
ਸਥਾਨਕ ਪੁਲਿਸ ਥਾਣਾ ਵਿਖੇ ਡੀ.ਐਸ.ਪੀ. ਸੁਨਾਮ ਵਿਲੀਅਮ ਜੇਜੀ ਦੀ ਅਗਵਾਈ ਵਿੱਚ ਕਸਬੇ ਵਿੱਚ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ 'ਤੇ ਵਿਸ਼ੇਸ਼.....
ਚੀਮਾਂ ਮੰਡੀ : ਸਥਾਨਕ ਪੁਲਿਸ ਥਾਣਾ ਵਿਖੇ ਡੀ.ਐਸ.ਪੀ. ਸੁਨਾਮ ਵਿਲੀਅਮ ਜੇਜੀ ਦੀ ਅਗਵਾਈ ਵਿੱਚ ਕਸਬੇ ਵਿੱਚ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ 'ਤੇ ਵਿਸ਼ੇਸ਼ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਰੁਝਾਨਾਂ ਪ੍ਰਤੀ ਜਾਗਰੂਕ ਕਰਨ ਲਈ ਇਸ ਦੀ ਸਖਤੀ ਨਾਲ ਰੋਕਥਾਮ ਨੂੰ ਲੈ ਕੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਦੌਰਾਨ ਮੁੱਖ ਮਹਿਮਾਨ ਵੱਜੋਂ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਜਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਅਤੇ ਡੀ.ਐਸ.ਪੀ. ਸੁਨਾਮ ਵਿਲੀਅਮ ਜੇਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਵੱਖ-ਵੱਖ ਪਿੰਡਾਂ ਤੋਂ ਪਹੁੰਚੀਆਂ ਪੰਚਾਇਤਾਂ ਅਤੇ
ਪਿੰਡਾ ਦੇ ਮੋਹਤਬਰ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਅਤੇ ਇਸ ਦੀ ਰੋਕਥਾਮ ਲਈ ਪਬਲਿਕ ਨੂੰ ਪੁਲਿਸ ਦਾ ਸਾਥ ਦੇਣ ਲਈ ਕਿਹਾ। ਸੈਮੀਨਾਰ ਦੌਰਾਨ ਇਕ ਨਾਟਕ ਮੰਡਲੀ ਨੇ ਵੀ ਨਾਟਕ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਪੁਲਿਸ ਥਾਣਾ ਚੀਮਾ ਦੇ ਮੁਖੀ ਸਾਹਿਬ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵੀ ਮਲਕੀਤ ਸਿੰਘ ਗੋਰਾਇਆ ਤੋਲਾਵਾਲ, ਉਪ ਪ੍ਰਧਾਨ ਨਗਰ ਪੰਚਾਇਤ ਚੀਮਾ ਜਗਦੇਵ ਵਿਨੋਦ ਗਰਗ ਆਦਿ ਹਾਜ਼ਰ ਸਨ।