ਰਾਏਕੋਟ: ਤੇਜ਼ ਰਫ਼ਤਾਰ ਵਰਨਾ ਕਾਰ ਨੇ ਮੋਟਰ ਸਾਈਕਲ ਨੂੰ ਮਾਰੀ ਟੱਕਰ, ਚਾਚੇ-ਭਤੀਜੇ ਦੀ ਹੋਈ ਮੌਤ

By : GAGANDEEP

Published : Jun 27, 2021, 3:34 pm IST
Updated : Jun 27, 2021, 3:35 pm IST
SHARE ARTICLE
Raikot: Uncle-nephew killed in car-motorcycle collision
Raikot: Uncle-nephew killed in car-motorcycle collision

ਦੋ ਕਾਰਾਂ 'ਚ ਸਵਾਰ ਨੌਜਵਾਨ ਆਪਸ 'ਚ ਲਗਾ ਰਹੇ ਸਨ ਕਾਰਾਂ ਦੀ ਰੇਸ

ਲੁਧਿਆਣਾ( ਰਾਜਵਿੰਦਰ ਸਿੰਘ) ਰਾਏਕੋਟ-ਬਰਨਾਲਾ ਰੋਡ ‘ਤੇ ਸਥਿਤ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਦੇ ਨਜ਼ਦੀਕ ਇੱਕ ਵਰਨਾ ਕਾਰ ਸਵਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਮੋਟਰ ਸਾਈਕਲ ਸਵਾਰ ਰਾਏਕੋਟ ਵਾਸੀ ਚਾਚੇ-ਭਤੀਜੇ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਦੋ ਵਰਨਾ ਕਾਰਾਂ 'ਚ ਸਵਾਰ ਨੌਜਵਾਨ ਆਪਸ 'ਚ ਕਾਰਾਂ ਦੀ ਰੇਸ ਲਗਾ ਰਹੇ ਸਨ।

Raikot: Uncle-nephew killed in car-motorcycle collisionRaikot: Uncle-nephew killed in car-motorcycle collision

ਜਿਸ ਕਾਰਨ ਇਹ ਹਾਦਸਾ ਵਾਪਰਿਆ। ਤੇਜ਼ ਰਫ਼ਤਾਰ ਕਾਰ ਕਾਫੀ ਉੱਚੀ ਉਡਦੀ ਹੋਈ ਸੜਕ ਲਾਗਲੇ ਝੋਨੇ ਦੇ ਖੇਤਾਂ ਵਿੱਚ ਜਾ ਡਿੱਗੀ। ਇਸ ਮੌਕੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਬਰਨਾਲਾ ਸਾਈਡ ਤੋਂ ਆ ਰਹੀਆਂ ਚਿੱਟੇ ਅਤੇ ਕਾਲੇ ਰੰਗ ਦੀਆਂ 2 ਵਰਨਾ ਕਾਰਾਂ ਆਪਸ ਵਿੱਚ ਰੇਸ ਲਗਾਉਂਦੀਆਂ ਤੇਜ਼ ਰਫਤਾਰ ਨਾਲ ਰਾਏਕੋਟ ਵੱਲ ਨੂੰ ਆ ਰਹੀਆਂ ਸਨ

Raikot: Uncle-nephew killed in car-motorcycle collisionRaikot: Uncle-nephew killed in car-motorcycle collision

ਪਰ ਜਦੋਂ ਇਹ ਕਾਰ ਰਾਏਕੋਟ ਸ਼ਹਿਰ ਦੇ ਬਾਹਰ ਬਰਨਾਲਾ ਰੋਡ ‘ਤੇ ਸਥਿਤ ਬਡਿੰਗ ਬਰੇਨਜ ਸਕੂਲ ਨਜ਼ਦੀਕ ਪੁੱਜੀਆਂ ਤਾਂ ਕਾਲੇ ਰੰਗ ਦੀ ਤੇਜ਼ ਰਫਤਾਰ ਵਰਨਾ ਕਾਰ(ਪੀਬੀ 65 ਏ.ਆਰ 9342), ਜਿਸ ਨੂੰ ਮੁਕਲ ਸਿੰਗਲਾ ਵਾਸੀ-ਮਾਡਲ ਟਾਊਨ, ਬਠਿੰਡਾ ਚਲਾ ਰਿਹਾ ਸੀ, ਜਦਕਿ ਹਿਮਾਂਸ਼ੂ ਸਿੰਗਲਾ ਵਾਸੀ-ਬਠਿੰਡਾ ਵੀ ਉਸ ਕਾਰ ‘ਚ ਸਵਾਰ ਸੀ, ਨੇ ਅੱਗੇ ਜਾ ਰਹੇ ਮੋਟਰਸਾਈਕਲ ਪੀਬੀ(10 ਈ.ਟੀ 2745) ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।

Raikot: Uncle-nephew killed in car-motorcycle collisionRaikot: Uncle-nephew killed in car-motorcycle collision

ਜਿਸ ਦੌਰਾਨ ਕਾਰ ਹਵਾ ਵਿੱਚ ਤੇਜ਼ ਉੱਡਦੀ ਹੋਈ ਸੜਕ ਲਾਗਲੇ ਖੇਤ ਝੋਨੇ ਦੇ ਖੇਤਾਂ ਵਿੱਚ ਜਾ ਡਿੱਗੀ। ਹਾਦਸੇ ਕਾਰਨ ਰਾਏਕੋਟ ਵਾਸੀ 18 ਸਾਲਾ ਨੌਜਵਾਨ ਤਰੁਣ ਭੰਡਾਰੀ ਦੀ ਮੌਕੇ ‘ਤੇ ਮੌਤ ਹੋ ਗਈ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਦਕਿ ਉਸ ਦਾ ਚਾਚਾ ਰਾਜਕੁਮਾਰ ਉਰਫ ਟੀਨਾ ਭੰਡਾਰੀ ਗੰਭੀਰ ਰੂਪ 'ਚ ਜਖਮੀ ਹੋ ਗਿਆ ਜਿਸ ਨੂੰ ਰਾਹਗੀਰਾਂ ਨੇ ਲਾਈਫ ਕੇਅਰ ਹਸਪਤਾਲ ਰਾਏਕੋਟ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ।

Raikot: Uncle-nephew killed in car-motorcycle collisionRaikot: Uncle-nephew killed in car-motorcycle collision

ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐਸਐਚਓ ਵਿਨੋਦ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ ‘ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਭੇਜਿਆ, ਉੱਥੇ ਹੀ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ।

Raikot: Uncle-nephew killed in car-motorcycle collisionpolice

ਦੱਸਣਯੋਗ ਹੈ ਕਿ ਮ੍ਰਿਤਕ ਟੀਨਾ ਭੰਡਾਰੀ ਬੈਂਕਾਂ, ਸਰਕਾਰੀ ਦਫਤਰਾਂ ਅਤੇ ਹੋਰ ਅਦਾਰਿਆਂ ਵਿੱਚ ਟਿਫਨ ਸਿਸਟਮ ਰਾਹੀਂ ਖਾਣਾ ਸਪਲਾਈ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਪ੍ਰੰਤੂ ਚਾਚੇ-ਭਤੀਜੇ ਦੀ ਮੌਤ ਨਾਲ ਜਿੱਥੇ ਪਰਿਵਾਰ ਉੱਪਰ ਦੁੱਖਾਂ ਦਾ ਕਹਿਰ ਟੁੱਟ ਗਿਆ ਉੱਥੇ ਹੀ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ।

Raikot: Uncle-nephew killed in car-motorcycle collisionRaikot: Uncle-nephew killed in car-motorcycle collision

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement