
ਦਿੱਲੀ ਗੁਰਦਵਾਰਾ ਕਮੇਟੀ ਵਿਰੁਧ ਚਾਰ ਸਾਬਕਾ ਪ੍ਰਧਾਨ ਇਕਜੁੱਟ ਹੋਏ, ਕਰੋੜਾਂ ਦੇ ਫ਼ੰਡਾਂ ਦੀ ਪੜਤਾਲ ਲਈ ਕਮਿਸ਼ਨ ਬਣਾਉਣ ਦੀ ਮੰਗ
ਨਵੀਂ ਦਿੱਲੀ, 26 ਮਈ (ਅਮਨਦੀਪ ਸਿੰਘ): ਗੁਰੂ ਹਰਿਕਿ੍ਸ਼ਨ ਪਬਲਕਿ ਸਕੂਲਾਂ ਦੇ ਸਟਾਫ਼ ਨੂੰ ਕਰੋੜਾਂ ਦੀਆਂ ਤਨਖ਼ਾਹਾਂ ਤੇ ਹੋਰ ਭੱਤੇ ਨਾ ਦੇਣ ਕਾਰਨ ਦਿੱਲੀ ਹਾਈਕੋਰਟ ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਖ਼ਤ ਝਾੜ ਲਾਉਣ 'ਤੇ ਟਿੱਪਣੀ ਕਰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਚਾਰ ਸਾਬਕਾ ਪ੍ਰਧਾਨਾਂ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਇਕ ਕਮਿਸ਼ਨ ਬਣਾ ਕੇ ਕਮੇਟੀ ਦੇ ਖ਼ਾਤਿਆਂ ਦਾ ਸਾਰਾ ਲੇਖਾ ਜੋਖਾ ਸਾਹਮਣੇ ਲਿਆਵੇ |
ਅੱਜ ਇਥੇ ਇਕ ਪੱਤਰਕਾਰ ਮਿਲਣੀ ਕਰਦੇ ਹੋਏ ਦਿੱਲੀ ਕਮੇਟੀ ਦੇ ਚਾਰ ਸਾਬਕਾ ਪ੍ਰਧਾਨਾਂ ਸ.ਪਰਮਜੀਤ ਸਿੰਘ ਸਰਨਾ, ਸ.ਹਰਵਿੰਦਰ ਸਿੰਘ ਸਰਨਾ, ਸ.ਮਨਜੀਤ ਸਿੰਘ ਜੀ ਕੇ ਅਤੇ ਸ.ਅਵਤਾਰ ਸਿੰਘ ਹਿਤ ਨੇ ਸਾਂਝੇ ਤੌਰ 'ਤੇ ਮੰਗ ਕੀਤੀ ਕਿ ਹਰਮੀਤ ਸਿੰਘ ਕਾਲਕਾ ਤੇ ਮਨਜਿੰਦਰ ਸਿੰਘ ਸਿਰਸਾ ਦੀ ਕਮੇਟੀ ਦੇ ਪਿਛਲੇ 4 ਸਾਲਾ ਦੇ ਰੀਕਾਰਡ ਦੀ ਪੜਤਾਲ ਹਾਈਕੋਰਟ ਦਾ ਕਮਿਸ਼ਨ ਕਰੇ, ਜਿਸ ਨਾਲ ਖੁਰਦ ਬੁਰਦ ਹੋਏ ਪੈਸੇ ਦਾ ਪਤਾ ਲਾਇਆ ਜਾ ਸਕੇ |
ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ, Tਅਸੀਂ ਹਾਈਕੋਰਟ ਵਿਚ ਅਰਜ਼ੀ ਲਾਉਣ ਜਾ ਰਹੇ ਹਾਂ ਕਿ ਕੋਰਟ ਇਕ ਕਮਿਸ਼ਨ ਬਣਾ ਕੇ ਕਮੇਟੀ ਦੀ ਕਾਰਗੁਜ਼ਾਰੀਆਂ ਦਾ ਕੱਚਾ ਚਿੱਠਾ ਸਾਹਮਣੇ ਲਿਆਵੇ | ਕੌਮ ਦੇ ਵਿਰਾਸਤੀ ਸਕੂਲਾਂ ਨੂੰ ਬਚਾਉਣ ਲਈ ਪੂਰੀ ਵਾਹ ਲਾਵਾਂਗੇ |''
ਸ.ਮਨਜੀਤ ਸਿੰਘ ਜੀ ਕੇ ਨੇ ਕਿਹਾ, T 7 ਵੇਂ ਤਨਖ਼ਾਹ ਕਮਿਸ਼ਨ ਬਾਰੇ ਪਟੀਸ਼ਨ ਅਦਾਲਤ ਵਿਚ ਦਾਖ਼ਲ ਹੋਣ ਪਿਛੋਂ 30 ਜੁਲਾਈ 2021 ਨੂੰ ਅਦਾਲਤ ਨੇ ਸਕੂਲਾਂ ਦਾ ਸਮੁੱਚਾ ਰੀਕਾਰਡ ਜਮਾਂ੍ਹ ਕਰਵਾਉਣ ਦਾ ਹੁਕਮ ਦਿਤਾ ਸੀ, ਜਿਸ ਨੂੰ ਸਿਰਸਾ ਦੀ ਕਮੇਟੀ ਨੇ ਸੰਜੀਦਗੀ ਨਾਲ ਨਹੀਂ ਲਿਆ |''
ਸ.ਅਵਤਾਰ ਸਿੰਘ ਹਿਤ ਨੇ ਸਿੱਖਾਂ ਨੂੰ ਸੱਦਾ ਦਿੰਦਿਆਂ ਕਿਹਾ, Tਅਸੀਂ ( ਸਾਬਕਾ 4 ਪ੍ਰਧਾਨ ਕਮੇਟੀ/ ਸਕੂਲਾਂ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ, ਤੁਸੀਂ ਇਨ੍ਹਾਂ (ਦਿੱਲੀ ਕਮੇਟੀ) ਦਾ ਸਮਾਜਕ ਬਾਈਕਾਟ ਕਰੋ | ਸਕੂਲਾਂ ਨੂੰ ਇਨ੍ਹਾਂ ਬਰਬਾਦ ਕਰ ਕੇ ਰੱਖ ਦਿਤਾ ਹੈ |''
'ਸਪੋਕਸਮੈਨ' ਵਲੋਂ ਇਹ ਪੁੱਛਣ 'ਤੇ ਕਿ ਕੀ ਉਦੋਂ ਦੇ ਸਿਖਿਆ ਮੰਤਰੀ ਅਰਵਿੰਦਰ ਸਿੰਘ ਲਵਲੀ ਸਨ, ਜਿਸ ਕਰ ਕੇ ਤੁਹਾਨੂੰ 6 ਵਾਂ ਤਨਖਾਹ ਕਮਿਸ਼ਨ ਅੱਗੇ ਪਾਉਣ ਦੀ ਪ੍ਰਵਾਨਗੀ ਮਿਲਦੀ ਰਹੀ, ਤਾਂ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ, T ਲਵਲੀ ਨੇ ਤਾਂ ਸਾਡੀ ਮਦਦ ਕੀਤੀ ਹੈ | ਪਰ ਤੁਸੀਂ ( ਦਿੱਲੀ ਕਮੇਟੀ) ਸਰਕਾਰ ਨਾਲ ਬਣਾ ਕੇ ਰੱਖੇ ਨਾ |''
ਸਾਬਕਾ ਜਨਰਲ ਸਕੱਤਰ ਸ.ਗੁਰਮੀਤ ਸਿੰਘ ਸ਼ੰਟੀ ਨੇ ਕਿਹਾ, T6 ਵੇਂ ਤਨਖਾਹ ਕਮਿਸ਼ਨ ਲਈ ਪਹਿਲਾ ਕੇਸ ਦਿੱਲੀ ਕਮੇਟੀ ਵਿਰੁਧ 2011 ਵਿਚ ਅਦਾਲਤ ਵਿਚ ਦਾਖਲ ਹੋਇਆ ਸੀ | 2012 ਵਿਚ ਸਰਨਾ ਸਾਹਿਬ ਨੇ ਡਾਇਰੈਟਰ ਐਜੂਕੇਸ਼ਨ ਨੂੰ ਲਿੱਖਤ ਵਿਚ ਦਿਤਾ ਸੀ ਕਿ 1 ਫ਼ਰਵਰੀ 2013 ਤੋਂ 6 ਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿਆਂਗੇ | ਪਰ ਮੌਜੂਦਾ ਕਮੇਟੀ ਨੇ ਤਾਂ ਇਸਨੂੰ ਅਮਲ ਵਿਚ ਹੀ ਨਹੀਂ ਲਿਆਂਦਾ |''
ਇਸ ਮੌਕੇ ਦਿੱਲੀ ਕਮੇਟੀ ਮੈਂਬਰ ਸ.ਕਰਤਾਰ ਸਿੰਘ ਚਾਵਲਾ, ਸ.ਜਤਿੰਦਰ ਸਿੰਘ ਸੋਨੂੂੰ, ਯੂਥ ਪ੍ਰਧਾਨ ਸ.ਰਮਨਦੀਪ ਸਿੰਘ ਸਣੇ ਹੋਰ ਵੀ ਹਾਜ਼ਰ ਸਨ |