Mohali News: ਮੋਹਾਲੀ ਨਾਲ ਜੁੜਦਿਆਂ ਹੀ 8 ਪਿੰਡਾਂ ਦੇ ਜ਼ਮੀਨ ਮਾਲਕ ਹੋਏ ਬਾਗ਼ੋ ਬਾਗ਼
Published : May 27, 2025, 6:52 pm IST
Updated : May 27, 2025, 6:52 pm IST
SHARE ARTICLE
Mohali News: Bagho Bagh, the landowner of 8 villages, became the owner of land as soon as it was merged with Mohali.
Mohali News: Bagho Bagh, the landowner of 8 villages, became the owner of land as soon as it was merged with Mohali.

ਸਰਕਾਰੀ ਕੰਮਾਂ ਲਈ ਬਨੂੰੜ ਸਬ ਤਹਿਸੀਲ ’ਚ ਜਾਣਾ ਹੋਇਆ ਸੌਖਾ

Mohali News: ਪਟਿਆਲੇ ਜ਼ਿਲ੍ਹੇ ’ਚ ਪੈਂਦੇ 8 ਪਿੰਡ ਰਾਤੋਂ ਰਾਤ ਅਮੀਰ ਹੋ ਗਏ। ਇਨ੍ਹਾਂ ਪਿੰਡਾਂ ਦੇ ਜ਼ਮੀਨ ਮਾਲਕ ਬਾਗ਼ੋ ਬਾਗ਼ ਹਨ, ਕਿਉਂਕਿ ਜ਼ਿਲ੍ਹਾ ਮੋਹਾਲੀ ਨਾਲ ਜੁੜਦਿਆਂ ਹੀ ਉਨ੍ਹਾਂ ਦੀਆਂ ਜ਼ਮੀਨਾਂ ਦੇ ਭਾਅ ਦੁੱਗਣੇ ਹੋ ਗਏ। ਸਰਕਾਰੀ ਕਾਗ਼ਜ਼ਾਂ ’ਚ ਇਨ੍ਹਾਂ ਪਿੰਡਾਂ ਦੀ ਬੁੱਕਤ ਪੈਣ ਨਾਲ ਲੋਕਾਂ ਦੀਆਂ ਜੇਬਾਂ ਨੂੰ ਵੀ ਭਾਗ ਲੱਗ ਗਏ ਹਨ। ਇਹ ਪਿੰਡ ਹਨ ਮਾਣਕਪੁਰ, ਖੇੜਾ ਗੱਜੂ, ਉਰਨਾ, ਚੰਗੇੜਾ, ਉੱਚਾ ਖੇੜਾ, ਗੁਰਦਿਤਪੁਰਾ, ਹਦਾਇਤਪੁਰਾ ਤੇ ਲਹਿਲਾਂ।

ਪੰਜਾਬ ਸਰਕਾਰ ਨੇ ਪ੍ਰਾਪਰਟੀਜ਼ ਦੇ ਰੇਟ ਵਧਾਉਣ ਲਈ ਇਹ ਫ਼ੈਸਲਾ ਲਿਆ ਹੈ। ਇਨ੍ਹਾਂ 8 ਪਿੰਡਾਂ ਨੂੰ ਅਧਿਕਾਰਤ ਤੌਰ ’ਤੇ ਰਾਜਪੁਰਾ ਸਬ ਡਵੀਜ਼ਨ (ਜ਼ਿਲ੍ਹਾ ਪਟਿਆਲਾ) ਤੋਂ ਸ਼ਿਫ਼ਟ ਕਰਕੇ ਬਨੂੰੜ ਸਬ ਤਹਿਸੀਲ (ਜ਼ਿਲ੍ਹਾ ਮੋਹਾਲੀ) ਨਾਲ ਜੋੜ ਦਿਤਾ ਗਿਆ ਹੈ। ਮਾਲੀਆ, ਪੁਨਰਵਾਰ ਤੇ ਆਫ਼ਤ ਪ੍ਰਬੰਧਨ ਵਿਭਾਗ ਨੇ ਇਸ ਫ਼ੈਸਲੇ ’ਤੇ ਪਿਛਲੇ ਦਿਨੀਂ ਮੋਹਰ ਲਗਾਈ ਸੀ। ਜਿਸ ਬਾਰੇ ਵਧੀਕ ਮੁੱਖ ਸਕੱਤਰ ਤੋਂ ਮਾਲੀਆ, ਪੁਨਰਵਾਸ ਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਵਿੱਤੀ ਸਕੱਤਰ ਬਣੇ ਅਨੁਰਾਗ ਵਰਮਾ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕਰਕੇ ਜਾਣਕਾਰੀ ਦਿਤੀ ਗਈ। ਪੰਜਾਬ ਦੇ ਗਵਰਨਰ ਨੇ ਵੀ ਇਸ ਫ਼ੈਸਲੇ ’ਤੇ ਖ਼ੁਸ਼ੀ ਜਤਾਈ ਸੀ।

ਉੱਧਰ, ਆਮ ਲੋਕਾਂ ਦੇ ਵੱਲੋਂ ਵੀ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਹੋ ਰਹੀ ਹੈ। ਕਿਉਂਕਿ ਇਸ ਦੇ ਨਾਲ ਪਿੰਡ ਵਾਸੀਆਂ ਨੂੰ ਚੌਗੁਣਾ ਫ਼ਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਇੱਕ ਤਾਂ ਇਨ੍ਹਾਂ 8 ਪਿੰਡਾਂ ਦੇ ਮੋਹਾਲੀ ਨਾਲ ਜੁੜਦੇ ਹੀ ਇਥੇ ਜ਼ਮੀਨ ਦੇ ਭਾਅ ਰਾਤੋਂ ਰਾਤ ਦੁਗਣੇ ਹੋ ਗਏ। ਕਿਉਂਕਿ ਪਟਿਆਲਾ ਨਾਲ ਜੁੜੇ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਦੀ ਕੀਮਤਾਂ ਇੰਨੀਂ ਨਹੀਂ ਸੀ, ਜਿੰਨੀਂ ਹੁਣ ਉਨ੍ਹਾਂ ਨੂੰ ਮਿਲ ਰਹੀ ਹੈ। ਮਾਣਕਪੁਰ ਪਿੰਡ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਤੋਂ ਬੇਹੱਦ ਖੁਸ਼ ਹਨ। ਕਿਉਂਕਿ ਇਸ ਫ਼ੈਸਲੇ ਤੋਂ ਬਾਅਦ ਉਨ੍ਹਾਂ ਦੀ ਜ਼ਮੀਨ ਦਾ ਰੇਟ 5 ਕਰੋੜ ਰੁਪਏ ਕਿੱਲ੍ਹਾ ਹੋ ਗਿਆ ਹੈ।

ਦੂਜਾ ਫ਼ਾਇਦਾ ਪਿੰਡ ਵਾਸੀਆਂ ਨੂੰ ਇਹ ਹੋਇਆ ਹੈ ਕਿ ਜਿਹੜੇ ਸਰਕਾਰੀ ਕੰਮ ਕਰਾਉਣ ਲਈ ਉਨ੍ਹਾਂ ਨੂੰ 45-50 ਕਿਲੋਮੀਟਰ ਦਾ ਸਫ਼ਰ ਕਰਕੇ ਸਬ ਡਵੀਜ਼ਨ ਰਾਜਪੁਰਾ ਜਾਣਾ ਪੈਂਦਾ ਸੀ, ਹੁਣ ਉਹ ਖੱਜਲ ਖੁਆਰੀ ਤੋਂ ਵੀ ਲੋਕਾਂ ਨੂੰ ਛੁਟਕਾਰਾ ਮਿਲ ਗਿਆ ਹੈ। ਹੁਣ ਉਹ ਆਪਣੇ ਛੋਟੇ ਤੋਂ ਲੈਕੇ ਵੱਡੇ ਕੰਮ ਬਨੂੰੜ ਸਬ ਤਹਿਸੀਲ ਤੋਂ ਹੀ ਕਰਵਾ ਸਕਦੇ ਹਨ।

ਦੂਜੇ ਪਾਸੇ ਪਿੰਡ ਖੇੜਾ ਗੱਜੂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਮੀਨ ਦੇ ਰੇਟ ਦੁਗਣੇ ਹੋ ਗਏ ਹਨ, ਜਿਸ ਕਰਕੇ ਉਹ ਇਸ ਤੋਂ ਬੇਹੱਦ ਖ਼ੁਸ਼ ਹਨ। ਹੁਣ ਪਿੰਡ ਖੇੜਾ ਗੱਜੂ ’ਚ ਜ਼ਮੀਨਾਂ 3 ਕਰੋੜ ਰੁਪਏ ਕਿੱਲੇ ’ਤੇ ਆ ਗਈਆਂ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਛੋਟੇ ਵੱਡੇ ਸਰਕਾਰੀ ਕੰਮ ਕਰਾਉਣ ਲਈ 50-60 ਕਿਲੋਮੀਟਰ ਦਾ ਸਫ਼ਰ ਕਰਕੇ ਪਟਿਆਲਾ ਜਾਣਾ ਪੈਂਦਾ ਸੀ। ਹੁਣ ਉਨ੍ਹਾਂ ਨੂੰ ਇਸ ਖੁੱਜਲ ਖੁਆਰੀ ਤੋਂ ਛੁਟਕਾਰਾ ਮਿਲ ਗਿਆ ਹੈ।
ਦਸਣਯੋਗ ਹੈ ਕਿ ਇਨ੍ਹਾਂ 8 ਪਿੰਡਾਂ ਨੂੰ ਮੋਹਾਲੀ ਨਾਲ ਜੋੜਨ ਦੇ ਇਸ ਇਤਿਹਾਸਕ ਫ਼ੈਸਲੇ ਦਾ ਸਿਹਰਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਨੂੰ ਮਿਲ ਰਿਹਾ ਹੈ, ਕਿਉਂਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਸਭੰਵ ਹੋ ਪਾਇਆ ਹੈ। ਉਨ੍ਹਾਂ ਨੇ ਇਹ ਮੁੱਦਾ ਇਸੇ ਸਾਲ ਵਿਧਾਨ ਸਭਾ ’ਚ ਚੁੱਕਿਆ ਸੀ ਕਿ ਕਿਵੇਂ ਪਿੰਡ ਵਾਸੀਆਂ ਨੂੰ ਆਪਣੇ ਛੋਟੇ ਮੋਟੇ ਸਰਕਾਰੀ ਤੇ ਪ੍ਰਾਪਰਟੀ ਸਬੰਧੀ ਕੰਮ ਕਰਵਾਉਣ ਖਾਤਰ ਵੀ 50-60 ਕਿਲੋਮੀਟਰ ਦਾ ਸਫ਼ਰ ਕਰਕੇ ਪਟਿਆਲਾ ਜਾਣਾ ਪੈਂਦਾ ਹੈ। ਪਰ ਹੁਣ ਜਦੋਂ ਇਹ ਪਿੰਡ ਮੋਹਾਲੀ ਵਿਚ ਸ਼ਾਮਲ ਹੋ ਗਏ ਹਨ ਤਾਂ ਪਿੰਡ ਵਾਸੀਆਂ ਦਾ ਇਹੀ ਸਫ਼ਰ ਘਟ ਕੇ 20-25 ਕਿਲੋਮੀਟਰ ਤਕ ਹੀ ਰਹਿ ਗਿਆ ਹੈ।

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement