
ਅੱਜ ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੋਗਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ....
ਮੋਗਾ : ਅੱਜ ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੋਗਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਾਮਰੇਡ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ ਵਿਖੇ ਹੋਈ। ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਸੂਬਾ ਜਰਨਲ ਸਕੱਤਰ ਅੰਮ੍ਰਿਤਪਾਲ ਸਿੰਘ ਸੰਬੋਧਨ ਕਰਦੇ ਹੋਇਆਂ ਕਹਿ ਕਿ ਮਗਨਰੇਗਾ ਮੁਲਾਜ਼ਮਾਂ ਪਿਛਲੇ ਲਗਭਗ ਦੱਸ ਸਾਲਾਂ ਤੋ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿੱਚ ਨਿਭਾ ਰਹੇ ਹਨ। ਪਰ ਪੰਜਾਬ ਸਰਕਾਰ ਵੱਲੋ ਅਤੇ ਪੰਚਾਇਤੀ ਵਿਭਾਗ ਵੱਲੋ ਮਗਨਰੇਗਾ ਦੇ ਸਮੂਹ ਮੁਲਾਜ਼ਮਾਂ ਨੂੰ ਅਣਗੋਲਿਆ ਜਾ ਰਿਹਾ ਹੈ।
ਆਗੂਆਂ ਨੇ ਕਹਿ ਕਿ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨਾਲ ਹੋਈਆਂ ਮੀਟਿੰਗਾਂ ਵਿੱਚ ਪ੍ਰਵਾਨ ਮੰਗਾਂ ਮੁਕੰਮਲ ਵਰਕਚਾਰਜ, ਸਰਵਿਸ ਬੁੱਕ, ਮੈਡੀਕਲ ਸਹੂਲਤ, ਮੈਟਰਨਿਟੀਲੀਵ (ਪੰਜਾਬ ਸਰਕਾਰ ਵੱਲੋ ਜਾਰੀ ਹੋਈਆਂ ਤਾਜਾ ਹਦਾਇਤਾਂ ਅਨੁਸਾਰ), ਮੋਬਾਇਲ ਇੰਟਰਨੈੱਟ ਭੱਤਾ, ਗ੍ਰਾਮ ਰੋਜ਼ਗਾਰ ਸੇਵਾਕਾਂ ਦੇ ਟੀ.ਏ ਵਿੱਚ ਵਾਧਾ ਅਤੇ ਸਿਊਰਟੀ ਤੁਰੰਤ ਲਾਗੂ ਕੀਤੀਆਂ ਜਾਣ। ਮਗਨਰੇਗਾ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਨ ਲਈ ਹਨ ਪਰ ਵਿਭਾਗ ਵਾਲੋ ਉੱਨ੍ਹਾਂ ਪ੍ਰਤੀ ਅੱਜ ਕੋਈ ਵੀ ਨੋਟੀਵਿਕੇਸ਼ਨ ਜਾਰੀ ਨਹੀ ਕੀਤਾ ਜਾ ਰਿਹਾ। ਆਗੂਆਂ ਨੇ ਦੋਸ਼ ਲਗਾਇਆਂ ਯੂਨੀਅਨ ਵੱਲੋ ਮੰਗ ਕੀਤੀ ਜਾ ਰਹੀ ਹੈ
ਕਿ ਸਮੂਹ ਮੁਲਾਜ਼ਮਾਂ ਨੂੰ ਮਗਨਰੇਗਾ ਦੇ ਕੰਮ ਕਰਾਉਣ ਦੇ ਸੁਤੰਤਰ ਅਧਿਕਾਰ ਦਿੱਤੇ ਜਾਣ ਪਰ ਵਿਭਾਕ ਅੱਜ ਤੱਕ ਨਹੀ ਦਿੱਤੇ ਗਏ। ਅੱਜ ਮੀਟਿੰਗ ਵਿੱਚ ਇਹ ਆਗੂਆਂ ਵੱਲੋ ਪੰਚਾਇਤ ਵਿਭਾਗ ਤੇ ਦੋਸ਼ ਲਾਇਆ ਕਿ ਕਈ ਜ਼ਿਲ੍ਹਿਆਂ ਵਿੱਚ ਜਿਵੇ ਕਿ ਤਰਨਤਾਰਨ, ਨਵਾਸ਼ਹਿਰ, ਅਮ੍ਰਿਤਸਰ ਵਰਗੇ ਜ਼ਿਲਿਆਂ ਵਿੱਚ ਮੁਲਾਜ਼ਮਾਂ ਨੂੰ 12-12 ਮਹੀਨਿਆਂ ਤਨਖਾਵਾਂ ਨਹੀ ਮਿਲ ਰਹੀਆਂ ਜਿਸ ਕਾਰਨ ਸਮੂਹ ਮਗਨਰੇਗਾ ਮੁਲਾਜ਼ਮਾਂ ਨੂੰ ਜ਼ਿਲ੍ਹਾ ਪੱਧਰ ਤੇ ਹੜਤਾਲ ਕਰਨ ਲਈ ਮਜ਼ਬੂਰ ਹੋ ਪੈ ਰਿਹਾ ਹੈ,ਬਾਕੀ ਜ਼ਿਲਿਆਂ ਵਿੱਚ ਮਗਨਰੇਗਾ ਮੁਲਾਜ਼ਮਾਂ ਨੂੰ ਤਿੰਨ-ਤਿੰਨ ਮਹੀਨਿਆਂ ਤਨਖਾਵਾਂ ਨਹੀ ਦਿੱਤੀਆਂ ਗਈਆਂ।
ਅੱਜ ਦੀ ਅਹਿਮ ਮੀਟਿੰਗ ਵਿੱਚ ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੋਗਾ ਵੱਲੋ ਇਹ ਮਤਾ ਪਾਸ ਕੀਤਾ ਜੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਸੰਘਰਸ਼ ਰਸਤਾ ਵਿੱਢਣ ਮਜ਼ਬੂਰ ਹੋਣਾ ਪਾਵੇਗਾ। ਅੱਜ ਮੀਟਿੰਗ ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਮੋਗਾ ਵੱਲੋ ਇਹ ਐਨਾਲ ਕੀਤਾ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਥੱਲੇ ਜ਼ੋ 28 ਜੂਨ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਕੀਤਾ ਜਾ ਰਿਹਾ ਦੂਜਾ ਮਸ਼ਾਲ ਮਾਰਚ ਵਿੱਚ ਭਰਵੀ ਸ਼ੂਮਲਿਤ ਕਰਨਗੇ।
ਅੱਜ ਇਸ ਮੋਕੇ ਹਾਜ਼ਰ ਸੀਨੀਅਰ ਪ੍ਰਧਾਨ ਪ੍ਰਧਾਨ ਹਰਮਨ ਦੀਪ ਸਿੰਘ, ਮੀਤ ਪ੍ਰਧਾਨ ਸੁਖਰਾਜ ਸਿੰਘ, ਗੁਰਦੀਪ ਸਿੰਘ, ਚਰਨਜੀਤ ਕੋਰ, ਸੁਖਵਿੰਦਰ ਸਿੰਘ, ਜ਼ਸਵੀਰ ਸਿੰਘ, ਨਰਿੰਦਰਪਾਲ ਸਿੰਘ, ਚੰਦਣ, ਸੋਹਣ ਆਦਿ ਹਾਜ਼ਰ ਹੋਏ।