
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਰਫ਼ ਜ਼ਰੂਰੀ ਕੇਸਾਂ ਦੀਆਂ
ਚੰਡੀਗੜ੍ਹ, 26 ਜੂਨ (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਰਫ਼ ਜ਼ਰੂਰੀ ਕੇਸਾਂ ਦੀਆਂ ਆਨਲਾਈਨ ਸੁਣਵਾਈਆਂ ਦੀ ਪ੍ਰਕਿਰਿਆ ਹਾਲੇ ਅੱਗੇ ਵੀ ਜਾਰੀ ਰਹੇਗੀ। ਹਾਈ ਕੋਰਟ ਦੇ ਰਜਿਸਟਰਾਰ ਜਨਰਲ ਸੰਜੀਵ ਬੇਰੀ ਵਲੋਂ ਜਾਰੀ ਆਰਡਰ ਮੁਤਾਬਕ ਆਉਂਦੀ 29/30 ਜੂਨ ਨੂੰ ਸੁਣੇ ਜਾਣ ਵਾਲੇ (24 ਸੂਚੀਬੱਧ) ਕੇਸ ਅਤੇ 1 ਜੁਲਾਈ ਤੋਂ 31 ਜੁਲਾਈ ਤਕ (ਸਣੇ 24 ਮਾਰਚ ਤੋਂ ਬਾਅਦ ਸੂਚੀਬੱਧ ਹੋਏ ਵੀ) ਅੱਗੇ ਪਾ ਦਿਤੇ ਗਏ ਹਨ। ਹੁਣ 29/30 ਜੂਨ ਲਈ ਸੂਚੀਬੱਧ ਕੇਸਾਂ ਦੀ ਵਾਰੀ 4 ਅਗੱਸਤ ਅਤੇ 31 ਜੁਲਾਈ ਵਾਲਿਆਂ ਦੀ 30 ਅਕਤੂਬਰ ਨੂੰ ਆਵੇਗੀ। ਜਦਕਿ ਪਹਿਲਾਂ ਤੋਂ ਜਾਰੀ ਹਦਾਇਤਾਂ ਮੁਤਾਬਕ ਜ਼ਰੂਰੀ ਸ਼੍ਰੇਣੀ ਵਾਲੇ ਕੇਸ ਵੀਡੀਉ ਕਾਨਫ਼ਰੰਸਿੰਗ ਰਾਹੀਂ ਨਿਯਮਤ ਰੂਪ 'ਚ ਸੁਣੇ ਜਾਂਦੇ ਰਹਿਣਗੇ। ਇਸ ਦੌਰਾਨ ਵਕੀਲ ਕੇਸ ਦੇ ਜ਼ਰੂਰੀ ਹੋਣ ਬਾਰੇ ਸੁਣਵਾਈ ਦੀ ਬੇਨਤੀ ਤੈਅ ਪ੍ਰਤੀਕਿਰਿਆ ਮੁਤਾਬਕ ਹੀ ਕਰ ਸਕਦੇ ਹਨ। ਇਸ ਫ਼ੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਦਾ ਖ਼ਤਰਾ ਕਾਇਮ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ।