Bathinda News: ਮ੍ਰਿਤਕ ਨਰਿੰਦਰਦੀਪ ਸਿੰਘ ਦੇ ਪਿਤਾ ਨੇ ਪੁਲਿਸ ਉੱਤੇ ਲਗਾਏ ਗੰਭੀਰ ਇਲਜ਼ਾਮ
Published : May 27, 2025, 6:02 pm IST
Updated : May 27, 2025, 6:02 pm IST
SHARE ARTICLE
Bathinda News: The father of the deceased Narinder Deep Singh made serious allegations against the police.
Bathinda News: The father of the deceased Narinder Deep Singh made serious allegations against the police.

ਪੰਜਾਬ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ

Bathinda News:  ਬਠਿੰਡਾ ਦੇ ਗੁਣਿਆਨਾ ਮੰਡੀ ਦੇ ਕੋਲ ਓਮੈਕ ਸਿਟੀ ਦਾ ਨਿਵਾਸੀ ਨਰਿੰਦਰਦੀਪ ਸਿੰਘ ਜਿਸ ਨੂੰ 23 ਤਰੀਕ ਨੂੰ ਬਠਿੰਡਾ ਦੇ ਸੀਆਈਏ 2 ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਕੁੱਟ ਤੋਂ ਬਾਅਦ ਮੌਤ ਹੋ ਜਾਂਦੀ ਹੈ ਅਤੇ ਉਸ ਦਾ ਸਾਥੀ ਉਹਨੂੰ ਹਸਪਤਾਲ ਵੀ ਛੱਡ ਕੇ ਫਰਾਰ ਹੋ ਜਾਂਦਾ ਹੈ।

ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਸਾਡਾ ਬੇਟਾ ਬੇਕਸੂਰ ਸੀ ਉਸ ਉੱਤੇ ਪੁਲਿਸ ਨੇ ਨਜਾਇਜ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡਾ ਬੱਚਾ 23 ਤਰੀਕ ਨੂੰ ਤਿਆਰ ਹੋ ਕੇ ਘਰੋਂ ਗਿਆ ਸੀ ਪਰ ਸ਼ਾਮ ਨੂੰ ਉਸ ਦਾ ਫੋਨ ਬੰਦ ਆਉਣ ਲੱਗ ਗਿਆ।ਨਰਿੰਦਰਦੀਪ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਇਕ ਗਗਨਦੀਪ ਨਾਮ ਦੇ ਵਿਅਕਤੀ ਦਾ ਫੋਨ ਆਇਆ ਕਿ ਸਿਵਲ ਹਸਪਤਾਲ ਵਿੱਚ ਦਾਖਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਅਦ ਵਿੱਚ ਉਸ ਨੇ ਵੀਡੀਓ ਪਾਈ ਸੀ ਸਾਨੂੰ ਸੀਆਈਏ ਸਟਾਫ਼ ਨੇ ਚੁੱਕਿਆ ਸੀ ਅਤੇ ਨਰਿੰਦਰ ਦੀ ਕੁੱਟਮਾਰ ਮਗਰੋਂ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਨੇ ਕਿਹਾ ਹੈ ਕਿ ਸੀਆਈਏ ਸਟਾਫ਼ ਵੱਲੋਂ ਵਧੀਕੀ ਕੀਤੀ ਗਈ ਹੈ ਤੇ ਜੇਕਰ ਕੋਈ ਸਾਡੇ ਬੱਚੇ ਵਿੱਚ ਕਸੂਰ ਸੀ ਤਾਂ ਪਰਚਾ ਕਰ ਦਿੰਦੇ ਪਰ ਮਾਰਨ ਦੀ ਕੀ ਲੋੜ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਤੋਂ ਕੋਈ ਇਨਸਾਫ਼ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਤੋਂ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕੋਈ ਹਾਦਸਾ ਨਹੀਂ  ਹੈ ਇਹ ਇਕ ਸੋਚ ਸਮਝ ਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੂੰ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਸਮੱਸਿਆ ਸੀ ਤਾਂ ਪਰਚਾ ਕਰ ਦਿੰਦੇ ਤੇ ਫਿਰ ਮਾਰਨ ਦਾ ਅਧਿਕਾਰ ਕਿਸਨੇ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਹੈ।ਪਰਿਵਾਰਕ ਮੈਂਬਰਾਂ ਨੇ ਪੁਲਿਸ ਉੱਤੇ ਇਲਜ਼ਾਮ ਲਗਾਇਆ ਹੈ ਕਿ ਸੀਆਈਏ ਸਟਾਫ਼ ਨੇ ਧੱਕੇਸ਼ਾਹੀ ਕੀਤੀ ਹੈ ਅਤੇ ਇਸ ਦਾ ਸਾਨੂੰ ਇਨਸਾਫ਼ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਏਜੰਸੀ ਤੋਂ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement