Punjab News: ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫ਼ਤਾਰ ਖੇਤੀਬਾੜੀ ਅਫ਼ਸਰ ਰਾਮ ਸਿੰਘ ਪਾਲ ਮੁਅੱਤਲ, ਵਿਭਾਗੀ ਜਾਂਚ ਸ਼ੁਰੂ
Published : May 27, 2025, 3:10 pm IST
Updated : May 27, 2025, 3:10 pm IST
SHARE ARTICLE
Agriculture officer Ram Singh Pal arrested in corruption case suspended
Agriculture officer Ram Singh Pal arrested in corruption case suspended

5 ਮਈ ਨੂੰ ਵਿਜੀਲੈਂਸ ਨੇ ਕੀਤਾ ਸੀ ਗ੍ਰਿਫਤਾਰ, ਦੋਰਾਹਾ ਵਿਖੇ ਤਾਇਨਾਤ ਸੀ ਰਾਮ ਸਿੰਘ 

Agriculture officer Ram Singh Pal arrested in corruption case suspended: ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਦੋਰਾਹਾ ਵਿਖੇ ਤਾਇਨਾਤ ਖੇਤੀਬਾੜੀ ਅਫ਼ਸਰ  ਰਾਮ ਸਿੰਘ ਪਾਲ ਨੂੰ ਭ੍ਰਿਸ਼ਟਾਚਾਰ ਦੇ ਗੰਭੀਰ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਵਿਭਾਗ ਵੱਲੋਂ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਡਾ. ਬਸੰਤ ਗਰਗ (ਪ੍ਰਬੰਧ ਸਕੱਤਰ) ਵੱਲੋਂ ਜਾਰੀ ਹੁਕਮਾਂ ਅਨੁਸਾਰ, ਮੁਅੱਤਲੀ ਦੌਰਾਨ ਰਾਮ ਸਿੰਘ ਪਾਲ ਦਾ ਮੁੱਖ ਦਫ਼ਤਰ ਐਸਏਐਸ ਨਗਰ ਵਿਖੇ ਸਥਿਤ ਖੇਤੀ ਭਵਨ ਨੂੰ ਨਿਰਧਾਰਤ ਕੀਤਾ ਗਿਆ ਹੈ।

ਯਾਦ ਰਹੇ ਕਿ ਰਾਮ ਸਿੰਘ ਪਾਲ ਨੂੰ 5 ਮਈ 2025 ਨੂੰ ਵਿਜੀਲੈਂਸ ਫਤਹਿਗੜ੍ਹ ਸਾਹਿਬ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗ੍ਰਿਫ਼ਤਾਰੀ ਐਫਆਈਆਰ ਨੰਬਰ 28 ਤਾਰੀਕ 16 ਅਗਸਤ 2023 ਤਹਿਤ ਕੀਤੀ ਗਈ ਸੀ, ਜਿਸ ਵਿੱਚ ਕਈ ਹੋਰ ਅਧਿਕਾਰੀ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ।

ਇਹ ਮਾਮਲਾ 16 ਜੁਲਾਈ 2018 ਨੂੰ ਮਨੋਹਰ ਲਾਲ ਅਗਰਵਾਲ ਐਂਡ ਸੰਨਜ਼, ਸਰਹਿੰਦ ਵਿਖੇ ਕੀਤੀ ਜਾਂਚ ਨਾਲ ਜੁੜਿਆ ਹੋਇਆ ਹੈ। ਉਸ ਵੇਲੇ ਰਾਮ ਸਿੰਘ ਪਾਲ ਫਤਿਹਗੜ੍ਹ ਸਾਹਿਬ ’ਚ ਏਡੀਓ ਸਨ। ਛਾਪੇਮਾਰੀ ਦੌਰਾਨ 14 ਨਮੂਨੇ ਲਏ ਗਏ, ਜਿਨ੍ਹਾਂ ਵਿੱਚੋਂ 8 ਲੁਧਿਆਣਾ ਲੈਬ ਭੇਜੇ ਗਏ। ਉਨ੍ਹਾਂ ਵਿੱਚੋਂ 3 ਨਮੂਨੇ ਫੇਲ੍ਹ ਹੋਏ, ਜੋ ਬਾਅਦ ਵਿੱਚ ਗਾਇਬ ਹੋ ਗਏ ਅਤੇ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ।

ਵਿਜੀਲੈਂਸ ਨੇ ਲੰਮੀ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਅਤੇ ਰਾਮ ਸਿੰਘ ਪਾਲ ਨੂੰ ਅਦਾਲਤ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਖੇਤੀਬਾੜੀ ਵਿਭਾਗ ਵੱਲੋਂ ਵੀ ਅੰਦਰੂਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਵਿਭਾਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ਼ "ਜ਼ੀਰੋ ਟੌਲਰੈਂਸ" ਨੀਤੀ ਅਪਣਾਈ ਜਾਵੇਗੀ ਅਤੇ ਅਜਿਹੇ ਮਾਮਲਿਆਂ ਵਿੱਚ ਕੋਈ ਢਿੱਲ ਨਹੀਂ ਬਰਤੀ ਜਾਵੇਗੀ।

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement