
ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦਾ 9108 ਕਰੋੜ ਦਾ ਬਜਟ ਪਾਸ
ਮੰਡੀ ਗੋਬਿੰਦਗੜ੍ਹ, 26 ਮਈ (ਸਵਰਨਜੀਤ ਸਿੰਘ ਸੇਠੀ): ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਸਮੂਹ ਕੌਂਸਲਰਾਂ ਦੀ ਮੀਟਿੰਗ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਖੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਵਿਚ ਹੋਈ, ਜਿਸ ਵਿਚ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ, ਕਾਰਜਕਾਰੀ ਅਧਿਕਾਰੀ ਕੁਲਵੀਰ ਸਿੰਘ ਬਰਾੜ ਸਮੇਤ ਕੌਂਸਲਰਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ 2022-23 ਦੇ ਲਈ 9108 ਕਰੋੜ ਦਾ ਬਜਟ ਪਾਸ ਕੀਤਾ ਗਿਆ |
ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕਾਰਜਕਾਰੀ ਅਧਿਕਾਰੀ ਕੁਲਵੀਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਮੌਕੇ ਸਾਰੇ ਕੌਂਸਲਰਾਂ ਨੇ ਸਹਿਮਤੀ ਦਿੱਤੀ ਹੈ, ਜਿਸ ਵਿਚ 9108 ਕਰੋੜ ਵਿਚੋਂ 33 ਕਰੋੜ ਮੁਲਾਜ਼ਮਾਂ ਦੀ ਲਈ ਤਨਖ਼ਾਹ ਲਈ, 393.50 ਕਰੋੜ ਸਟੇਸ਼ਨਰੀ ਅਤੇ ਦਫ਼ਤਰੀ ਖ਼ਰਚੇ ਲਈ, 9980 ਕਰੋੜ ਵਿਕਾਸ ਕਾਰਜਾਂ ਜਿਸ ਵਿਚ 15 ਕਰੋੜ ਸਟਰੀਟ ਲਾਇਟਾਂ ਲਈ, 1550 ਕਰੋੜ ਸੀਵਰੇਜ ਪਾਇਪ ਲਾਇਨ ਬਦਲਣ ਲਈ, 3 ਕਰੋੜ ਬਿਜਲੀ ਬਿਲ ਲਈ, 3680 ਕਰੋੜ ਕਮਿੰਟਡ ਲਈ ਅਤੇ 63 ਕਰੋੜ ਨਾਨ ਕਮਿੰਟਡ ਦੇ ਲਈ ਖਰਚੇ ਜਾਣਗੇ |
ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਦੱਸਿਆ ਕਿ ਸਰਬਸੰਮਤੀ ਨਾਲ ਕਲੀਨੀਕਲ ਲੈਬ ਦਾ ਮਤਾ ਪਾਸ ਕੀਤਾ ਗਿਆ ਜੋ ਬਹੁਤ ਜਲਦ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਸਾਹਮਣੇ ਕੌਂਸਲ ਦੁਆਰਾ ਲੈਬ ਸ਼ੁਰੂ ਕੀਤੀ ਜਾਵੇਗੀ, ਜਿਸ ਵਿਚ ਲੋਕਾਂ ਦੀ ਸਿਹਤ ਦੀ ਜਾਂਚ ਦੇ ਟੈਸਟ ਮੁਫ਼ਤ ਕੀਤੇ ਜਾਣਗੇ |
ਉਨ੍ਹਾਂ ਦੱਸਿਆ ਕਿ ਕਮੇਟੀ ਦਫ਼ਤਰਾਂ ਵਿਚ ਕੰਮਕਾਜ ਕਰਵਾਉਣ ਲਈ ਲੋਕਾਂ ਨੂੰ ਕਮੇਟੀ ਵਿਚ ਨਹੀਂ ਆਉਣਾ ਪਵੇਗਾ, ਜਿਸ ਸਬੰਧਾ 5-6 ਸੁਵਿਧਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਵਿਚ ਜਨਮ ਅਤੇ ਮੌਤ ਸਰਟੀਫ਼ਿਕੇਟ ਲੋਕਾਂ ਨੂੰ ਉਨ੍ਹਾਂ ਦੇ ਘਰ 'ਤੇ ਹੀ ਮਿਲੇਗਾ | ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਗਲੀਆਂ ਦੀ ਮੈਪਿੰਗ ਕਰਕੇ ਘਰਾਂ ਦੇ ਨੰਬਰ ਲਗਾਏ ਜਾਣਗੇ ਤਾਂ ਕਿ ਕਿਸੇ ਨੂੰ ਆਪਣਾ ਪਤਾ ਅਤੇ ਗਲੀ ਨੰਬਰ ਦੱਸਣ ਸਮੇਂ ਦਿੱਕਤ ਪੇਸ਼ ਨਾ ਆਵੇ ਅਤੇ ਕੌਂਸਲ ਗਲੀਆਂ ਦੇ ਕੋਡ ਮੁਤਾਬਿਕ ਹੀ ਵਿਕਾਸ ਕਾਰਜ ਕਰੇਗੀ | ਉਨ੍ਹਾਂ ਦੱਸਿਆ ਕਿ ਅਗਰਸੈਨ ਪਾਰਕ ਦੇ ਸੁੰਦਰੀਕਰਨ ਲਈ ਵਿਸ਼ੇਸ ਕਮੇਟੀ ਬਣਾਈ ਗਈ ਹੈ ਅਤੇ ਪਾਰਕ ਦੀ ਇੱਕ ਵਿਚ ਰੂਪਰੇਖਾ ਬਦਲੀ ਜਾਵੇਗੀ |
5
ਫ਼ੋਟੋ ਕੈਪਸ਼ਨ: ਫ਼ੋਟੋ: ਸੇਠੀ
6
ਫ਼ੋਟੋ ਕੈਪਸ਼ਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਅਤੇ ਹੋਰ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ |-ਫ਼ੋਟੋ: ਸੇਠੀ