ਨੇਕ ਉਪਰਾਲਾ: ਮਹਿਲਾ ਕੈਦੀਆਂ ਲਈ ਜੇਲ੍ਹ 'ਚ ਸ਼ੁਰੂ ਹੋਇਆ ਬਿਊਟੀ ਥੈਰੇਪਿਸਟ ਦਾ ਕੋਰਸ
Published : May 27, 2022, 7:28 pm IST
Updated : May 27, 2022, 7:28 pm IST
SHARE ARTICLE
Beauty therapist course started in jail for women prisoners
Beauty therapist course started in jail for women prisoners

ਸਹਾਇਕ ਬਿਊਟੀ ਥੈਰੇਪਿਸਟ ਦੇ ਕੋਰਸ ਕਰ ਰਹੇ ਕੈਦੀਆਂ ਨੂੰ ਕਿਤਾਬਾਂ ਅਤੇ ਇੰਡਕਸ਼ਨ ਕਿੱਟਾਂ ਵੀ ਵੰਡੀਆਂ

ਚੰਡੀਗੜ੍ਹ : ਇੱਕ ਨਿਵੇਕਲੀ ਪਹਿਲਕਦਮੀ ਵਜੋਂ ਜੇਲ੍ਹ ਵਿਚਲੇ ਕੈਦੀਆਂ ਖਾਸ ਕਰਕੇ ਮਹਿਲਾਵਾਂ ਨੂੰ ਉਨ੍ਹਾਂ ਦੀ ਕੈਦ ਪੂਰੀ ਹੋਣ ਉਪਰੰਤ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਮਹਿਲਾ ਜੇਲ੍ਹ ਲੁਧਿਆਣਾ ਵਿਖੇ ਸਹਾਇਕ ਬਿਊਟੀ ਥੈਰੇਪਿਸਟ ਦਾ ਸਿਖਲਾਈ ਕੋਰਸ ਸ਼ੁਰੂ ਕੀਤਾ ਗਿਆ।

ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਵਧੀਕ ਮਿਸ਼ਨ ਡਾਇਰੈਕਟਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਰਾਜੇਸ਼ ਤ੍ਰਿਪਾਠੀ ਨੇ ਅੱਜ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ "ਸੰਕਲਪ ਸਕੀਮ" ਤਹਿਤ ਮਹਿਲਾ ਜੇਲ੍ਹ, ਲੁਧਿਆਣਾ ਦੇ ਜੇਲ੍ਹ ਕੈਦੀਆਂ ਲਈ ਹੁਨਰ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਸਹਾਇਕ ਬਿਊਟੀ ਥੈਰੇਪਿਸਟ ਦੇ ਕੋਰਸ ਕਰ ਰਹੇ ਕੈਦੀਆਂ ਨੂੰ ਕਿਤਾਬਾਂ ਅਤੇ ਇੰਡਕਸ਼ਨ ਕਿੱਟਾਂ ਵੀ ਵੰਡੀਆਂ।

ਇਸ ਦੌਰਾਨ ਏ.ਡੀ.ਸੀ.(ਡੀ), ਲੁਧਿਆਣਾ ਅਮਿਤ ਕੁਮਾਰ ਪੰਚਾਲ, ਏ.ਐਮ.ਡੀ., ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਰਾਜੇਸ਼ ਤ੍ਰਿਪਾਠੀ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ ਪਰਵਿੰਦਰ ਕੌਰ, ਸੁਪਰਡੈਂਟ ਜੇਲ੍ਹ ਰਾਹੁਲ ਰਾਜਾ, ਡਿਪਟੀ ਸੁਪਰਡੈਂਟ ਜੇਲ੍ਹ ਚੰਚਲ ਕੁਮਾਰੀ, ਵੀਸੀਓ ਸਕਿੱਲਜ਼ ਪ੍ਰਾ. ਲਿਮਟਿਡ ਦੇ ਡਾਇਰੈਕਟਰ ਦੀਪਿੰਦਰ ਸਿੰਘ ਸੇਖੋਂ ਅਤੇ ਵੀ.ਸੀ.ਓ. ਐਜੂ. ਸਕਿੱਲਜ਼ ਪ੍ਰਾ. ਲਿਮਟਿਡ ਦੇ ਸੀ.ਈ.ਓ. ਮਨੀਤ ਦੀਵਾਨ ਨੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਇਸ ਪਹਿਲਕਦਮੀ ਦੀ ਮਦਦ ਨਾਲ ਕੈਦੀਆਂ ਨੂੰ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ।

Beauty therapist course started in jail for women prisonersBeauty therapist course started in jail for women prisoners

ਪਤਵੰਤਿਆਂ ਨੇ ਜੇਲ੍ਹ ਦੇ ਕੈਦੀਆਂ ਨੂੰ ਪੂਰੀ ਲਗਨ ਨਾਲ ਹੁਨਰ ਸਿਖਲਾਈ ਪ੍ਰਾਪਤ ਕਰਨ ਅਤੇ ਆਪਣੀ ਕੈਦ ਪੂਰੀ ਹੋਣ ਉਪਰੰਤ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਇਹ ਸਿਖਲਾਈ ਪ੍ਰੋਗਰਾਮ 390 ਘੰਟੇ ਦਾ ਹੈ ਅਤੇ ਰੋਜ਼ਾਨਾ 4 ਘੰਟੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸਦੇ ਲਈ ਜੇਲ੍ਹ ਦੇ ਅਹਾਤੇ ਵਿੱਚ ਪ੍ਰੈਕਟੀਕਲ ਲੈਬ ਸਥਾਪਿਤ ਕੀਤੀ ਗਈ ਹੈ। ਸਿਖਲਾਈ ਪੂਰੀ ਹੋਣ ਉਪਰੰਤ, ਥਰਡ ਪਾਰਟੀ ਮੁਲਾਂਕਣ ਇਕਾਈ ਵੱਲੋਂ ਮੁਲਾਂਕਣ ਕੀਤਾ ਜਾਵੇਗਾ।

ਮੁਲਾਂਕਣ ਦੌਰਾਨ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਸਰਟੀਫਿਕੇਟ ਅਤੇ ਸਰਕਾਰ ਵੱਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 2500 ਰੁਪਏ ਦਿੱਤੇ ਜਾਣਗੇ। ਪੰਜਾਬ ਹੁਨਰ ਵਿਕਾਸ ਮਿਸ਼ਨ ਆਪਣੇ ਟਰੇਨਿੰਗ ਪਾਰਟਨਰ ਵੀ.ਸੀ.ਓ. ਐਜੂ. ਸਕਿੱਲਜ਼ ਪ੍ਰਾ. ਲਿਮਟਿਡ ਦੇ ਸਹਿਯੋਗ ਨਾਲ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਜਿਵੇਂ ਫਰੀਦਕੋਟ, ਫਿਰੋਜ਼ਪੁਰ, ਬਠਿੰਡਾ ਅਤੇ ਅੰਮ੍ਰਿਤਸਰ ਆਦਿ ਵਿੱਚ ਹੁਨਰ ਵਿਕਾਸ ਕੋਰਸ ਕਰਵਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement