Drug-Free Village: ਪੰਜਾਬ ਦਾ ਪਹਿਲਾ ਪਿੰਡ ਰਣਸੀਂਹ ਕਲਾਂ ਜਿਥੇ ਨਸ਼ਾ ਛੱਡਣ ਵਾਲੇ ਨੂੰ ਮਿਲੇਗਾ ਇਨਾਮ
Published : May 27, 2025, 5:22 pm IST
Updated : May 27, 2025, 5:22 pm IST
SHARE ARTICLE
Drug-Free Village: Ransingh Kalan, the first village in Punjab where those who give up drugs will get a reward
Drug-Free Village: Ransingh Kalan, the first village in Punjab where those who give up drugs will get a reward

ਜੋ ਪਹਿਲੇ ਨੰਬਰ 'ਤੇ ਨਸ਼ਾ ਮੁਕਤ ਪਰਿਵਾਰ ਆਵੇਗਾ ਉਸ ਮਿਲੇਗਾ 11000 ਰੁਪਏ ਇਨਾਮ

Drug-Free Village:  ਪੰਜਾਬ ਵਿੱਚ ਕੁਝ ਜਿਹੇ ਪਿੰਡ ਹਨ ਜੋ ਆਪਣੇ ਵਿਲੱਖਣ ਪਛਾਣ ਰੱਖਦੇ ਹਨ, ਉਨ੍ਹਾਂ ਵਿਚੋਂ ਮੋਗੇ ਦੇ ਨਿਹਾਲ ਸਿੰਘ ਵਾਲਾ ਦੇ ਨਾਲ ਲੱਗਦਾ ਪਿੰਡ ਰਣਸੀਂਹ ਹੈ। ਪਿੰਡ ਰਣਸੀਂਹ ਦੀ ਪੰਚਾਇਤ ਨੇ ਨਿਵੇਕਲੀ ਪਹਿਲ ਕੀਤੀ  ਹੈ ਜਿਸ ਕਰਕੇ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿੰਡ ਦੀ ਪੰਚਾਇਤ ਨੇ ਐਲਾਨ ਕੀਤਾ ਹੈ ਕਿ ਜੋ ਵੀ ਪਰਿਵਾਰ ਨਸ਼ਾ ਮੁਕਤ ਹੋਵੇਗਾ ਉਸ ਨੂੰ ਨਕਦ ਇਨਾਮ ਅਤੇ ਸਨਮਾਨ ਪੱਤਰ ਦਿੱਤਾ ਜਾਵੇਗਾ। ਪਿੰਡ ਦੀ ਪੰਚਾਇਤ ਨੇ ਐਲਾਨ ਕੀਤਾ ਹੈ ਜੋ ਵੀ ਪਹਿਲਾਂ ਪਰਿਵਾਰ ਨਸ਼ਾ ਮੁਕਤ ਹੋਵੇਗਾ ਉਸ ਨੂੰ 11000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।

ਨਸ਼ਾ ਮੁਕਤ ਪਰਿਵਾਰ ਨੂੰ ਮਿਲੇਗਾ 11000 ਰੁਪਏ

ਪਿੰਡ ਰਣਸੀਂਹ ਦੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਦੱਸਿਆ ਕਿ ‘ਨਸ਼ਾ ਮੁਕਤੀ ਦਾ ਅਭਿਆਨ, ਰਣਸੀਂਹ ਕਲਾਂ ਬਣੂ ਪੰਜਾਬ ਦੀ ਸ਼ਾਨ’ ਦੇ ਬੈਨਰ ਹੇਠ ਉਨ੍ਹਾਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਪਿੰਡ ਬਣਾਉਣ ਲਈ ਹਰ ਤਰ੍ਹਾਂ ਦਾ ਨਸ਼ਾ ਤਿਆਗਣ ਵਾਲੇ ਪਰਿਵਾਰਾਂ ਵਿੱਚੋਂ ਪਹਿਲੇ ਪਰਿਵਾਰ ਨੂੰ 11000 ਰੁਪਏ, ਦੂਜੇ ਪਰਿਵਾਰ ਨੂੰ 5100 ਰੁਪਏ, ਤੀਜੇ ਪਰਿਵਾਰ ਨੂੰ 3100 ਰੁਪਏ ਇਨਾਮ ਵਜੋਂ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪਹਿਲਾਂ ਤੋਂ ਹੀ ਨਸ਼ਾ ਨਾ ਕਰਨ ਵਾਲੇ ਪਰਿਵਾਰਾਂ ਨੂੰ ਵੀ ਮਾਣ ਪੱਤਰ ਦਿੱਤਾ ਜਾਵੇਗਾ।

ਨਸ਼ਾ ਛੱਡਣ ਵਾਲਿਆਂ ਨੂੰ 1100 ਰੁਪਏ ਪ੍ਰਤੀ ਮਹੀਨਾ ਖ਼ੁਰਾਕ ਭੱਤਾ

ਇਸ ਤੋਂ ਇਲਾਵਾ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਨੇ ਕਿਹਾ ਹੈ ਕਿ ਜਵਾਨੀ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਛੱਡਣ ਵਾਲਿਆਂ ਨੂੰ 1100 ਰੁਪਏ ਪ੍ਰਤੀ ਮਹੀਨਾ ਖ਼ੁਰਾਕ ਭੱਤਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਵੀ ਮੁਫ਼ਤ ਕਰਵਾਇਆ ਜਾਵੇਗਾ। ਸਰਪੰਚ ਮਿੰਟੂ ਨੇ ਕਿਹਾ, 'ਪੰਚਾਇਤ ਤੇ ਪਤਵੰਤਿਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਸ਼ਰਾਬ ਦਾ ਠੇਕਾ ਵੀ ਨਹੀਂ ਖੁੱਲ੍ਹਣ ਦਿੱਤਾ ਗਿਆ। ਪਿੰਡ ਵਿੱਚ ਦੁਕਾਨਾਂ ’ਤੇ ਬੀੜੀ, ਜਰਦਾ, ਐਨਰਜੀ ਡਰਿੰਕ ਤੇ ਮੈਡੀਕਲ ਸਟੋਰਾਂ ਤੋਂ ਮੈਡੀਕਲ ਨਸ਼ਾ ਵੀ ਨਹੀਂ ਮਿਲੇਗਾ।

ਇਸ ਤੋਂ ਪਹਿਲਾ ਪਲਾਸਟਿਕ ਦੇ ਬਦਲੇ ਦਿੱਤੀ ਸੀ ਖੰਡ

ਜ਼ਿਕਰਯੋਗ ਹੈ ਕਿ ਸਰਪੰਚ ਨੇ ਪਿੰਡ ਨੂੰ ਸਾਫ਼-ਸੁਥਰਾ ਰੱਖਣ ਲਈ ਪਲਾਸਟਿਕ ਦੇ ਕੂੜੇ ਦੇ ਬਦਲੇ ਖੰਡ ਵੀ ਦਿੱਤੀ ਸੀ। ਇਸ ਨਾਲ ਪਿੰਡ ਵਿੱਚ ਕੂੜੇ ਦਾ ਸਹੀ ਨਿਪਟਾਰਾ ਹੋਣਾ ਸ਼ੁਰੂ ਹੋ ਗਿਆ  ਸੀ।ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿੱਚ ਕੂੜੇ ਦੇ ਢੇਰ ਵੀ ਨਜ਼ਰ ਨਹੀਂ ਆਉਂਦੇ ਹਨ।

ਲਾਇਬ੍ਰੇਰੀ, ਪਾਰਕ, ਪਾਣੀ ਦਾ ਟਰੀਟਮੈਂਟ ਪਲਾਂਟ

ਪਿੰਡ ਰਣਸੀਂਹ ਕਲਾਂ 'ਚ ਮਹਾਰਾਣਾ ਰਣਜੀਤ ਸਿੰਘ ਦੇ ਨਾਂ ’ਤੇ ਇਕ ਲਾਇਬ੍ਰੇਰੀ ਬਣਾਈ ਗਈ ਹੈ, ਇੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਮੁਫ਼ਤ ਪੜ੍ਹਨ ਲਈ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਇੰਨਾ ਹੀ ਨਹੀਂ ਜਿਹੜੇ ਬੱਚੇ ਪੜ੍ਹਣ ਕਿਤਾਬਾਂ ਘਰ ਲੈ ਕੇ ਜਾਂਦੇ ਹਨ, ਬੱਚਿਆਂ ਦਾ ਟੈਸਟ ਲੈਣ ਤੋਂ ਬਾਅਦ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਜਾਂਦੇ ਹਨ। ਪਿੰਡ ਰਣਸੀਂਹ ਕਲਾਂ ਦਾ ਹਰ ਕੰਮ ਨਿਵੇਕਲਾ ਹੈ, ਜੋ ਬਾਕੀ ਪਿੰਡਾਂ ਲਈ ਮਿਸਾਲ ਹੈ। ਇਸ ਦੇ ਨਾਲ ਹੀ ਸਰਪੰਚ ਵੱਲੋਂ ਪਿੰਡ ਦੇ ਲੋਕਾਂ ਦਾ 1 ਰੁਪਏ ਦਾ ਇੱਕ ਲੱਖ ਦਾ ਬੀਮਾ ਵੀ ਕੀਤਾ ਗਿਆ ਹੈ।

ਪੂਰੇ ਪਿੰਡ 'ਚ ਅੰਡਰਗਰਾਊਂਡ ਸੀਵਰੇਜ ਸਿਸਟਮ ਬਣਾਇਆ ਗਿਆ ਅਤੇ ਪਿੰਡ ਦੇ ਗੰਦੇ ਛੱਪੜ 'ਤੇ ਵਾਟਰ ਟਰੀਟਮੈਂਟ ਪਲਾਂਟ ਬਣਾਇਆ ਗਿਆ, ਜਿਸ 'ਚ ਪੂਰੇ ਪਿੰਡ ਦਾ ਸੀਵਰੇਜ ਦਾ ਪਾਣੀ ਇਸ ਟਰੀਟਮੈਂਟ ਪਲਾਂਟ 'ਚ ਪਹੁੰਚਦਾ ਹੈ। ਫਿਰ ਇਸ ਪਾਣੀ ਨੂੰ ਖ਼ੇਤੀ ਲਈ ਵਰਤਿਆ ਜਾਂਦਾ ਹੈ। ਹਰ ਰੋਜ਼ ਕਰੀਬ 4 ਲੱਖ ਲਿਟਰ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਕੇ ਖ਼ੇਤੀਬਾੜੀ 'ਚ ਵਰਤਿਆ ਜਾਂਦਾ ਹੈ।ਪਿੰਡ ਰਣਸੀਂਹ ਕਲਾਂ ਵਿਖੇ ਲਾਇਬ੍ਰੇਰੀ, ਪਾਰਕ, ਪਾਣੀ ਦਾ ਟਰੀਟਮੈਂਟ ਪਲਾਂਟ (ਖੂਹ), ਹਰਿਆਲੀ, ਝੀਲ ਅਤੇ ਇਤਿਹਾਸਕ, ਸਮਾਜਿਕ ਪੋਸਟਰ, ਫੋਟੋ ਫਲੈਕਸ ਅਤੇ ਬੁੱਤ ਦੇਖ ਕੇ ਦਾਦ ਦਿੱਤੇ ਬਿਨਾ ਨਹੀਂ ਰਿਹਾ ਜਾਂਦਾ।

ਸੂਬਾ ਤੇ ਕੇਂਦਰ ਸਰਕਾਰ ਵੱਲੋਂ ਮਿਲੇ ਕਈ ਇਨਾਮ

ਪਿੰਡ ਰਣਸੀਂਹ ਕਲਾਂ ਨੂੰ ਚੰਗੇ ਵਿਕਾਸ ਕਾਰਜਾਂ ਲਈ 2 ਵਾਰ ਨੈਸ਼ਨਲ ਐਵਾਰਡ ਅਤੇ ਪੰਚਾਇਤ ਸਸ਼ਕਤੀਕਰਨ ਐਵਾਰਡ ਅਤੇ ਗੌਰਵ ਗ੍ਰਾਮ ਸਭਾ ਐਵਾਰਡ ਮਿਲ ਚੁੱਕਾ ਹੈ। 23 ਸਤੰਬਰ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਬੈਸਟ ਪੋਂਡ ਐਵਾਰਡ ਦਿੱਤਾ।  ਰਣਸੀਂਹ ਕਲਾਂ ਪੰਜਾਬ ਦਾ ਅਜਿਹਾ ਪਿੰਡ ਹੈ, ਜਿੱਥੇ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਨ ਤੋਂ ਬਾਅਦ 100 ਏਕੜ ਜ਼ਮੀਨ 'ਚ ਖੇਤੀ ਲਈ ਰੋਜ਼ਾਨਾ 4 ਲੱਖ ਲਿਟਰ ਪਾਣੀ ਖ਼ੇਤਾਂ ਨੂੰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਬਰਸਾਤੀ ਪਾਣੀ ਨੂੰ ਸਟੋਰ ਕਰਨ ਲਈ ਜਗ੍ਹਾ ਵੀ ਬਣਾਈ ਗਈ ਸੀ। ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਵੱਲੋਂ ਕੀਤੇ ਜਾਂਦੇ ਉਦਮਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਾ ਸਰਕਾਰ ਵੱਲੋਂ ਕਈ ਪੁਰਸਕਾਰ ਦਿੱਤੇ ਗਏ ਹਨ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement