ਅਰਸ਼ਦੀਪ ਸਿੰਘ ਦੇ ਕੋਚ ਜਸਵੰਤ ਰਾਏ ਨੇ ਇੰਟਰਵਿਊ ਦੌਰਾਨ ਦੱਸੀਆਂ ਦਿਲਚਸਪ ਗੱਲਾਂ

By : JUJHAR

Published : May 27, 2025, 2:32 pm IST
Updated : May 27, 2025, 2:32 pm IST
SHARE ARTICLE
Arshdeep Singh's coach Jaswant Rai revealed interesting things during the interview
Arshdeep Singh's coach Jaswant Rai revealed interesting things during the interview

ਕਿਹਾ, ਸ਼ੁਭਮਨ ਗਿੱਲ ਤੇ ਅਰਸ਼ਦੀਪ ਲਈ ਇੰਗਲੈਂਡ ਦਾ ਦੌਰਾ ਬਹੁਤ ਮਹੱਤਵਪੂਰਨ ਹੋਵੇਗਾ

ਭਾਰਤੀ ਕ੍ਰਿਕਟ ਟੀਮ ਦੇ ਦੋ ਸੀਨੀਅਰ ਤੇ ਸਟਾਰ ਖਿਡਾਰੀਆਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵਲੋਂ ਟੈਸਟ ਕ੍ਰਿਕਟ ਤੋਂ ਰਿਆਈਰਮੈਂ ਲੈਣ ਤੋਂ ਬਾਅਦ ਭਾਰਤੀ ਟੈਸਟ ਟੀਮ ਦੀ ਕਪਤਾਨੀ ਪੰਜਾਬ ਦੇ ਸ਼ੁਭਮਨ ਗਿੱਲ ਨੂੰ ਸੌਂਪੀ ਗਈ ਹੈ ਤੇ ਪੰਜਾਬ ਦੇ ਗੇਂਦਾਬਾਜ਼ ਅਰਸ਼ਦੀਪ ਸਿੰਘ ਦੀ ਟੈਸਟ ਟੀਮ ਵਿਚ ਚੋਣ ਹੋਈ ਹੈ।  ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕੋਚ ਜਸਵੰਤ ਰਾਏ ਨੇ ਕਿਹਾ ਕਿ ਯੁਵਰਾਜ ਸਿੰਘ ਤੇ ਹਰਭਜਨ ਸਿੰਘ ਤੋਂ ਬਾਅਦ ਬਹੁਤ ਲੰਮੇ ਸਮੇਂ ਤੋਂ ਬਾਅਦ ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਭਾਰਤ ਦੀ ਟੈਸਟ ਟੀਮ ਵਿਚ ਪੰਜਾਬ ਦੇ ਦੋ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ।

ਜਿਸ ਤੋਂ ਬਾਅਦ ਪੰਜਾਬ ’ਚ ਬਹੁਤ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰ ਇਕ ਖਿਡਾਰੀ ਦਾ ਸੁਪਨਾ ਹੁੰਦਾ ਹੈ ਕਿ ਮੈਂ ਆਪਣੇ ਦੇਸ਼ ਲਈ ਖੇਡਾਂ ਪਰ ਖਿਡਾਰੀ ਦੀ ਚੋਣ ਟੈਸਟ ਟੀਮ ਹੁੰਦੀ ਹੈ ਤਾਂ ਹੀ ਉਹ ਪੂਰੇ ਤੌਰ ’ਤੇ ਸਮਝਦਾ ਹੈ ਕਿ ਹੁਣ ਮੈਂ ਸਪੂਰਣ ਖਿਡਾਰੀ ਬਣ ਗਿਆ ਹਾਂ। ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਲਈ ਇਹ ਦੌਰਾ ਸੌਖਾ ਨਹੀਂ ਹੋਵੇਗਾ, ਇਹ ਦੌਰਾ ਦੋਨਾਂ ਲਈ ਬਹੁਤ ਮਹੱਤਵਪੂਰਨ ਹੋਵੇਗਾ। ਜੇ ਗੱਲ ਅਰਸ਼ਦੀਪ ਸਿੰਘ ਦੀ ਕਰੀਏ ਤਾਂ ਉਥੇ ਦੀਆਂ ਪੀਚਾਂ ਤੇਜ਼ ਹਨ ਇਸ ਲਈ ਉਸ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ,

ਪਰ ਸ਼ੁਭਮਨ ਗਿੱਲ ਜੋ ਕਿ ਭਾਰਤੀ ਟੀਮ ਦਾ ਕੰਪਤਾਨ ਹੋਵੇਗਾ ਤੇ ਆਪਣੀ ਬੈਟਿੰਗ ਵਲ ਵੀ ਧਿਆਨ ਦੇਣਾ ਪਵੇਗਾ, ਟੀਮ ਨੂੰ ਸੰਭਾਲਣਾ ਪਵੇਗਾ ਉਸ ਲਈ ਜ਼ਿਆਦਾ ਸੌਖਾ ਨਹੀਂ ਹੋਵੇਗਾ, ਉਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਰੀ ਟੀਮ ਨਵੇਂ ਨੌਜਵਾਨਾਂ ਨਾਲ ਭਰੀ ਹੋਈ ਹੈ ਜਿਹੜਾ ਖਿਡਾਰੀ ਚੰਗਾ ਪ੍ਰਦਰਸ਼ਨ ਕਰੇਗਾ ਉਹ ਹੀ ਅਗੱਲੇ ਆਉਣ ਵਾਲੇ ਸਮੇਂ ਵਿਚ ਆਪਣੀ ਜਗ੍ਹਾ ਪੱਕੀ ਕਰ ਪਾਵੇਗਾ। ਉਨ੍ਹਾਂ ਕਿਹਾ ਕਿ ਅਰਸ਼ਦੀਪ ਸਿੰਘ 14 ਸਾਲ ਦੀ ਉਮਰ ਤੋਂ ਹੀ ਮੇਰੇ ਕੋਲ ਸਿੱਖਲਾਈ ਲੈ ਰਿਹਾ ਹੈ। ਅਰਸ਼ਦੀਪ ਸਿੰਘ ਸੁਭਾਅ ਦਾ ਬਹੁਤ ਚੰਗਾ ਤੇ ਹਸਮੁੱਖ ਖਿਡਾਰੀ ਹੈ।

photophoto

ਅਰਸ਼ਦੀਪ ਸਿੰਘ 1 ਸਾਲ ਤੋਂ ਟੈਸਟ ਟੀਮ ਵਿਚ ਸ਼ਾਮਲ ਹੋਣ ਲਈ ਇਕ ਸਾਲ ਤੋਂ ਮਿਹਨਤ ਕਰ ਰਿਹਾ ਸੀ।  ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬ ਦੇ ਖਿਡਾਰੀ ਭਾਰਤ ਦੀ ਕ੍ਰਿਕਟ, ਮਹਿਲਾ ਕ੍ਰਿਕਟ, ਹਾਕੀ ਆਦਿ ਟੀਮਾਂ ਦੇ ਕਪਤਾਨ ਹਨ। ਸਾਡੇ ਦੇਸ਼ ਦੀਆਂ ਮੁੱਖ ਖੇਡਾਂ ਦੇ ਕਪਤਾਨ ਪੰਜਾਬ ਦੇ ਹਨ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਤੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵਲ ਵਧਣ ਤੇ ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਵਿਚ ਪਾਉਣ ਤਾਂ ਜੋ ਬੱਚੇ ਨਸ਼ਿਆਂ ਤੇ ਗ਼ਲਤ ਕੰਮ ਤੋਂ ਬਚੇ ਰਹਿਣ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement