59 ਸਾਲਾ ਪੰਜਾਬੀ ਨਵਦੀਪ ਸੂਦ ਨੇ ਰਚਿਆ ਇਤਿਹਾਸ

By : JUJHAR

Published : May 27, 2025, 2:40 pm IST
Updated : May 27, 2025, 2:40 pm IST
SHARE ARTICLE
59-year-old Punjabi Navdeep Sood creates history
59-year-old Punjabi Navdeep Sood creates history

ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਕੀਤੀ ਸਰ

ਪਰਬਤਾਰੋਹੀ ਨਵਦੀਪ ਸੂਦ ਸਭ ਉੱਚੀ ਚੋਟੀ ਮਾਊਂਟ ਐਵਰੈਸਟ ਜਿਸ ਦੀ ਉਚਾਈ 8,848 ਫੁੱਟ ਦੇ ਕਰੀਬ ਹੈ, 18 ਮਈ ਨੂੰ ਸਰ ਕਰ ਆਏ ਹਨ। ਇਹ ਸਫ਼ਰ ਪਰਬਤਾਰੋਹੀਆਂ ਲਈ ਬਹੁਤ ਹੀ ਔਖਾ ਸਫ਼ਰ ਹੁੰਦਾ ਹੈ, ਇਸ ਲਈ ਉਹ ਹੀ ਜਾਣਦੇ ਹਨ ਕਿ ਉਨ੍ਹਾਂ ਨੇ ਇਸ ਸਫ਼ਰ ਨੂੰ ਤੈਅ ਕੀਤਾ ਹੁੰਦਾ ਹੈ। ਨਵਦੀਪ ਸਿੰਘ ਪੰਜਾਬ ਦੇ ਰਹਿਣ ਵਾਲੇ ਹਨ ਜੋ ਸੁਲਤਾਨਪੁਰ ਲੋਧੀ ਤੋਂ ਸਬੰਧ ਰੱਖਦੇ ਹਨ ਤੇ ਅੱਜਕਲ ਪੰਚਕੂਲਾ ਵਿਚ ਰਹਿ ਰਹੇ ਹਨ ਤੇ ਬੈਂਕ ਵਿਚ ਵੀ ਜਰਨਲ ਮੈਨੇਜਰ ਵਜੋਂ ਸੇਵਾਵਾਂ ਦੇ ਚੁੱਕੇ ਹਨ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਨਵਦੀਪ ਸੂਦ ਨੇ ਕਿਹਾ ਕਿ ਮੇਰੇ ਪਿਤਾ ਜੀ ਇੰਡੀਅਨ ਏਅਰ ਫੋਰਸ ਵਿਚ ਸੀ ਤੇ ਜਦੋਂ ਮੈਂ 11ਵੀਂ ਵਿਚ ਪੜ੍ਹਦਾ ਹੁੰਦਾ ਸੀ ਤਾਂ ਉਨ੍ਹਾਂ ਦੀ ਪੋਸਟਿੰਗ ਮੇਘਾਲਿਆ ਵਿਚ ਸੀ। ਉਥੇ ਬਹੁਤ ਪਹਾੜ ਸੀ ਤੇ ਮੇਰਾ ਮਨ ਪਹਾੜਾਂ ਨਾਲ ਜੁੜ ਗਿਆ। ਫਿਰ ਜਦੋਂ ਮੈਂ ਨੌਕਰੀ ਕਰਨ ਲਗਿਆ ਤਾਂ ਮੇਰੀਆਂ ਵੱਖ-ਵੱਖ ਜਗ੍ਹਾ ’ਤੇ ਬਦਲੀਆਂ ਹੁੰਦੀਆਂ ਰਹੀਆਂ। ਇਸ ਦੌਰਾਨ ਮੇਰੀ ਬਦਲੀ ਹਿਮਾਚਲ ਵਿਚ ਹੋ ਗਈ ਜਿੱਥੇ ਮੈਨੂੰ ਪਹਾੜਾਂ ’ਤੇ ਜਾਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਮੈਂ 2021 ’ਚ ਨਹਿਰੂ ਸੰਸਥਾ ਉਤਰ ਕਾਸ਼ੀ ’ਚ ਇਕ ਮਹੀਨੇ ਦਾ ਕੋਰਸ ਕੀਤਾ।

ਉਸ ਸਮੇਂ ਮੇਰੀ ਉਮਰ 55 ਸਾਲ ਸੀ ਤੇ ਜਿਹੜੇ ਹੋਰ ਬੱਚੇ ਸਨ ਉਨ੍ਹਾਂ ਦੀ ਉਮਰ 23 ਤੋਂ 30 ਸਾਲ ਸੀ। ਕੋਰਸ ਕਰਨ ਤੋਂ ਬਾਅਦ ਮੈਂ ਰੁਟੂਗ਼ੈਰਾ ਪਹਾੜ ’ਤੇ ਚੜਿਆ, ਜਿਸ ਵਿਚ ਮੈਂ ਕਾਮਯਾਬ ਰਿਹਾ। ਜਿਸ ਤੋਂ ਬਾਅਦ ਮੈਂ ਕਈ ਪਹਾੜਾਂ ’ਤੇ ਫ਼ਤਿਹ  ਹਾਸਲ ਕੀਤੀ। ਜਿਸ ਤੋਂ ਬਾਅਦ ਮੈਂ ਪਰੈਕਟਿਸ ਹੋਰ ਵਧਾ ਦਿਤੀ ਤੇ ਸਾਈਕÇਲੰਗ ਕਰਨ ਲੱਗਿਆ। ਮੈਂ ਸਾਈਕਲ ’ਤੇ ਹੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਚੱਲਿਆ ਗਿਆ। ਇਹ ਸਫ਼ਰ ਮੈਂ 19 ਦਿਨਾਂ ਵਿਚ 4000 ਕਿਲੋ ਮੀਟਰ ਪੂਰਾ ਕੀਤਾ। ਜਿਸ ਤੋਂ ਬਾਅਦ ਮੇਰਾ ਹੌਸਲਾ ਹੋਰ ਵੱਧ ਗਿਆ। ਜਿਸ ਤੋਂ ਬਾਅਦ ਮੈਂ ਵੱਖ-ਵੱਖ ਜਗ੍ਹਾ ’ਤੇ ਮੈਰਾਥਨ ’ਚ ਹਿੱਸਾ ਲੈਣ ਲੱਗ ਪਿਆ।

ਉਨ੍ਹਾਂ ਕਿਹਾ ਕਿ 2021 ਤੋਂ ਲੈ ਕੇ 2024 ਤਕ ਮੈਂ 4 ਸਾਲ ਮਿਹਨਤ ਕੀਤੀ ਤੇ ਹੁਣ ਮੈਂ ਮਾਊਂਟ ਐਵਰੈਸਟ ਦੀ ਚੋਟੀ ਚੜਨ ਲਈ ਅਪਲਾਈ ਕੀਤਾ। ਜਿਥੇ ਮੇਰੇ ਤੋਂ 40 ਲੱਖ ਰੁਪਏ ਮੰਗੇ ਗਏ ਤੇ ਮੇਰੇ ਕੋਲ ਇੰਨੇ ਪੈਸੇ ਨਾਲ ਹੋਣ ਕਰ ਕੇ ਅਤੇ ਬੈਂਕ ਤੋਂ ਛੁੱਟੀ ਨਾ ਮਿਲਣ ਕਰ ਕੇ ਮੈਂ ਅਸਤੀਫ਼ਾ ਦੇ ਦਿਤਾ। ਮੈਨੂੰ ਪੀਐਫ਼ ਤੋਂ ਮਿਲੇ ਪੈਸਿਆਂ ਨਾਲ ਆਪਣੀ ਫ਼ੀਸ ਭਰ ਦਿਤੀ। ਰਿਟਾਈਰਮੈਂਟ ਦੇ ਸਾਰੇ ਪੈਸੇ ਮੈਂ ਇਸ ਚੋਟੀ ’ਤੇ ਚੜਨ ਲਈ ਖ਼ਰਚ ਕਰ ਦਿਤੇ ਤੇ ਚੋਟੀ ਵੀ ਫ਼ਤਿਹ ਕੀਤੀ। ਇਕ ਕੰਮ ਵਿਚ ਮੇਰੀ ਪਤਨੀ ਤੇ ਬੇਟੀ ਨੇ ਮੈਨੂੰ ਪੂਰਾ ਸਹਿਯੋਗ ਦਿਤਾ। ਮਾਊਂਟ ਐਵਰੈਸਟ ਦੀ ਚੋਟੀ ’ਤੇ ਜਾਣ ਲਈ ਅਪ੍ਰੈਲ ਵਿਚ ਰਸਤਾ ਖੁਲ੍ਹਦਾ ਹੈ।

ਮਾਊਂਟ ਐਵਰੈਸਟ ਦੀ ਚੋਟੀ ’ਤੇ ਜਾਣ ਲਈ ਮੈਂ 12 ਅਪ੍ਰੈਲ ਨੂੰ ਘਰ ਤੋਂ ਤੁਰ ਪਿਆ। ਸਾਡੇ ਲਈ ਸਭ ਤੋਂ ਵੱਡਾ ਚੈਲੇਜ ਖੁੰਭੂ ਗਲੇਸੀਅਰ ਸੀ। ਜਿਥੇ ਵਿਅਕਤੀ ਤੋਂ ਛੋਟੀ ਜਿਹੀ ਗ਼ਲਤੀ ਹੋਈ ਉਹ ਖਾਈ ਵਿਚ ਜਾ ਗਿਰਦਾ ਸੀ। ਇਸ ਸਫ਼ਰ ਦੌਰਾਨ ਮੇਰੇ ਸਾਹਮਣੇ 6 ਪਰਬਤਰੋਹੀਆਂ ਦੀ ਜਾਨ ਵੀ ਗਈ ਤੇ ਮੈਨੂੰ ਇਕ ਵਾਰ ਤਾਂ ਡਰ ਲੱਗਣ ਲੱਗ ਪਿਆ ਸੀ ਤੇ ਪਰਿਵਾਰ ਵੀ ਸਾਹਮਣੇ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਮੈਂ ਹੌਸਲਾ ਕੀਤਾ ਤੇ ਅੱਗੇ ਤੁਰ ਪਿਆ ਤੇ 18 ਮਈ ਨੂੰ ਰਾਤ 9 ਵਜੇ ਮੈਂ ਮਾਊਂਟ ਐਵਰੈਸਟ ਦੀ ਚੋਟੀ ’ਤੇ ਪਹੁੰਚ ਗਿਆ ਤੇ ਭਾਰਤ ਦੇ ਝੰਡਾ ਨਾਲ ਆਪਣੀ ਫ਼ੋਟੋ ਖਿੱਚੀ, ਇਸ ਤੋਂ ਬਾਅਦ ਮੈਂ ਵਾਪਸ ਆ ਗਿਆ ਤੇ ਹੁਣ ਮੈਂ ਮੇਰਾ ਪਰਿਵਾਰ ਬਹੁਤ ਖ਼ੁਸ਼ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement