ਅਦਾਲਤ ਨੇ ਸਿਟੀ ਥਾਣਾ ਕੋਟਕਪੂਰਾ ਦੇ ਸਾਬਕਾ ਐਸਐਚਓ ਗੁਰਦੀਪ ਸਿੰਘ ਨੂੰ ਭੇਜਿਆ ਜੇਲ
Published : Jun 27, 2020, 9:43 am IST
Updated : Jun 27, 2020, 9:43 am IST
SHARE ARTICLE
File Photo
File Photo

ਦੋਸ਼ੀਆਂ ਨੂੰ ਬਚਾਉਣ ਲਈ ਫ਼ਰਜ਼ੀ ਰੀਕਾਰਡ ਤਿਆਰ ਕੀਤਾ ਸੀ

ਕੋਟਕਪੂਰਾ, 26 ਜੂਨ (ਗੁਰਿੰਦਰ ਸਿੰਘ) : ਬਹਿਬਲ ਕਲਾਂ ਦੀ ਤਰ੍ਹਾਂ ਕੋਟਕਪੂਰਾ ਗੋਲੀਕਾਂਡ ਵੀ ਪੁਲਿਸ ਵਲੋਂ ਬਣਾਈ ਝੂਠੀ ਕਹਾਣੀ ਦੇ ਸਬੰਧ 'ਚ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ-ਨਾਲ ਕੁੱਝ ਸਿਆਸਤਦਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਕਿਉਂਕਿ ਐਸਆਈਟੀ ਦੀ ਜਾਂਚ ਪੜਤਾਲ ਅਤੇ ਵਿਉਂਤਬੰਦੀ ਤੋਂ ਤਰ੍ਹਾਂ-ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ।

ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਨੂੰ ਦੋਸ਼ੀ ਸਾਬਿਤ ਕਰਨ, ਕਥਿਤ ਤੌਰ 'ਤੇ ਫ਼ਰਜ਼ੀ ਰੀਕਾਰਡ ਤਿਆਰ ਕਰਨ, ਸਰਕਾਰੀ ਕਾਰਤੂਸ ਖੁਰਦ ਬੁਰਦ ਕਰ ਕੇ ਉਕਤ ਕਾਰਤੂਸ ਚੱਲੇ ਹੋਏ ਦਿਖਾਉਣ ਲਈ ਸਿਟੀ ਥਾਣਾ ਕੋਟਕਪੂਰਾ ਦੇ 19 ਨੰਬਰ ਰਜਿਸਟਰ 'ਚ ਫ਼ਰਜ਼ੀ ਇੰਦਰਾਜ ਕਰਨ ਵਰਗੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਐਸਆਈਟੀ ਵਲੋਂ ਹਿਰਾਸਤ 'ਚ ਲਏ ਸਾਬਕਾ ਐਸਐਚਓ ਗੁਰਦੀਪ ਸਿੰਘ ਪੰਧੇਰ ਨੂੰ ਅੱਜ ਪੁਲਿਸ ਰਿਮਾਂਡ ਖਤਮ ਹੋਣ 'ਤੇ ਡਿਊਟੀ ਮੈਜਿਸਟ੍ਰੇਟ ਹਰਵਿੰਦਰ ਸਿੰਘ ਸਿੰਧੀਆ ਦੀ ਅਦਾਲਤ 'ਚ ਪੇਸ਼ ਕੀਤਾ ਤਾਂ ਅਦਾਲਤ ਨੇ ਗੁਰਦੀਪ ਸਿੰਘ ਨੂੰ 14 ਦਿਨ ਲਈ ਜੇਲ 'ਚ ਭੇਜਣ ਦਾ ਹੁਕਮ ਸੁਣਾਇਆ।

File PhotoFile Photo

ਪਹਿਲਾਂ ਐਸਆਈਟੀ ਵਲੋਂ ਪੇਸ਼ ਹੋਏ ਜ਼ਿਲ੍ਹਾ ਅਟਾਰਨੀ ਅਤੇ ਗੁਰਦੀਪ ਸਿੰਘ ਦੇ ਵਕੀਲਾਂ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਗੁਰਦੀਪ ਸਿੰਘ ਦੇ ਕੋਰੋਨਾ ਸੈਂਪਲ ਦੀ ਜਾਂਚ ਰੀਪੋਰਟ ਨੈਗੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਘਟਨਾ ਮੌਕੇ ਕੋਟਕਪੂਰੇ ਦੇ ਸਿਟੀ ਥਾਣਾ ਦੇ ਇੰਚਾਰਜ ਐਸਐਚਓ ਗੁਰਦੀਪ ਸਿੰਘ ਪੰਧੇਰ ਦੀ ਸ਼ਿਕਾਇਤ 'ਤੇ ਧਰਨੇ 'ਤੇ ਬੈਠੀਆਂ ਸੰਗਤਾਂ ਵਿਰੁਧ ਹੀ 14 ਅਕਤੂਬਰ 2015 ਨੂੰ ਮੁਕੱਦਮਾ ਨੰਬਰ 192 'ਚ ਆਈਪੀਸੀ ਅਤੇ ਆਰਮਜ਼ ਐਕਟ ਦੀਆਂ ਸੰਗੀਨ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।

ਗੁਰਦੀਪ ਸਿੰਘ ਪੰਧੇਰ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਸਵੈ ਰੱਖਿਆ ਲਈ ਕੁੱਝ ਗੋਲੀਆਂ ਚਲਾਈਆਂ ਸਨ, ਪੁਲਿਸ ਮੁਲਾਜ਼ਮ ਗੁਰਬਿੰਦਰ ਸਿੰਘ, ਬਲਵੰਤ ਸਿੰਘ, ਜੰਗ ਸਿੰਘ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਨੇ ਦੋ-ਦੋ ਫਾਇਰ ਕੀਤੇ ਸਨ ਪਰ ਅਦਾਲਤ 'ਚ ਉਕਤ ਸਾਰੇ ਪੁਲਿਸ ਮੁਲਾਜ਼ਮਾਂ ਨੇ ਬਿਆਨ ਦਿਤੇ ਕਿ ਉਨ੍ਹਾਂ ਨੇ 14 ਅਕਤੂਬਰ 2015 ਨੂੰ ਕੋਟਕਪੂਰਾ 'ਚ ਕੋਈ ਫਾਇਰਿੰਗ ਨਹੀਂ ਕੀਤੀ।

ਅੱਜ ਵੀ ਗੁਰਦੀਪ ਸਿੰਘ ਦੀ ਪੇਸ਼ੀ ਬਾਰੇ ਅਦਾਲਤ ਨਾਲ ਗੱਲਬਾਤ ਨਿਜੀ ਵਕੀਲਾਂ ਅਤੇ ਸਰਕਾਰੀ ਧਿਰ ਨੇ 'ਵੀਡੀਉ ਕਾਨਫ਼ਰੰਸ' ਰਾਹੀਂ ਕੀਤੀ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਲਿਆਂਦੇ ਗੁਰਦੀਪ ਸਿੰਘ ਨਾਲ ਕਿਸੇ ਵੀ ਪੱਤਰਕਾਰ ਨੂੰ ਗੱਲਬਾਤ ਕਰਨ ਦਾ ਮੌਕਾ ਨਾ ਦਿਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement