ਚਿਲੀ 'ਚ ਵਾਪਰਿਆ ਸੜਕ ਹਾਦਸਾ, 8 ਲੋਕਾਂ ਦੀ ਮੌਤ
Published : Jun 27, 2023, 3:19 pm IST
Updated : Jun 27, 2023, 3:19 pm IST
SHARE ARTICLE
Accident
Accident

ਇਹ ਹਾਦਸਾ ਹਾਈਵੇਅ ਦੇ ਇੱਕ "ਬਹੁਤ ਖਤਰਨਾਕ" ਮੋੜ 'ਤੇ ਵਾਪਰਿਆ। ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।

ਸੈਂਟੀਆਗੋ - ਦੱਖਣੀ ਚਿਲੀ ਦੇ ਮਾਉਲੇ ਖੇਤਰ ਵਿਚ ਇਕ ਹਾਈਵੇਅ 'ਤੇ ਵਾਪਰੇ ਹਾਦਸੇ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਫਾਇਰ ਡਿਪਾਰਟਮੈਂਟ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਸੈਨ ਜੇਵੀਅਰ, ਮਾਉਲੇ ਖੇਤਰ ਦੇ ਆਸ-ਪਾਸ ਇੱਕ ਹਾਈਵੇਅ ਦੇ ਕੰਢੇ ਇੰਜਣ ਖ਼ਰਾਬ ਹੋਣ ਕਾਰਨ ਪਿਕਅੱਪ ਵੈਨ ਰੁਕ ਗਈ ਅਤੇ ਦੂਜੇ ਵਾਹਨ ਵਿਚ ਸਵਾਰ ਵਿਅਕਤੀ ਸਹਾਇਤਾ ਲਈ ਰੁਕੇ। 

ਇਸ ਦੌਰਾਨ ਧੁੰਦ ਅਤੇ ਤਿਲਕਣ ਦੇ ਬਾਵਜੂਦ ਤੇਜ਼ ਰਫ਼ਤਾਰ ਨਾਲ ਆ ਰਹੇ ਤੀਜੇ ਵਾਹਨ ਨੇ ਦੋਵਾਂ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 8ਵੇਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਬਾਕੀ 3 ਵਿਅਕਤੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਸੈਨ ਜੇਵੀਅਰ ਫਾਇਰ ਡਿਪਾਰਟਮੈਂਟ ਦੇ ਸੈਕਿੰਡ ਕਮਾਂਡਰ ਐਨਰਿਕ ਕੋਰੇਆ ਨੇ ਕਿਹਾ ਕਿ ਇਹ ਹਾਦਸਾ ਹਾਈਵੇਅ ਦੇ ਇੱਕ "ਬਹੁਤ ਖਤਰਨਾਕ" ਮੋੜ 'ਤੇ ਵਾਪਰਿਆ। ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement