ਅਬੋਹਰ 'ਚ ਪੈਸਿਆਂ ਨੂੰ ਲੈ ਕੇ ਭਾਣਜੇ ਨੇ ਮਾਮੇ ਨੂੰ ਕੁੱਟ-ਕੁੱਟ ਕੀਤਾ ਅੱਧ ਮਰਿਆ

By : GAGANDEEP

Published : May 27, 2023, 5:51 pm IST
Updated : May 27, 2023, 5:51 pm IST
SHARE ARTICLE
photo
photo

ਬਜ਼ੁਰਗ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ਼

 

ਅਬੋਹਰ: ਅਬੋਹਰ ਦੇ ਪਿੰਡ ਰੁਕਨਪੁਰਾ ਖੂਈਖੇੜਾ ਦੇ ਰਹਿਣ ਵਾਲੇ ਇਕ ਬਜ਼ੁਰਗ ਮਾਮੇ ਨੂੰ ਉਸ ਦੇ ਭਾਣਜੇ ਨੇ ਡੰਡਿਆਂ ਨਾਲ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿਤਾ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਾਮੇ ਨੇ ਭਾਣਜੇ ਨੂੰ ਉਸ ਦੀ ਪਤਨੀ ਨੂੰ ਇਕ ਹਜ਼ਾਰ ਰੁਪਏ ਦੇਣ ਲਈ ਕਿਹਾ ਸੀ, ਜਿਸ ਕਾਰਨ ਉਸ ਨੇ ਗੁੱਸੇ 'ਚ ਆ ਕੇ ਮਾਮੇ 'ਤੇ ਹਮਲਾ ਕਰ ਦਿਤਾ।

ਇਹ ਵੀ ਪੜ੍ਹੋ: ਬਠਿੰਡਾ ਦੇ ਜੰਗਲ 'ਚੋਂ ਮਿਲੀ ਸੜੀ ਹੋਈ ਲਾਸ਼, ਬਦਬੂ ਆਉਣ 'ਤੇ ਪਿਆ ਰੌਲਾ

ਇਲਾਜ ਅਧੀਨ 58 ਸਾਲਾ ਬਲਦੇਵ ਸਿੰਘ ਪੁੱਤਰ ਬਹਾਲ ਸਿੰਘ ਨੇ ਦਸਿਆ ਕਿ ਉਸ ਦਾ ਭਾਣਜਾ ਕੁਲਦੀਪ ਉਸ ਦੇ ਨਾਲ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਭਾਣਜੇ ਨੇ ਘਰੋਂ ਸੋਨੇ ਦੀ ਮੁੰਦਰੀ ਚੋਰੀ ਕਰ ਲਈ ਸੀ। ਉਹ ਕਈ ਵਾਰ ਆਪਣੇ ਭਾਣਜੇ ਤੋਂ ਮੁੰਦਰੀ ਦੇ ਪੈਸਿਆਂ ਦੀ ਮੰਗ ਕਰ ਰਿਹਾ ਸੀ ਪਰ ਅੱਜ ਤੱਕ ਭਾਣਜੇ ਨੇ ਉਸ ਨੂੰ ਕੁਝ ਨਹੀਂ ਦਿਤਾ।

ਇਹ ਵੀ ਪੜ੍ਹੋ: ਸੁਨਾਮ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਅਤਿ ਆਧੁਨਿਕ ਰੋਬੋਟਿਕ ਲੈਬਾਟਰੀਆਂ ਨਾਲ ਕੀਤਾ ਜਾਵੇਗਾ ਲੈਸ- ਅਮਨ ਅਰੋੜਾ 

ਬਲਦੇਵ ਨੇ ਦੋਸ਼ ਲਾਇਆ ਕਿ ਭਤੀਜੇ ਕੁਲਦੀਪ ਦੀ ਪਤਨੀ ਕਿਸੇ ਧਾਰਮਿਕ ਯਾਤਰਾ ਲਈ ਜਾ ਰਹੀ ਸੀ। ਜਿਸ ਕਾਰਨ ਉਸ ਨੇ ਭਾਣਜੇ ਨੂੰ ਨੂੰਹ ਨੂੰ 1000 ਰੁਪਏ ਦੇਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਭਾਣਜੇ ਨੇ ਗੁੱਸੇ 'ਚ ਆ ਕੇ ਘਰ 'ਚ ਰੱਖੇ ਡੰਡੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement