'ਬਸਪਾ ਦੇ ਹਿੱਸੇ ਆਈਆਂ ਸੀਟਾਂ 'ਚ ਕੋਈ ਤਬਦੀਲੀ ਨਹੀਂ'
Published : Jun 27, 2021, 12:31 am IST
Updated : Jun 27, 2021, 12:31 am IST
SHARE ARTICLE
image
image

'ਬਸਪਾ ਦੇ ਹਿੱਸੇ ਆਈਆਂ ਸੀਟਾਂ 'ਚ ਕੋਈ ਤਬਦੀਲੀ ਨਹੀਂ'

ਲੁਧਿਆਣਾ, 26 ਜੂਨ (ਪ੍ਰਮੋਦ ਕੌਸ਼ਲ): ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਬਸਪਾ ਅੰਦਰਲੇ ਕੁੱਝ ਆਗੂਆਂ ਦੀ ਨਾਰਾਜ਼ਗੀ ਤੋਂ ਬਾਅਦ ਲਖਨਊ 'ਚ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਨਾਲ ਪੰਜਾਬ ਬਸਪਾ ਦੇ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਬਸਪਾ ਦੇ ਹਿੱਸੇ ਦੀਆਂ 20 ਸੀਟਾਂ 'ਤੇ ਕੋਈ ਰੱਦੋਬਦਲ ਨਹੀਂ ਹੋਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਨਹੀਣਤਾ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਧਰ ਸਾਡੇ ਸੂਤਰਾਂ ਅਨੁਸਾਰ ਲਖਨਊ ਤੋਂ ਜਾਰੀ ਹੋਏ ਇਸ ਫਰਮਾਨ ਤੋਂ ਬਸਪਾ ਦੇ ਕੁੱਝ ਆਗੂ ਸੰਤੁਸ਼ਟ ਨਹੀਂ ਦਿਖਾਈ ਦਿਤੇ ਜਿਸ ਤੋਂ ਲਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਗਠਜੋੜ ਦੀਆਂ ਕੁੱਝ ਸੀਟਾਂ 'ਤੇ ਬਸਪਾ ਦੇ ਨਰਾਜ਼ ਆਗੂਆਂ ਵਲੋਂ ਬਗਾਵਤ ਕੀਤੀ ਜਾ ਸਕਦੀ ਹੈ | 
ਲਖਨਊ 'ਚ ਹੋਈ ਮੀਟਿੰਗ ਬਾਬਤ ਅਪਣੇ ਸੋਸ਼ਲ ਮੀਡੀਆ ਅਕਾਊਾਟ 'ਤੇ ਮੀਟਿੰਗ ਬਾਬਤ ਸੂਬਾ ਦਫ਼ਤਰ, ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਜਾਣਕਾਰੀ ਸਾਂਝੀ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਲਿਖਦੇ ਹਨ, '' ਲਖਨਊ ਵਿਖੇ, ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨਾਲ ਅੱਜ ਅਪਣੀ ਪ੍ਰਧਾਨਗੀ ਦੇ ਪਿਛਲੇ ਦੋ ਸਾਲਾਂ ਵਿਚ 12ਵੀਂ ਮੀਟਿੰਗ ਹੋਈ ਜੋ ਸਭ ਤੋਂ ਲੰਬੀ ਮੀਟਿੰਗ ਸੀ, ਲਗਭਗ ਤਿੰਨ ਘੰਟੇ ਚੱਲੀ | ਕੁਮਾਰੀ ਮਾਇਆਵਤੀ ਨੂੰ  ਪੰਜਾਬ ਦੇ ਹਰ ਮੁੱਦੇ ਅਤੇ ਹਰੇਕ ਲੀਡਰ ਸਬੰਧੀ ਬੜੀ ਬਾਰੀਕੀ ਨਾਲ ਜਾਣਕਾਰੀ ਸੀ ਜੋ ਹੈਰਾਨੀਜਨਕ ਸੀ ਅਤੇ ਸਮਝ ਤੋਂ ਬਾਹਰ ਸੀ ਕਿ ਪਾਰਟੀ ਦੀ ਅੰਦਰੂਨੀ ਸੀਆਈਡੀ ਇੰਨੀ ਮਜ਼ਬੂਤ ਹੈ | ਜ਼ਰੂਰੀ ਨਿਰਦੇਸ਼ਾਂ 


ਅਨੁਸਾਰ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜੋ ਸਮਝੌਤੇ ਤਹਿਤ ਅਪਣੀ ਵਿਧਾਨ ਸਭਾ ਤੋਂ ਚੋਣ ਨਹੀਂ ਲੜ ਪਾਉਣਗੇ, ਉਨ੍ਹਾਂ ਦੀ ਕੁਰਬਾਨੀ ਤੇ ਤਿਆਗ ਵਿਅਰਥ ਨਹੀਂ ਜਾਵੇਗਾ | ਸਗੋਂ ਪਾਰਟੀ 2022 ਵਿਚ ਸੱਤਾ ਦੀ ਹਿੱਸੇਦਾਰ ਬਣਾ ਕੇ ਉਨ੍ਹਾਂ ਸਾਰੇ ਤਿਆਗੀਆਂ ਅਤੇ ਅਨੁਸ਼ਾਸਨ ਵਿਚ ਰਹਿਣ ਵਾਲੀ ਮਿਸ਼ਨਰੀ ਲੀਡਰਸ਼ਿਪ ਦਾ ਸਨਮਾਨ ਬਹਾਲ ਕਰੇਗੀ |

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement