ਪੰਜਾਬ ਸਰਕਾਰ ਸੂਬੇ 'ਚ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ ਦੇ ਡਿਜੀਟਾਈਜ਼ੇਸ਼ਨ ਲਈ ਯੂ-ਵਿਨ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ

By : KOMALJEET

Published : Jun 27, 2023, 8:52 pm IST
Updated : Jun 27, 2023, 8:52 pm IST
SHARE ARTICLE
 PUNJAB ALL SET TO ROLL OUT U-WIN TO DIGITISE UNIVERSAL IMMUNISATION PROGRAMME IN PUNJAB
PUNJAB ALL SET TO ROLL OUT U-WIN TO DIGITISE UNIVERSAL IMMUNISATION PROGRAMME IN PUNJAB

ਅਗਸਤ ਵਿਚ ਯੂ-ਵਿਨ ਦੀ ਸ਼ੁਰੂਆਤ ਨਾਲ, ਲੋਕ ਅਪਣੀ ਟੀਕਾਕਰਨ ਅਨੁਸੂਚੀ 'ਤੇ ਨਜ਼ਰ ਰੱਖ ਸਕਦੇ ਹਨ, ਅਪਣੇ ਟੀਕੇ ਆਨਲਾਈਨ ਬੁੱਕ ਕਰ ਸਕਦੇ ਹਨ : ਸਿਹਤ ਮੰਤਰੀ ਡਾ. ਬਲਬੀਰ ਸਿੰਘ

- ਪੰਜਾਬ ਨੇ ਯੂ-ਵਿਨ ਪਲੇਟਫਾਰਮ ਰਾਹੀਂ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੇ ਸੌ ਫ਼ੀ ਸਦੀ ਟੀਕਾਕਰਨ ਕਵਰੇਜ ਦਾ ਟੀਚਾ ਮਿੱਥਿਆ
- ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ਤਵੇ ਅਨੁਸਾਰ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ

ਚੰਡੀਗੜ੍ਹ : ਸੂਬੇ ਦੇ ਦੋ ਜ਼ਿਲ੍ਹਿਆਂ ਹੁਸ਼ਿਆਰਪੁਰ ਅਤੇ ਐਸ.ਬੀ.ਐਸ.ਨਗਰ ਵਿਚ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (ਯੂ.ਆਈ.ਪੀ.) ਦੇ ਡਿਜੀਟਾਈਜ਼ੇਸ਼ਨ ਦੀ ਸਫ਼ਲਤਾ ਉਪਰੰਤ, ਪੰਜਾਬ ਸਿਹਤ ਵਿਭਾਗ ਅਗਸਤ ਮਹੀਨੇ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਯੂ.ਆਈ.ਪੀ. ਲਈ ਡਿਜੀਟਲ ਪਲੇਟਫਾਰਮ ਯੂ-ਵਿਨ ਨੂੰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਪ੍ਰਮੁੱਖ ਪ੍ਰੋਗਰਾਮ ਨੇ ਦੋਵਾਂ ਜ਼ਿਲ੍ਹਿਆਂ ਵਿਚ 92 ਫ਼ੀ ਸਦੀ ਸੈਸ਼ਨ ਸਾਈਟਾਂ ਨੂੰ ਰਜਿਸਟਰ ਕਰ ਕੇ ਲੋੜੀਂਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਗਰਭ ਅਵਸਥਾ ਸਬੰਧੀ 102 ਫ਼ੀ ਸਦੀ ਨਵਜੰਮੇ ਰਜਿਸਟਰ ਕੀਤੇ ਗਏ ਹਨ ਅਤੇ ਇਸ ਡਿਜੀਟਲ ਪਲੇਟਫਾਰਮ ਰਾਹੀਂ 90 ਫ਼ੀ ਸਦੀ ਰਜਿਸਟਰਡ ਨਵਜੰਮੇ ਬੱਚਿਆਂ ਨੂੰ ਜਨਮ ਸਮੇਂ ਟੀਕਿਆਂ ਦੀ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ।

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਸਫ਼ਲਤਾ ਲਈ ਸਿਹਤ ਸਟਾਫ਼ ਨੂੰ ਵਧਾਈ ਦਿੰਦਿਆਂ ਇਸ ਗੱਲ 'ਤੇ ਜ਼ੋਰ ਦਿਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫ਼ਤਵੇ ਅਨੁਸਾਰ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਅਤੇ ਬਿਹਤਰੀਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ: 'ਆਪ' ਪੰਜਾਬ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ 'ਚ ਹੋਈ ਸੂਬਾ ਕਮੇਟੀ ਦੀ ਮੀਟਿੰਗ

ਵੀਡੀਉ ਕਾਨਫਰੰਸ ਰਾਹੀਂ ਸ਼ਾਮਲ ਹੋਏ ਸਿਹਤ ਮੰਤਰੀ ਅੱਜ ਇਥੇ ਸ਼ੁਰੂ ਹੋਈ ਯੂ-ਵਿਨ ਲਈ ਟ੍ਰੇਨਰਾਂ ਦੀ ਸਿਖਲਾਈ ਸਬੰਧੀ ਦੋ ਰੋਜ਼ਾ ਸੂਬਾ ਪਧਰੀ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਬੁੱਧਵਾਰ ਨੂੰ ਸਮਾਪਤ ਹੋਣ ਵਾਲੀ ਇਸ ਵਰਕਸ਼ਾਪ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਜ਼ਿਲ੍ਹਾ ਟੀਕਾਕਰਨ ਅਫ਼ਸਰ, ਵੈਕਸੀਨ ਕੋਲਡ ਚੇਨ ਮੈਨੇਜਰ ਭਾਗ ਲੈ ਰਹੇ ਹਨ। ਸਿਖਲਾਈ ਪ੍ਰਾਪਤ ਕਰਨ ਉਪਰੰਤ, ਇਹ ਟ੍ਰੇਨਰ ਯੂ-ਵਿਨ ਪਲੇਟਫਾਰਮ ਦੀ ਸਫ਼ਲ ਸ਼ੁਰੂਆਤ ਲਈ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਸਬੰਧਤ ਸਿਹਤ ਸਟਾਫ ਨੂੰ ਸਿਖਲਾਈ ਦੇਣਗੇ।

ਜ਼ਿਕਰਯੋਗ ਹੈ ਕਿ ਟੀਕਾਕਰਨ, ਵੈਕਸੀਨ ਨਾਲ ਰੋਕੀਆਂ ਜਾਣ ਵਾਲੀਆਂ ਬਿਮਾਰੀਆਂ ਅਤੇ ਯੂਪੀਆਈ ਦੇ ਪੰਜਾਬ ਵਿਚ ਫੈਲਾਅ ਨੂੰ ਰੋਕਣ ਲਈ ਪ੍ਰਮਾਣਿਤ ਅਤੇ ਕਿਫ਼ਾਇਤੀ ਰਣਨੀਤੀ ਹੈ ਜੋ 11 ਬਿਮਾਰੀਆਂ ਨੂੰ ਕਵਰ ਕਰਦੀ ਹੈ ਅਤੇ ਇਸ ਦਾ ਟੀਚਾ ਹਰ ਸਾਲ 437000 ਤੋਂ ਵੱਧ ਨਵਜੰਮੇ ਬੱਚਿਆਂ ਅਤੇ 480000 ਗਰਭਵਤੀ ਮਹਿਲਾਵਾਂ ਨੂੰ ਕਵਰ ਕਰਨਾ ਹੈ।

ਹੁਣ ਤਕ, ਇਹ ਟੀਕਾਕਰਨ ਪ੍ਰੋਗਰਾਮ ਦਸਤੀ ਰੂਪ ਵਿਚ ਚਲਾਇਆ ਜਾ ਰਿਹਾ ਹੈ ਅਤੇ ਅਗਸਤ ਤੋਂ ਯੂ-ਵਿਨ ਪਲੇਟਫਾਰਮ ਦੇ ਲਾਗੂ ਹੋਣ ਦੇ ਨਾਲ, ਟੀਕਾਕਰਨ ਨਾਲ ਸਬੰਧਤ ਸਾਰਾ ਡਾਟਾ ਕੋ-ਵਿਨ ਦੀ ਤਰਜ਼ 'ਤੇ ਡਿਜੀਟਾਈਜ਼ ਕੀਤਾ ਜਾਵੇਗਾ। ਕੋਵਿਡ ਮਹਾਂਮਾਰੀ ਦੌਰਾਨ ਕੋਵਿਡ ਟੀਕਾਕਰਨ ਲਈ ਕੋ-ਵਿਨ ਪਲੇਟਫਾਰਮ ਭਾਰਤ ਵਿਚ ਬਹੁਤ ਸਫ਼ਲ ਰਿਹਾ ਹੈ। ਡਿਜੀਟਲਾਈਜ਼ੇਸ਼ਨ ਦੇ ਨਾਲ ਨਾ ਸਿਰਫ਼ ਰਿਕਾਰਡ ਰੱਖਣ ਵਿਚ ਸੁਧਾਰ ਹੋਵੇਗਾ ਬਲਕਿ ਇਹ ਲਾਭਪਾਤਰੀਆਂ ਨੂੰ ਸਮਰੱਥ ਬਣਾਏਗਾ ਅਤੇ ਟੀਕਾਕਰਨ ਕਵਰੇਜ ਵਿਚ ਵਾਧੇ ਨਾਲ ਜਨਤਕ ਸਿਹਤ ਦੇ ਬਿਹਤਰ ਨਤੀਜਿਆਂ ਵਿਚ ਯੋਗਦਾਨ ਪਾਵੇਗਾ।

ਯੂ-ਵਿਨ ਪਲੇਟਫਾਰਮ ਦੇ ਫਾਇਦਿਆਂ ਦਾ ਜ਼ਿਕਰ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਡਿਜੀਟਲਾਈਜ਼ੇਸ਼ਨ ਬਹੁਤ ਮਦਦਗਾਰ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿਹਤ ਕਰਮਚਾਰੀਆਂ 'ਤੇ ਕੰਮ ਦਾ ਬੋਝ ਘਟੇਗਾ ਅਤੇ ਰਿਪੋਰਟਾਂ ਤਿਆਰ ਕਰਨ ਵਿਚ ਲਗਦੇ ਬੇਲੋੜੇ ਸਮੇਂ ਦੀ ਬੱਚਤ ਹੋਵੇਗੀ ਕਿਉਂਕਿ ਡੇਟਾ ਦਾ ਆਨਲਾਈਨ ਰਿਕਾਰਡ ਰੱਖਣ ਨਾਲ ਲੋੜੀਂਦੀਆਂ ਰਿਪੋਰਟਾਂ ਆਟੋ-ਜਨਰੇਟ ਹੋਣ ਵਿਚ ਮਦਦ ਮਿਲੇਗੀ।

ਇਸ ਪੋਰਟਲ ਨਾਲ ਲਾਭਪਾਤਰੀਆਂ ਨੂੰ ਵੀ ਆਸਾਨੀ ਹੋਵੇਗੀ ਕਿਉਂਕਿ ਉਹ ਆਪਣੇ ਘਰ ਬੈਠੇ ਹੀ ਕਿਸੇ ਵੀ ਨੇੜਲੀ ਸੈਸ਼ਨ ਸਾਈਟ 'ਤੇ ਅਪਣੇ ਟੀਕਾਕਰਨ ਦੀ ਰਜਿਸਟਰੇਸ਼ਨ ਕਰਵਾ ਸਕਣਗੇ।  ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪੋਰਟਲ 'ਤੇ ਲਾਭਪਾਤਰੀਆਂ ਦੀ ਆਨ-ਸਾਈਟ ਰਜਿਸਟ੍ਰੇਸ਼ਨ ਦੀ ਸੁਵਿਧਾ ਵੀ ਉਪਲਬਧ ਹੋਵੇਗੀ।

ਸਕੱਤਰ ਸਿਹਤ ਕਮ ਐਮ.ਡੀ. ਐਨ.ਐਚ.ਐਮ. ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ ਯੂ-ਵਿਨ ਪਲੇਟਫਾਰਮ ਤੋਂ ਲਾਭਪਾਤਰੀ ਆਪਣੇ ਟੀਕਾਕਰਨ ਸਰਟੀਫਿਕੇਟ ਡਾਊਨਲੋਡ ਕਰ ਸਕਣਗੇ ਅਤੇ ਉਨ੍ਹਾਂ ਨੂੰ ਅੱਗੇ ਦੇ ਟੀਕਾਕਰਨ ਪ੍ਰੋਗਰਾਮਾਂ, ਫਾਲੋ-ਅਪ ਅਤੇ ਆਰ.ਆਈ. ਸੈਸ਼ਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਮੋਬਾਈਲ 'ਤੇ ਟੈਕਸਟ ਸੁਨੇਹਿਆਂ ਦੇ ਰੂਪ ਵਿੱਚ ਰੀਮਾਈਂਡਰ ਵੀ ਭੇਜੇ ਜਾਣਗੇ। ਹਰੇਕ ਨਾਗਰਿਕ ਲਈ ਏ.ਬੀ.ਐਚ.ਏ. ਆਈਡੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਆਈਜੀ (ਏ.ਬੀ.ਐਚ.ਏ. ਆਈਡੀ) ਨਾਲ ਲਿੰਕਡ ਵੈਕਸੀਨ ਰਸੀਦ ਅਤੇ ਟੀਕਾਕਰਨ ਕਾਰਡ ਜਨਰੇਟ ਕੀਤਾ ਜਾਵੇਗਾ।

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ ਨੇ ਭਾਗੀਦਾਰਾਂ ਨੂੰ ਯੂ-ਵਿਨ ਦੇ ਸਫਲਤਾਪੂਰਵਕ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ। ਸਿਖਲਾਈ ਵਰਕਸ਼ਾਪ ਦੌਰਾਨ ਦੋ ਪਾਇਲਟ ਜ਼ਿਲ੍ਹਿਆਂ ਵਿੱਚ ਯੂ-ਵਿਨ ਦੇ ਸਫ਼ਲਤਾਪੂਰਵਕ ਲਾਗੂ ਕਰਨ 'ਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਲਈ ਪ੍ਰਾਜੈਕਟ ਅਫ਼ਸਰ ਯੂ.ਐਨ.ਡੀ.ਪੀ. ਡਾ. ਸੀਮਾ ਗਰਗ, ਡਾ. ਮੀਤ ਦੀਪਿੰਦਰ ਸਿੰਘ, ਉਪਕਾਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਟੇਟ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੌਰ, ਐਸ.ਪੀ.ਓ. ਯੂ.ਐਨ.ਡੀ.ਪੀ ਡਾ.ਮਨੀਸ਼ਾ ਮੰਡਲ, ਡਾ. ਸੋਨਿਕਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement