ਦਸ ਸਿੱਖਾਂ ਨੂੰ ਅਤਿਵਾਦੀ ਸਮਝ ਕੇ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ ਕੀਤੀ ਰੱਦ
Published : May 27, 2022, 6:42 am IST
Updated : May 27, 2022, 6:42 am IST
SHARE ARTICLE
image
image

ਦਸ ਸਿੱਖਾਂ ਨੂੰ ਅਤਿਵਾਦੀ ਸਮਝ ਕੇ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ ਕੀਤੀ ਰੱਦ

 

1991 ਵਿਚ ਪੁਲਿਸ ਮੁਲਾਜ਼ਮਾਂ ਨੇ ਬੱਸ ਵਿਚੋਂ ਉਤਾਰ ਕੇ ਕੀਤਾ ਸੀ ਦਸ ਸਿੱਖਾਂ ਦਾ ਕਤਲ

ਲਖਨਊ, 26 ਮਈ : ਇਲਾਹਾਬਾਦ ਹਾਈ ਕੋਰਟ (ਲਖਨਊ ਬੈਂਚ) ਨੇ ਪਿਛਲੇ ਹਫ਼ਤੇ ਟੈਰੀਟੋਰੀਅਲ ਆਰਮਡ ਕਾਂਸਟੇਬੁਲਰੀ (ਪੀ.ਏ.ਸੀ.) ਦੇ 34 ਪੁਲਿਸ ਮੁਲਾਜ਼ਮਾਂ ਨੂੰ  ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ, ਜਿਨ੍ਹਾਂ 'ਤੇ 1991 'ਚ ਕਥਿਤ ਝੂਠੇ ਮੁਕਾਬਲੇ 'ਚ 10 ਸਿੱਖਾਂ ਨੂੰ  ਅਤਿਵਾਦੀ ਮੰਨ ਕੇ ਮਾਰਨ ਦਾ ਦੋਸ਼ ਹੈ | ਜਸਟਿਸ ਰਮੇਸ਼ ਸਿਨਹਾ ਅਤੇ ਜਸਟਿਸ ਬਿ੍ਜ ਰਾਜ ਸਿੰਘ ਦੇ ਡਵੀਜ਼ਨ ਬੈਂਚ ਨੇ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮ ਅਤਿਵਾਦੀ ਕਹਿ ਕੇ ਬੇਕਸੂਰ ਲੋਕਾਂ ਦੀ ਬੇਰਹਿਮੀ ਅਤੇ ਅਣਮਨੁੱਖੀ ਹਤਿਆ ਵਿਚ ਸ਼ਾਮਲ ਸਨ |
ਅਦਾਲਤ ਨੇ 25 ਜੁਲਾਈ 2022 ਨੂੰ  ਅੰਤਮ ਸੁਣਵਾਈ ਲਈ ਪੁਲਿਸ ਕਰਮਚਾਰੀਆਂ ਦੀ ਸਜ਼ਾ ਨੂੰ  ਚੁਨੌਤੀ ਦੇਣ ਵਾਲੇ ਦੋਸ਼ੀਆਂ ਦੀਆਂ ਅਪਰਾਧਕ ਅਪੀਲਾਂ ਨੂੰ  ਸੂਚੀਬੱਧ ਕਰਦੇ ਹੋਏ ਕਿਹਾ Tਜੇਕਰ ਕੁੱਝ ਮਿ੍ਤਕ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਵਿਰੁਧ ਅਪਰਾਧਕ ਕੇਸ ਦਰਜ ਸਨ, ਤਾਂ ਕਾਨੂੰਨ ਦੁਆਰਾ ਸਥਾਪਤ ਪ੍ਰਕਿਰਿਆ ਦੀ ਵੀ ਪਾਲਣਾ ਕੀਤੀ ਜਾਣੀ ਚਾਹੀਦੀ ਸੀ, ਉਨ੍ਹਾਂ ਨੂੰ  ਅਪਣਾ ਕੰਮ ਕਰਨਾ ਚਾਹੀਦਾ ਸੀ ਅਤੇ ਬੇਕਸੂਰ ਲੋਕਾਂ ਦੀ ਅਜਿਹੀ ਵਹਿਸ਼ੀ ਅਤੇ ਅਣਮਨੁੱਖੀ ਹਤਿਆ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ |''
ਜ਼ਿਕਰਯੋਗ ਹੈ ਕਿ 12 ਜੁਲਾਈ, 1991 ਨੂੰ  ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਹੋਰਨਾਂ ਤੀਰਥ ਅਸਥਾਨਾਂ ਦੀ ਯਾਤਰਾ ਕਰਦੇ ਹੋਏ 25 ਸਿੱਖ ਯਾਤਰੀਆਂ ਦਾ ਜੱਥਾ ਬੱਸ ਰਾਹੀਂ ਵਾਪਸ ਪਰਤ ਰਿਹਾ ਸੀ | ਫਿਰ ਕਛਾਲਾ ਘਾਟ ਨਜ਼ਦੀਕ ਪੁਲਿਸ ਕਰਮਚਾਰੀਆਂ ਨੇ ਅਤਿਵਾਦੀ ਦਸ ਕੇ ਬੱਸ 'ਚੋਂ 10 ਸਿੱਖ ਨੌਜਵਾਨਾਂ ਨੂੰ  ਉਤਾਰ ਲਿਆ ਅਤੇ ਇਕ ਦਿਨ ਬਾਅਦ 10 ਨੌਜਵਾਨਾਂ ਦੀਆਂ ਲਾਸ਼ਾਂ ਤਿੰਨ ਵੱਖ-ਵੱਖ ਥਾਵਾਂ ਤੋਂ ਮਿਲੀਆਂ |

ਪੁਲਿਸ ਨੇ ਅਪਣੀ ਐਫ਼. ਆਈ. ਆਰ. 'ਚ ਬੱਸ 'ਚੋਂ ਉਤਾਰੇ ਗਏ 10 ਸਿੱਖ ਨੌਜਵਾਨਾਂ ਨੂੰ  ਅਤਿਵਾਦੀ ਦਸਦੇ ਹੋਏ ਉਨ੍ਹਾਂ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਸੀ ਪਰ ਬਾਅਦ 'ਚ ਮਿ੍ਤਕਾਂ ਦੇ ਪ੍ਰਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਇਹ ਮੁਕਾਬਲਾ ਫ਼ਰਜ਼ੀ ਸੀ | 15 ਮਈ 1992 ਨੂੰ  ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਦਾਇਰ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇਸ ਮੁਕਾਬਲੇ ਦੀ ਸੀ. ਬੀ. ਆਈ. ਜਾਂਚ ਦੇ ਹੁਕਮ ਦਿਤੇ | ਸੀ. ਬੀ. ਆਈ. ਨੇ ਇਸ ਮਾਮਲੇ 'ਚ 57 ਪੁਲਿਸ ਮੁਲਾਜ਼ਮਾਂ ਨੂੰ  ਦੋਸ਼ੀ ਬਣਾਇਆ ਸੀ, ਜਿਨ੍ਹਾਂ 'ਚੋਂ 10 ਦੀ ਮੁਕੱਦਮੇ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ |
ਇਸ ਘਟਨਾ 'ਚ ਦਸਿਆ ਜਾਂਦਾ ਹੈ ਕਿ ਪੁਲਿਸ ਨੇ 10 ਨਹੀਂ, ਸਗੋਂ 11 ਲੋਕਾਂ ਨੂੰ  ਬੱਸ 'ਚੋਂ ਉਤਾਰ ਕੇ ਅਪਣੀ ਜੀਪ 'ਚ ਬਿਠਾਇਆ ਸੀ ਪਰ ਲਾਸ਼ਾਂ ਸਿਰਫ਼ 10 ਨੌਜਵਾਨਾਂ ਦੀਆਂ ਹੀ ਮਿਲੀਆਂ | ਇਨ੍ਹਾਂ 'ਚੋਂ ਨਰਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਹੀ ਪੀਲੀਭੀਤ ਦੇ ਰਹਿਣ ਵਾਲੇ ਸਨ, ਜਦੋਂ ਕਿ ਬਾਕੀ ਦੇ ਅੱਠ ਨੌਜਵਾਨ ਪੰਜਾਬੀ ਸਨ |  (ਏਜੰਸੀ)

 

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement