Mohali News : ਪੁਰਾਣੀ ਰੰਜ਼ਿਸ਼ ਕਾਰਨ 18 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ
Published : May 27, 2025, 12:56 pm IST
Updated : May 27, 2025, 12:56 pm IST
SHARE ARTICLE
18-year-old youth shot dead in Mohali over old enmity Latest News in Punjabi
18-year-old youth shot dead in Mohali over old enmity Latest News in Punjabi

Mohali News : ਕੁੱਟਮਾਰ ਕਰਨ ਤੋਂ ਗੋਲੀ ਮਾਰ ਕੇ ਮੌਕੇ ਤੋਂ ਹੋਏ ਫ਼ਰਾਰ 

18-year-old youth shot dead in Mohali over old enmity Latest News in Punjabi : ਐਸ.ਏ.ਐਸ. ਨਗਰ : ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜ਼ਿਸ਼ ਦੇ ਮਾਮਲੇ ਵਿਚ ਇਕ 18 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਛਾਣ ਹੇਮੰਤ ਉਰਫ਼ ਹੇਮੂ ਵਜੋਂ ਹੋਈ ਹੈ, ਜੋ ਕਿ ਅਪਣੇ ਭਰਾ ਨਾਲ ਮਦਨਪੁਰ ਵਿਚ ਰਹਿੰਦਾ ਸੀ। 

ਮ੍ਰਿਤਕ ਦੇ ਮਾਮਾ ਪ੍ਰਵੀਨ ਨੇ ਦਸਿਆ ਕਿ ਹੇਮੰਤ ਮੋਹਾਲੀ ਵਿਚ ਅਪਣੇ ਭਰਾ ਅਮਿਤ ਨਾਲ ਕਿਰਾਏ ’ਤੇ ਰਹਿੰਦਾ ਸੀ ਅਤੇ ਉੱਥੇ ਗੱਡੀ ਚਲਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਦਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਹੇਮੰਤ ਦੇ ਦੋਸਤ ਸੋਨੂੰ ਦਾ ਫ਼ੋਨ ਆਇਆ। ਪਹਿਲਾਂ ਉਸ ਨੇ ਕਿਹਾ ਕਿ ਹੇਮੰਤ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਬਾਅਦ ਵਿਚ ਫ਼ੋਨ ਕਰ ਕੇ ਕਿਹਾ ਕਿ ਹੇਮੰਤ ਨੂੰ ਕਿਸੇ ਨੇ ਗੋਲੀ ਮਾਰ ਦਿਤੀ ਹੈ। ਸਵੇਰੇ ਜਦੋਂ ਉਹ ਮੋਹਾਲੀ ਪਹੁੰਚੇ ਤਾਂ ਹੇਮੰਤ ਦੀ ਲਾਸ਼ ਸਿਵਲ ਹਸਪਤਾਲ ਫੇਜ਼-6 ਵਿਚ ਸੀ।

ਮ੍ਰਿਤਕ ਦੇ ਮਾਮਾ ਨੇ ਦਸਿਆ ਕਿ ਹੇਮੰਤ ਦੇ ਦੋਸਤ ਸੋਨੂੰ ਨੇ ਉਨ੍ਹਾਂ ਨੂੰ ਦਸਿਆ ਸੀ ਕਿ ਉਸ ਦਾ ਇਸੇ ਇਲਾਕੇ ਦੇ ਰਹਿਣ ਵਾਲੇ ਸੰਦੀਪ ਗੱਬਰ ਅਤੇ ਰਿਜ਼ਵਾਨ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕੁੱਝ ਦਿਨ ਪਹਿਲਾਂ ਵੀ ਇਨ੍ਹਾਂ ਦੀ ਆਪਸ ਵਿਚ ਤਕਰਾਰਬਾਜ਼ੀ ਹੋਈ ਸੀ, ਪਰ ਉਦੋਂ ਵਿਚ ਪੈ ਕੇ ਮਾਮਲਾ ਸ਼ਾਂਤ ਕਰਵਾ ਦਿਤਾ ਗਿਆ ਸੀ। 

ਐਤਵਾਰ ਰਾਤ ਨੂੰ ਜਦੋਂ ਹੇਮੰਤ ਖਾਣਾ ਖਾ ਕੇ ਸੈਕਟਰ 91 ਵਿਚ ਬਾਹਰ ਸੈਰ ਲਈ ਨਿਕਲਿਆ ਤਾਂ ਉਸ ’ਤੇ ਅਚਾਨਕ ਇਨ੍ਹਾਂ ਨੌਜਵਾਨਾਂ ਨੇ ਹਮਲਾ ਕਰ ਦਿਤਾ। ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਤੇ ਬਾਅਦ ਵਿਚ ਉਸ ਨੂੰ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਇਸ ਮਾਮਲੇ ਵਿਚ ਥਾਣਾ ਫੇਜ਼-1 ਦੀ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇੰਡਸਟ੍ਰੀਅਲ ਏਰੀਆ ਚੌਕੀ ਇੰਚਾਰਜ ਗੁਲਸ਼ਨ ਕੁਮਾਰ ਨੇ ਦਸਿਆ ਕਿ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM

Punjab Mock Drill: ਭਲਕੇ Punjab ਸਣੇ 4 ਸੂਬਿਆਂ 'ਚ ਹੋਵੇਗੀ Mock Dril, ਕੀ ਪੰਜਾਬ 'ਚ ਮੁੜ ਹੋਵੇਗਾ Black Out ? ਦੇਖੋ Live

28 May 2025 4:08 PM

ਮ੍ਰਿ.ਤਕ Narinder Singh ਦੇ Son ਦੇ ਬੋਲ ਸੁਣ ਤੁਸੀਂ ਵੀ ਹੋ ਜਾਓਗੇ ਭਾਵੁਕ, ਦੇਖੋ ਕਿਵੇਂ ਮੰਗ ਰਿਹਾ Justice

28 May 2025 2:59 PM
Advertisement