ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫ਼ਾਸ਼, 2 ਸਰਪੰਚਾਂ ਅਤੇ 8 ਪੰਚਾਂ ਵਿਰੁੱਧ ਮਾਮਲਾ ਦਰਜ
Published : May 27, 2022, 6:53 pm IST
Updated : May 27, 2022, 6:53 pm IST
SHARE ARTICLE
Case of crores of rupees expose!
Case of crores of rupees expose!

ਪੰਚਾਇਤੀ ਜ਼ਮੀਨਾਂ ਦੇ ਮੁਆਵਜ਼ੇ 'ਚ 6.66 ਕਰੋੜ ਰੁਪਏ ਦੀ ਘਪਲੇਬਾਜ਼ੀ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤੀ ਕਾਰਵਾਈ 

ਮੁਲਜ਼ਮਾਂ 'ਚ 2 ਪੰਚਾਇਤ ਸਕੱਤਰ, ਇਕ JE, 10 ਫਰਮਾਂ ਸਮੇਤ 4 ਪ੍ਰਾਈਵੇਟ ਵਿਅਕਤੀ ਵੀ ਕੀਤੇ ਨਾਮਜ਼ਦ
5 ਪਿੰਡਾਂ ਦੀ ਕੁੱਲ ਜ਼ਮੀਨ 1103 ਏਕੜ, 3 ਕਨਾਲ,15 ਮਰਲੇ ਐਕਵਾਇਰ ਕਰਨ ਦੇ ਇਵਜ਼ 'ਚ ਪ੍ਰਾਪਤ ਮੁਆਵਜ਼ੇ ਦੀ ਰਕਮ 'ਚ ਹੋਈ ਗੜਬੜੀ 
ਪਟਿਆਲਾ :
ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਿਕਾਇਤਾਂ ਦੇ ਆਧਾਰ 'ਤੇ ਗ੍ਰਾਮ ਪੰਚਾਇਤ ਪਿੰਡ ਆਕੜੀ, ਪਿੰਡ ਸੇਹਰਾ, ਪਿੰਡ ਸੇਹਰੀ, ਪਿੰਡ ਤਖਤੂਮਾਜਰਾ ਅਤੇ ਪਿੰਡ ਪੱਬਰਾ, ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿੱਚ ਅੰਮ੍ਰਿਤਸਰ ਕਲਕੱਤਾ ਇੰਟੀਗ੍ਰੇਟਡ ਕੋਰੀਡੋਰ ਪ੍ਰੋਜੈਕਟ ਅਧੀਨ ਪੁੱਡਾ ਵੱਲੋਂ ਉਕਤ 5 ਪਿੰਡਾਂ ਦੀ ਕੁੱਲ ਜ਼ਮੀਨ 1103 ਏਕੜ, 3 ਕਨਾਲ,15 ਮਰਲੇ ਐਕਵਾਇਰ ਕਰਨ ਦੇ ਇਵਜ਼ ਵਿੱਚ ਪ੍ਰਾਪਤ ਮੁਆਵਜ਼ੇ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਉਪਰ ਖਰਚ ਕਰਨ ਦੇ ਨਾਮ ਹੇਠਾਂ ਘਪਲੇਬਾਜ਼ੀਆਂ ਕਰਨ ਦੇ ਦੋਸ਼ਾਂ ਅਧੀਨ ਮੁਕੱਦਮਾ ਨੰ: 12 ਮਿਤੀ 26-05-2022 ਨੂੰ ਆਈਪੀਸੀ ਧਾਰਾ 406, 420, 409, 465, 467, 468, 471, 120ਬੀ, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਏ ਅਤੇ 13 (2) ਅਧੀਨ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵਿਖੇ ਦਰਜ ਕਰਕੇ ਆਪਣੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Vigilance BureauVigilance Bureau

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਉਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਕੱਦਮੇ ਵਿਚ ਪਿੰਡ ਆਕੜੀ ਅਤੇ ਪਿੰਡ ਸੇਹਰੀ ਦੇ ਸਰਪੰਚਾਂ ਅਤੇ 8 ਪੰਚਾਂ ਸਮੇਤ ਉਕਤ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਨਾਮ ਹੇਠ ਮਟੀਰੀਅਲ ਅਤੇ ਮਜ਼ਦੂਰ ਸਪਲਾਈ ਕਰਨ ਦੇ ਮਾਮਲੇ ਵਿਚ 10 ਫਰਮਾਂ ਅਤੇ 4 ਪ੍ਰਾਈਵੇਟ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

Scam  Scam

ਇਨ੍ਹਾਂ ਮੁਲਾਜ਼ਮਾਂ ਵਿੱਚ ਹਰਜੀਤ ਕੌਰ ਸਰਪੰਚ ਪਿੰਡ ਆਕੜੀ, ਚਰਨਜੀਤ ਕੌਰ ਪੰਚ, ਅਵਤਾਰ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਜਸਵਿੰਦਰ ਸਿੰਘ ਪੰਚਾਇਤ ਸਕੱਤਰ ਦਫ਼ਤਰ ਬੀਡੀਪੀਓ ਸੰਭੂ, ਮਨਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ, ਪਿੰਡ ਸੇਹਰੀ, ਜਤਿੰਦਰ ਰਾਣੀ ਪੰਚ, ਲਖਵੀਰ ਸਿੰਘ ਪੰਚ, ਪਵਨਦੀਪ ਕੌਰ ਪੰਚ, ਲਖਮਿੰਦਰ ਸਿੰਘ ਪੰਚਾਇਤ ਸਕੱਤਰ ਅਤੇ ਧਰਮਿੰਦਰ ਕੁਮਾਰ ਸਹਾਇਕ ਇੰਜੀਨੀਅਰ ਪੰਚਾਇਤੀ ਰਾਜ ਦਫ਼ਤਰ ਬੀਡੀਪੀਓ ਸੰਭੂ, ਫਰਮ ਦਿਨੇਸ਼ ਕੁਮਾਰ ਬਾਂਸਲ ਕੰਟਰੈਕਟਰ, ਬਸੀ ਪਠਾਣਾ ਜਿਲ੍ਹਾ ਫਤਿਹਗੜ੍ਹ ਸਾਹਿਬ, ਫਰਮ ਗਿੱਲ ਟਰੇਡਿੰਗ ਕੰਪਨੀ ਪਟਿਆਲਾ, ਫਰਮ ਫੈਲਕੋਨ ਇੰਟਰਪ੍ਰਾਈਜਿਜ ਮੋਹਾਲੀ, ਫਰਮ ਇਨੋਵੈਸ਼ਨ ਸਲਿਊਸ਼ਨ ਪਟਿਆਲਾ, ਫਰਮ ਭੋਲੇ ਨਾਥ ਬਿਲਡਿੰਗ ਪਿੰਡ ਉਪਲਹੇੜ੍ਹੀ, ਰਾਜਪੁਰਾ, ਫਰਮ ਵਰੁਨ ਸਿੰਗਲਾ ਕੰਟਰੈਕਟਰ ਅਤੇ ਸਪਲਾਇਰ, ਬਸੀ ਪਠਾਣਾ, ਜਿਲ੍ਹਾ ਫਤਿਹਗੜ੍ਹ ਸਾਹਿਬ, ਫਰਮ ਆਰਬੀ ਬਿਲਡਿੰਗ ਮੈਟੀਰੀਅਲਜ ਪਟਿਆਲਾ, ਫਰਮ ਐਸਐਸਡੀਐਨ ਬਿਲਡਿੰਗ ਮੈਟੀਰੀਅਲਜ ਪਟਿਆਲਾ, ਫਰਮ ਬਿਮਲ ਕੰਸਟਰੱਕਸ਼ਨ, ਸਰਾਏ ਬੰਨਜਾਰਾ ਜਿਲ੍ਹਾ ਪਟਿਆਲਾ, ਫਰਮ ਚੋਪੜਾ ਪਬਲਿਕ ਹਾਊਸ ਦੇ ਮਾਲਕ ਸਮੇਤ ਚਾਰ ਪ੍ਰਾਈਵੇਟ ਵਿਅਕਤੀ ਕੁਲਦੀਪ ਸਿੰਘ ਵਾਸੀ ਰਾਜਪੁਰਾ, ਇੰਦਰਜੀਤ ਗਿਰ ਵਾਸੀ ਰਾਜਪੁਰਾ, ਜੁਗਨੂੰ ਕੁਮਾਰ ਵਾਸੀ ਰਾਜਪੁਰਾ ਅਤੇ ਸੁਖਵਿੰਦਰ ਗਿਰ ਵਾਸੀ ਰਾਜਪੁਰਾ, ਜ਼ਿਲ੍ਹਾ ਪਟਿਆਲਾ ਸ਼ਾਮਲ ਹਨ।

Panchayat land Panchayat land

ਇਨ੍ਹਾਂ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਨਾਮ ਹੇਠ ਹੋਈ ਘਪਲੇਬਾਜ਼ੀ ਬਾਰੇ ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਕੱਲਕਤਾ ਇੰਟੀਗ੍ਰੇਟਡ ਕੋਰੀਡੋਰ ਪ੍ਰੋਜੈਕਟ ਅਧੀਨ ਪੁੱਡਾ ਵੱਲੋਂ ਉਕਤ ਪੰਜ ਪਿੰਡਾਂ ਦੀ ਕੁੱਲ ਜ਼ਮੀਨ 1103 ਏਕੜ, 3 ਕਨਾਲ, 15 ਮਰਲੇ ਐਕਵਾਇਰ ਕੀਤੀ ਗਈ ਸੀ, ਜਿਸ ਦੇ ਇਵਜ਼ ਵਿੱਚ ਪਿੰਡ ਆਕੜੀ, ਪਿੰਡ ਸੇਹਰਾ, ਪਿੰਡ ਸੇਹਰੀ, ਪਿੰਡ ਤਖਤੂਮਾਜਰਾਂ ਅਤੇ ਪਿੰਡ ਪੱਬਰਾ ਦੀਆਂ ਪੰਚਾਇਤਾਂ ਨੂੰ ਇਸ ਐਕਵਾਇਰ ਹੋਈ ਜ਼ਮੀਨਾਂ ਦਾ ਮੁਆਵਜ਼ਾ 285,15,84,554 ਰੁਪਏ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਇਸ ਜ਼ਮੀਨ ਦੇ ਕਾਸ਼ਤਕਾਰਾਂ ਨੂੰ 9 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੁੱਲ ਓਜਾੜਾ ਭੱਤਾ 97,80,69,375 ਰੁਪਏ ਦਿੱਤਾ ਗਿਆ ਸੀ।

Panchayat land Panchayat land

ਉਨ੍ਹਾਂ ਦੱਸਿਆ ਕਿ ਉਕਤ ਪੰਚਾਇਤਾਂ ਨੂੰ ਮਿਲੀ ਮੁਆਵਜਾ ਰਕਮ 285,15,84,554 ਰੁਪਏ ਅਤੇ ਸਾਲ 2019 ਤੋਂ ਸਾਲ 2022 ਵਿੱਚ ਪ੍ਰਾਪਤ ਹੋਈਆਂ ਗ੍ਰਾਂਟਾ ਨਾਲ ਪੰਚਾਇਤਾਂ ਵੱਲੋਂ ਕਰਵਾਏ ਵਿਕਾਸ ਕੰਮਾਂ ਸਬੰਧੀ ਪਿੰਡ ਵਾਸੀਆਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਕਿ ਉਕਤ ਪਿੰਡਾਂ ਵਿੱਚ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਪੰਚਇਤਾਂ ਵੱਲੋਂ ਮਿਲੀਭੁਗਤ ਕਰਕੇ ਵਿਕਾਸ ਦੇ ਕੰਮ ਠੀਕ ਢੰਗ ਨਾਲ ਨਹੀਂ ਕਰਵਾਏ ਗਏ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਮਾਂ ਸਬੰਧੀ ਟੈਕਨੀਕਲ ਟੀਮ ਰਾਹੀ ਚੈਕਿੰਗ ਕਰਵਾਈ ਗਈ ਜਿਸ ਦੌਰਾਨ ਵੱਡੇ ਪੱਧਰ ਤੇ ਵਿਕਾਸ ਦੇ ਕੰਮਾਂ ਵਿੱਚ ਊਣਤਾਈਆਂ/ਕੰਮ ਨਹੀਂ ਹੋਣੇ ਪਾਏ ਗਏ।

Vigilance BureauVigilance Bureau

ਪਿੰਡ ਆਕੜੀ ਤੇ ਪਿੰਡ ਸੇਹਰੀ ਦੀ ਪੰਚਾਇਤ ਵੱਲੋਂ ਬਿਨ੍ਹਾਂ ਕੰਮ ਕਰਵਾਏ ਵੱਡੀਆਂ ਰਕਮਾਂ ਦੀਆਂ ਅਦਾਇਗੀਆਂ ਕਰਕੇ ਵਿਕਾਸ ਦੇ ਕੰਮਾਂ ਵਿੱਚ 6,66,47,036 ਰੁਪਏ ਦਾ ਗਬਨ/ਘਪਲਾ ਕੀਤਾ ਗਿਆ ਹੈ ਅਤੇ ਇਸੇ ਪੜਤਾਲੀਆ ਰਿਪੋਰਟ ਦੇ ਆਧਾਰ ਤੇ ਉਕਤ ਪਿੰਡਾਂ ਦੇ ਜ਼ਿੰਮੇਵਾਰ ਸਰਪੰਚਾਂ, ਪੰਚਾਂ ਤੇ ਹੋਰ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਬਾਕੀ ਪਿੰਡਾਂ ਦੇ ਜ਼ਿੰਮੇਵਾਰ ਮੁਲਜ਼ਮਾਂ ਖ਼ਿਲਾਫ਼ ਅਗਲੇਰੀ ਕਾਰਵਾਈ ਜਾਂਚ ਅਧੀਨ ਚੱਲ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement