉਹੀ ਸ਼ਰਾਰਤੀ ਅਨਸਰਾਂ ਨੇ ਉਸ ਲਈ ਬੇਹੱਦ ਭੱਦੀ ਸ਼ਬਦਾਵਲੀ ਵਰਤੀ। ਜਿਸ ਕਰਕੇ ਉਸ ਵਲੋਂ ਵੀ ਗੁੱਸੇ 'ਚ ਗਾਲੀ ਗਲੋਚ ਕੀਤਾ ਗਿਆ। ਜਿਸ ਦੀ ਬਾਅਦ ਵਿੱਚ ਸਰਪੰਚ ਨੇ ਮੁਆਫ਼ੀ ਵੀ ਮੰਗੀ, ਕਿਉਂਕਿ ਕਿਸੇ ਧੀ ਭੈਣ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣਾ ਗਲਤ ਹੈ। ਇਹ ਮਸਲਾ ਥਾਣੇ ਜਾ ਕੇ ਕਿਸਾਨ ਜੱਥੇਬੰਦੀ ਨਾਲ ਮਿਲ ਬੈਠ ਕੇ ਨਿਪਟ ਗਿਆ। ਸਰਪੰਚ ਰਣਜੀਤ ਰਾਣਾ ਨੇ ਦੱਸਿਆ ਕਿ ਉਸ ਦੀ ਸਖ਼ਸੀਅਤ ਨੂੰ ਬਹੁਤ ਵਿਗਾੜ ਕੇ ਪੇਸ਼ ਕਰਨ ਕਰਕੇ ਉਸ ਨੂੰ ਬਹੁਤ ਠੇਸ ਪਹੁੰਚੀ ਹੈ।

ਜਦਕਿ ਉਹ ਖ਼ੁਦ ਖੇਤੀ ਕਾਨੂੰਨਾਂ ਦੇ ਸੰਘਰਸ਼ ਦਾ ਹਮਾਇਤ ਕਰਦੇ ਆ ਰਹੇ ਹਨ। ਪਿੰਡ ਵਿੱਚ 2 ਫ਼ਰਵਰੀ ਨੂੰ ਸਮੁੱਚੀ ਪੰਚਾਇਤ ਵਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਮਤਾ ਪਾਸ ਕਰ ਚੁੱਕੇ ਹਨ। ਦਿੱਲੀ ਮੋਰਚੇ ਵਿੱਚ ਕਿਸੇ ਵੀ ਕਿਸਾਨ ਦਾ ਮਾਲੀ ਨੁਕਸਾਨ ਹੋਣ ’ਤੇ ਉਸ ਵਲੋਂ ਭਰਪਾਈ ਕਰਨ ਦਾ ਐਲਾਨ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਕਿਸਾਨ ਜੱਥੇਬੰਦੀਆ ਨੂੰ ਆਪਣੇ ਇਸ ਤਰ੍ਹਾਂ ਦੇ ਧਰਨਿਆਂ ਵਿੱਚ ਖਿਆਲ ਰੱਖਣ ਦੀ ਲੋੜ ਹੈ। ਕਿਉਂਕਿ ਸ਼ਰਾਰਤੀ ਅਨਸਰ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ ਕਰ ਰਹੇ ਹਨ। ਜਿਸ ਪ੍ਰਤੀ ਕਿਸਾਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement