ਰਾਜਾ ਵੜਿੰਗ ਨੇ ਪਾਰਟੀ ਦੇ ਗੱਦਾਰਾਂ ਦੀ ਕੀਤੀ ਨਿਖੇਧੀ; ਵੋਟਰਾਂ ਨੂੰ ਵਿਕਾਸ ਨੂੰ ਚੁਣਨ ਦੀ ਅਪੀਲ ਕੀਤੀ
Published : May 27, 2024, 5:30 pm IST
Updated : May 27, 2024, 5:30 pm IST
SHARE ARTICLE
 Raja Warring
Raja Warring

ਗੱਦਾਰਾਂ ਕਰਕੇ ਹੀ ਭਗਤ ਸਿੰਘ ਸ਼ਹੀਦ ਹੋਏ ਅਤੇ ਕਰਤਾਰ ਸਿੰਘ ਸਰਾਭਾ ਨੂੰ ਸਿਰਫ਼ 20 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹਨਾ ਪਿਆ : ਰਾਜਾ ਵੜਿੰਗ

Ludhiana News : ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਗਰਾਓਂ ਵਿੱਚ ਆਪਣੇ ਹਾਲੀਆ ਚੋਣ ਪ੍ਰਚਾਰ ਦੌਰਾਨ ਸਖ਼ਤ ਸੰਦੇਸ਼ ਦਿੰਦੇ ਹੋਏ, ਪਾਰਟੀ ਦੇ ਗੱਦਾਰਾਂ ਦੀ ਨਿਖੇਧੀ ਕੀਤੀ ਹੈ ਅਤੇ ਵੋਟਰਾਂ ਨੂੰ ਵਿਕਾਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।

ਹਾਲ ਹੀ ਵਿੱਚ ਪਾਰਟੀ ਛੱਡਣ ਵਾਲੇ ਇੱਕ ਪਿੰਡ ਦੇ ਸਰਪੰਚ ਦਾ ਜ਼ਿਕਰ ਕਰਦਿਆਂ, ਵੜਿੰਗ ਨੇ ਅਜ਼ਾਦੀ ਘੁਲਾਟੀਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਜੁੜੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਕਿਹਾ, “ਇਹਨਾਂ ਵਰਗੇ ਗੱਦਾਰਾਂ ਕਰਕੇ ਹੀ ਭਗਤ ਸਿੰਘ ਸ਼ਹੀਦ ਹੋਏ ਸਨ ਅਤੇ ਕਰਤਾਰ ਸਿੰਘ ਸਰਾਭਾ ਨੂੰ 20 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹਨਾ ਪਿਆ ਸੀ।"  ਇਸ ਲੜੀ ਹੇਠ, ਸਮੁੱਚਾ ਪੰਜਾਬ ਇੱਕਜੁੱਟ ਹੋ ਕੇ ਮਹਾਨ ਸੰਘਰਸ਼ ਵਿੱਚ ਡਟਿਆ ਹੋਇਆ ਹੈ, ਜਦੋਂ ਕਿ ਇਹ ਗੱਦਾਰ ਜ਼ਾਲਮ ਮੌਕਾਪ੍ਰਸਤਾਂ ਦੇ ਨਾਲ ਹਨ।  ਸੱਤਾ ਦੀ ਲਾਲਸਾ ਤੋਂ ਪ੍ਰੇਰਿਤ ਬਿੱਟੂ ਨੇ ਉਸੇ ਪਾਰਟੀ ਨਾਲ ਧੋਖਾ ਕੀਤਾ ਹੈ, ਜਿਸਨੇ ਉਸਦੇ ਸਿਆਸੀ ਸਫ਼ਰ ਦਾ ਸਮਰਥਨ ਕੀਤਾ ਸੀ।

ਵੜਿੰਗ ਨੇ ਸੱਚੇ ਦੇਸ਼ ਭਗਤਾਂ ਦੀ ਸਥਾਈ ਵਿਰਾਸਤ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਦੀ ਜ਼ਿਆਦਾਤਰ ਸਿਆਸਤਦਾਨਾਂ ਦੇ ਅਸਥਾਈ ਸੁਭਾਅ ਨਾਲ ਤੁਲਨਾ ਕੀਤੀ। ਉਨ੍ਹਾਂ ਕਿਹਾ, "ਜ਼ਿਆਦਾਤਰ ਸਿਆਸਤਦਾਨਾਂ ਨੂੰ ਸਮੇਂ ਦੇ ਨਾਲ ਨਾਲ ਭੁਲਾ ਦਿੱਤਾ ਜਾਂਦਾ ਹੈ, ਪਰ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਦੇਸ਼ ਲਈ ਉਨ੍ਹਾਂ ਦੀ ਮਹਾਨ ਕੁਰਬਾਨੀ ਲਈ ਯਾਦ ਕੀਤਾ ਜਾਂਦਾ ਹੈ। ਮੈਂ ਹਮੇਸ਼ਾ ਪ੍ਰਾਰਥਨਾ ਕਰਦਾ ਹਾਂ ਕਿ ਭਾਵੇਂ ਮੈਂ ਕਦੇ ਵੀ ਉੱਚ ਅਹੁਦੇ ਤੇ ਨਾ ਰਹਾਂ, ਪਰ ਮੈਂ ਕਿਸੇ ਉੱਚ ਅਹੁਦੇ 'ਤੇ ਨਾ ਬੈਠਾਂ, ਪਰ ਮੈਂ ਆਪਣੇ ਲੋਕਾਂ ਲਈ ਕੁਝ ਮਹੱਤਵਪੂਰਨ ਕਰ ਸਕਾਂ ਕਿ ਉਹ ਮੈਨੂੰ ਆਉਣ ਵਾਲੇ ਕਈ ਸਾਲਾਂ ਤੱਕ ਯਾਦ ਰੱਖਣ। ਮੇਰਾ ਮੰਨਣਾ ਹੈ ਕਿ ਜਿਨ੍ਹਾਂ ਕੋਲ ਜ਼ਮੀਰ ਹੈ, ਉਹ ਮਰਨ ਤੋਂ ਬਾਅਦ ਵੀ ਜਿਉਂਦੇ ਹਨ, ਜਦੋਂ ਕਿ ਜਿਨ੍ਹਾਂ ਕੋਲ ਜ਼ਮੀਰ ਨਹੀਂ ਹੈ, ਉਹ ਪਹਿਲਾਂ ਹੀ ਮਰ ਚੁੱਕੇ ਹਨ।"

ਵੜਿੰਗ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ, ਕਿਸਾਨਾਂ ਨੂੰ ਗੰਭੀਰ ਨਤੀਜੇ ਨਿਕਲਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ, "ਮੋਦੀ ਚੋਣਾਂ ਦੌਰਾਨ ਤੁਹਾਡੇ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਹਨ। ਜੇਕਰ ਉਹ ਜਿੱਤ ਗਏ, ਤਾਂ ਉਹ ਤੁਹਾਡੀ ਜ਼ਿੰਦਗੀ ਨੂੰ ਹੋਰ ਵੀ ਮੁਸ਼ਕਲ ਬਣਾ ਦੇਣਗੇ। ਤੁਹਾਡੇ ਵਿੱਚੋਂ ਕਈਆਂ ਨੇ ਬੈਂਕਾਂ ਜਾਂ ਵਿਅਕਤੀਆਂ ਤੋਂ ਕਰਜ਼ਾ ਲਿਆ ਹੈ ਅਤੇ ਉਹ ਤੁਹਾਡੀਆਂ ਜ਼ਮੀਨਾਂ ਨੂੰ ਜ਼ਬਤ ਕਰ ਲੈਣਗੇ। ਭਾਰਤ ਵਿੱਚ ਦੌਲਤ ਦੀ ਵੰਡ ਬਹੁਤ ਅਸਮਾਨ ਹੈ, ਸਭ ਤੋਂ ਅਮੀਰ 10% ਕੋਲ ਓਨੀ ਦੌਲਤ ਹੈ, ਜਿੰਨੀ ਕਿ ਬਾਕੀ 90% ਦੇ ਕੋਲ ਹੈ। ਮੋਦੀ ਸਰਕਾਰ ਦੇ ਅਧੀਨ ਅਡਾਨੀ ਅਤੇ ਅੰਬਾਨੀ ਇੰਨੇ ਅਮੀਰ ਹੋ ਗਏ ਹਨ ਕਿ ਉਹ ਤੁਹਾਡੀ ਜ਼ਮੀਨ 'ਤੇ ਕਬਜ਼ਾ ਕਰ ਲੈਣਗੇ ਅਤੇ ਤੁਹਾਨੂੰ ਖੇਤੀ ਲਈ ਲੀਜ਼ 'ਤੇ ਦੇਣਗੇ।”

ਵੜਿੰਗ ਨੇ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ, ਜਿਨ੍ਹਾਂ ਵਿਚ ਔਰਤਾਂ ਲਈ ਮੁਫਤ ਬੱਸ ਸੇਵਾ, ਮੁਫਤ ਕਣਕ, 5 ਲੱਖ ਰੁਪਏ ਦਾ ਬੀਮਾ, ਪੰਜਾਬੀ ਕਿਸਾਨਾਂ ਲਈ 4500 ਕਰੋੜ ਰੁਪਏ ਦੀ ਕਰਜ਼ਾ ਮੁਆਫੀ, ਸ਼ਗਨ ਸਕੀਮ 16,000 ਰੁਪਏ ਤੋਂ ਵਧਾ ਕੇ 51,000 ਰੁਪਏ ਅਤੇ ਬੁਢਾਪਾ ਪੈਨਸ਼ਨ 500 ਤੋਂ 1,500 ਰੁਪਏ ਤੱਕ ਕਰਨਾ ਸ਼ਾਮਿਲ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ, "ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜੋ ਇਸ ਬੇਇਨਸਾਫ਼ੀ ਨਾਲ ਲੜਨ ਅਤੇ ਹਰ ਵਰਗ ਦੇ ਲੋਕਾਂ ਦੇ ਵਿਕਾਸ ਵਿੱਚ ਸਹਿਯੋਗ ਕਰਨ ਦੇ ਸਮਰੱਥ ਹੈ। ਕੇਵਲ ਕਾਂਗਰਸ ਦੁਆਰਾ ਚੁਣਿਆ ਗਿਆ ਪ੍ਰਧਾਨ ਮੰਤਰੀ ਹੀ ਮੌਜੂਦਾ ਪ੍ਰਧਾਨ ਮੰਤਰੀ ਦੀ ਥਾਂ ਲੈ ਸਕਦਾ ਹੈ ਅਤੇ ਲੋੜੀਂਦਾ ਬਦਲਾਅ ਲਿਆ ਸਕਦਾ ਹੈ।”

ਰਾਜਾ ਵੜਿੰਗ ਦੀ ਚੋਣ ਮੁਹਿੰਮ ਨੂੰ ਜਗਰਾਓਂ ਵਿੱਚ ਭਰਵਾਂ ਸਮਰਥਨ ਮਿਲਿਆ, ਜਿੱਥੇ ਉਨ੍ਹਾਂ ਨੇ ਇੱਕ ਵਿਸ਼ਾਲ ਰੋਡ ਸ਼ੋਅ ਵਿੱਚ ਹਿੱਸਾ ਲਿਆ ਅਤੇ ਲੁਧਿਆਣਾ ਉੱਤਰੀ ਵਿੱਚ ਵਰਕਰ ਮੀਟਿੰਗਾਂ ਨੂੰ ਸੰਬੋਧਨ ਕੀਤਾ ਤੇ ਪਾਰਟੀ ਵਰਕਰਾਂ ਨੂੰ ਪ੍ਰਚਾਰ ਦੇ ਆਖਰੀ ਦਿਨਾਂ ਵਿੱਚ ਆਪਣਾ ਸਰਵੋਤਮ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।  ਉਨ੍ਹਾਂ ਨੇ ਲੋਕਾਂ ਨੂੰ ਕਿਸੇ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਬਜਾਏ ਵਿਕਾਸ ਦੇ ਏਜੰਡੇ 'ਤੇ ਵੋਟ ਪਾਉਣ ਦੀ ਅਪੀਲ ਕੀਤੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement