ਜਥੇਦਾਰ ਦਾਦੂਵਾਲ ਨੇ ਖ਼ਾਲਸਾ ਦੀਵਾਨ ਬਠਿੰਡਾ ਦੀ ਨਵੀਂ ਟੀਮ ਨੂੰ ਦਿਤਾ ਸਮਰਥਨ
Published : Jun 27, 2018, 10:26 am IST
Updated : Jun 27, 2018, 10:26 am IST
SHARE ARTICLE
Leaders Welcoming Bhai Daduwal
Leaders Welcoming Bhai Daduwal

ਸਰਬੱਤ ਖਾਲਸਾ ਵਲੋਂ ਥਾਪੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਅਜ ਸਥਾਨਕ ਖਾਲਸਾ ਦੀਵਾਨ......

ਬਠਿੰਡਾ : ਸਰਬੱਤ ਖਾਲਸਾ ਵਲੋਂ ਥਾਪੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਅਜ ਸਥਾਨਕ ਖਾਲਸਾ ਦੀਵਾਨ ਦੀ ਨਵੀਂ ਚੁਣੀ ਕਮੇਟੀ ਨੂੰ ਸਮਰਥਨ ਦੇ ਦਿੱਤਾ। ਅੱਜ ਵਿਸ਼ੇਸ ਤੌਰ 'ਤੇ ਇੱਥੇ ਪੁੱਜੇ ਭਾਈ ਦਾਦੂਵਾਲ ਤੇ ਸਾਥੀਆਂ ਨੇ ਅਸਿੱਧੇ ਢੰਗ ਨਾਲ ਅਕਾਲੀ ਦਲ 'ਤੇ ਹਮਲੇ ਕਰਦਿਆਂ ਗੈਰ-ਸਿੱਖ ਆਗੂਆਂ ਦੀ ਸਿੱਖੀ ਮਸਲਿਆਂ 'ਚ ਦਖਲਅੰਦਾਜ਼ੀ ਨੂੰ ਗੰਭੀਰ ਚਿੰਤਾ ਦਾ ਵਿਸਾ ਦਸਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਸਬੰਧਤ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਆਪਣੀ ਗਲਤ ਕਾਰਵਾਈ ਕਰਕੇ ਜੇਲ• ਵਿੱਚ ਬੰਦ ਹੈ

ਅਤੇ ਦੋਖੀ ਸੁੱਚਾ ਸਿੰਘ ਲੰਗਾਹ ਵਰਗੇ ਪੰਥ ਵਿਰੋਧੀ ਲੀਡਰਾਂ ਕਰਕੇ ਪਹਿਲਾਂ ਹੀ ਅਕਾਲੀ ਦਲ ਬਦਨਾਮ ਹੈ। ਉਹਨਾਂ ਕਿਹਾ ਕਿ ਸੰਗਤਾਂ ਵੱਲੋਂ ਚੁਣੀ ਗਈ ਕਮੇਟੀ ਨੂੰ ਉਹਨਾਂ ਵੱਲੋਂ ਭਰਪੂਰ ਸਮਰੱਥਨ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਸਿੰਘ ਸਭਾ ਤੇ ਪਹਿਲੀ ਵਾਰ ਗੁਰਮਰਿਆਦਾ ਸੋਚ ਅਤੇ ਸਾਫ ਅਕਸ਼ ਵਾਲੇ ਵਿਅਕਤੀ ਨੁਮਾਇੰਦੇ ਬਣਕੇ ਆਏ ਹਨ। ਉਹਨਾਂ ਸਮੂਹ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਵਿੱਦਿਅਕ ਸੰਸਥਾਵਾਂ ਵਿੱਚ ਗਰੀਬ ਅਤੇ ਹੁਸ਼ਿਆਰ ਬੱਚਿਆਂ ਨੂੰ ਵਿਸ਼ੇਸ਼ ਤਰਜੀਹ ਦੇਣ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵੱਲ ਵਿਸ਼ੇਸ਼ ਧਿਆਨ ਦੇਣ। ਸਿੰਘ ਸਾਹਿਬ ਵੱਲੋਂ ਧਾਰਮਿਕ ਸੰਸਥਾ ਵਿੱਚ ਸ਼ਹਿਰ ਦੇ ਗੈਰ ਸਿੱਖ ਸਿਆਸੀ ਆਗੂਆਂ ਨੂੰ ਤਾੜਨਾ ਕੀਤੀ

ਕਿ ਉਹ ਸਿੱਖ ਮਸਲਿਆਂ ਵਿੱਚ ਦਖਲਅੰਦਾਜੀ ਬੰਦ ਕਰਨ ਜੋ ਬਰਦਾਸ਼ਤਯੋਗ ਨਹੀਂ ਅਤੇ ਕਿਸੇ ਵੀ ਗੈਰ ਸਿੱਖ ਸਿਆਸੀ ਆਗੂ ਨੂੰ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਭੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਿੰਘ ਸਾਹਿਬ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਤੇ ਕੋਈ ਵੀ ਸਿੱਖ ਵਿਅਕਤੀ ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਹੋਵੇ ਸੇਵਾ ਕਰ ਸਕਦਾ ਹੈ ਤੇ ਇਕੱਲੇ ਸ਼੍ਰੋਮਣੀ ਅਕਾਲੀ ਦਲ ਨੇ ਠੇਕਾ ਨਹੀਂ ਲਿਆ।ਇਸ ਮੌਕੇ ਭਾਈ ਦਾਦੂਵਾਲ ਦਾ ਕਮੇਟੀ ਪ੍ਰਧਾਨ ਗੁਰਮੀਤ ਸਿੰਘ ਗੀਤਾ ਅਤੇ ਖਾਲਸਾ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ

ਚੇਅਰਮੈਨ ਗੁਰਇਕਬਾਲ ਸਿੰਘ ਚਹਿਲ ਐਡਵੋਕੇਟ ਅਤੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਬੱਲਾ ਤੇ ਸਮੂਹ ਮੈਂਬਰਾਂ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਠੋੜ ਭਾਈਚਾਰੇ ਵੱਲੋਂ ਸਾਬਕਾ ਮੈਂਬਰ ਐਸ.ਜੀ.ਪੀ.ਸੀ. ਜਥੇਦਾਰ ਕੇਹਰ ਸਿੰਘ, ਖਾਲਸਾ ਸਕੂਲ ਦੇ ਪ੍ਰਧਾਨ ਅਤੇ ਕੌਂਸਲਰ ਤਰਲੋਚ ਸਿੰਘ ਠੇਕੇਦਾਰ, ਮੈਨੇਜਰ ਮਾਨ ਸਿੰਘ, ਜਥੇਦਾਰ ਗੁਰਚਰਨ ਸਿੰਘ ਔਲਖ ਪ੍ਰਧਾਨ ਗੁਰਦੁਆਰਾ ਕਮੇਟੀ ਮੁਲਤਾਨੀਆਂ ਰੋਡ, ਜੁਆਇੰਟ ਸੈਕਟਰੀ ਮਹਿੰਦਰ ਸਿੰਘ ਸਿੱਧੂ,

ਗੁਰਵਿੰਦਰ ਸਿੰਘ ਖਾਲਸਾ, ਗੁਰਜੀਤ ਸਿੰਘ ਮਾਨ, ਮੀਤ ਪ੍ਰਧਾਨ ਰਾਮ ਸਿੰਘ ਤੁੰਗਵਾਲੀ, ਗੁਰਜੀਤ ਸਿੰਘ ਠੇਕੇਦਾਰ, ਭਾਈ ਸੁਰਜੀਤ ਸਿੰਘ, ਸਕੱਤਰ ਕੈਪਟਨ ਮੱਲ ਸਿੰਘ, ਦਫਤਰ ਸਕੱਤਰ ਸੁਖਮੰਦਰਪਾਲ ਸਿੰਘ ਐਕਸੀਅਨ, ਸਤਪਾਲ ਸਿੰਘ ਮੋਦੀ, ਕਰਮਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਬੱਬੂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement