
ਘਰ ਦਾ ਸਾਰਾ ਸਾਮਾਨ ਵੀ ਸੜ ਕੇ ਸੁਆਹ
ਜਲੰਧਰ (ਸੁਸ਼ੀਲ ਹੰਸ ਤੇ ਨਿਸ਼ਾ ਸ਼ਰਮਾ) ਜਲੰਧਰ ਦੇ ਬਸਤੀ ਦਾਨਿਸ਼ਮੰਦਨ ਵਿਚ ਦੇ ਗਰੀਨ ਵੈਲੀ ਇਲਾਕੇ 'ਚ ਦੇਰ ਸ਼ਾਮ ਹਾਈ ਵੋਲਟੇਜ ਦੀਆਂ ਤਾਰਾਂ 'ਚ ਸ਼ਾਰਟ ਸਰਕਟ ਹੋਇਆ ਜਿਸ ਕਾਰਨ 13 ਸਾਲਾ ਨਾਬਾਲਗ ਇਸਦੀ ਚਪੇਟ 'ਚ ਆ ਗਿਆ। ਤਾਰਾਂ ਨੌਜਵਾਨਾਂ ਦੇ ਘਰ ਦੇ ਉੱਪਰ ਸਨ।
Tragic accident in Jalandhar
ਤਾਰਾਂ ਦੇ ਹੇਠਾਂ ਖੜੇ ਲੜਕੇ ਨੂੰ ਅੱਗ ਲੱਗ ਗਈ।ਅੱਗ ਕਾਰਨ 90 ਫੀਸਦੀ ਲੜਕਾ ਝੁਲਸ ਗਿਆ ਹੈ। ਜਿਸ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਜ਼ਖਮੀ 13 ਸਾਲਾ ਹਰਸ਼ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
Tragic accident in Jalandhar
ਲੜਕੇ ਦੀ ਮਾਂ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਵੇਲੇ ਉਹ ਘਰ ਨਹੀਂ ਸੀ। ਉਸ ਦੀਆਂ ਦੋਵੇਂ ਧੀਆਂ ਬਰਤਨ ਸਾਫ਼ ਕਰ ਰਹੀਆਂ ਸਨ ਅਤੇ ਲੜਕਾ ਵਾਸ਼ਿੰਗ ਮਸ਼ੀਨ ਦੇ ਕੋਲ ਖੜ੍ਹਾ ਸੀ ਜਿਸ ਵੇਲੇ ਸ਼ਾਰਟ ਸਰਕਟ ਹੋਇਆ।
Mother
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਿਸ ਘਰ ਵਿੱਚ ਇਹ ਘਟਨਾ ਵਾਪਰੀ ਉਸ ਨੂੰ ਬਿਜਲੀ ਵਿਭਾਗ ਵੱਲੋਂ ਨੋਟਿਸ ਦਿੱਤਾ ਗਿਆ ਹੈ ਅਤੇ ਉਸ ਮਕਾਨ ਦੀ ਦੂਸਰੀ ਮੰਜ਼ਲ ਅਜੇ ਵੀ ਖੜੀ ਹੈ। ਜਿੱਥੋਂ ਹਾਈ ਵੋਲਟੇਜ ਤਾਰਾਂ ਘਰ ਦੇ ਉਪਰਲੇ ਹਿੱਸੇ ਤੋਂ ਨਿਕਲਦੀਆਂ ਹਨ ਪਰ ਬਿਜਲੀ ਵਿਭਾਗ ਨੇ ਦੂਜੀ ਮੰਜਿਲ ਢਾਹੁਣ ਲਈ ਕੋਈ ਕੰਮ ਨਹੀਂ ਕੀਤਾ।
Tragic accident in Jalandhar
ਇਲਾਕੇ ਵਿਚ ਮਾਹੌਲ ਕਾਫ਼ੀ ਤਣਾਅ ਵਾਲਾ ਸੀ ਅਤੇ ਇਲਾਕਾ ਨਿਵਾਸੀਆਂ ਨੇ ਵੀ ਇਸ ਮਾਮਲੇ ਬਾਰੇ ਕੌਂਸਲਰ ਨੂੰ ਸੂਚਿਤ ਕਰ ਦਿੱਤਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਬੱਚੇ ਨਾਲ ਵਾਪਰਨ ਵਾਲੇ ਹਾਦਸੇ ਲਈ ਮਕਾਨ ਮਾਲਕ ਜ਼ਿੰਮੇਵਾਰ ਹੈ ਅਤੇ ਕਈ ਮਹੀਨਿਆਂ ਤੋਂ ਬਿਜਲੀ ਵਿਭਾਗ ਵੱਲੋਂ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਉਸਨੇ ਮਕਾਨ ਕਿਰਾਏ ਤੇ ਦਿੱਤਾ।
Tragic accident in Jalandhar