
Pathankot News : ਦੇਰ ਰਾਤ ਪਾਰਟੀ ’ਤੇ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
Pathankot News : ਪਠਾਨਕੋਟ ਦੇ ਕਾਠ ਵਾਲਾ ਪੁਲ ਨੇੜੇ ਬੀਤੀ ਦੇਰ ਰਾਤ ਕਾਰ ਨਹਿਰ ਡਿੱਗ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਜ੍ਹਾ ਨਾਲ ਕਾਰ 'ਚ ਸਵਾਰ 6 ਲੋਕਾਂ 'ਚੋਂ 2 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 4 ਗੰਭੀਰ ਜ਼ਖ਼ਮੀ ਦੱਸੇ ਜਾ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ’ਚ 6 ਲੋਕ ਸਵਾਰ ਸੀ ਪਰ 4 ਵਿਅਕਤੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਹੈ। ਜਦ ਕਿ 2 ਕਾਰ ਵਿਚ ਹੀ ਫਸੇ ਰਹੇ ਅਤੇ ਉਨ੍ਹਾਂ ਦੀ ਮੌਤ ਹੋ ਗਈ ।
ਇਸ ਸਬੰਧੀ ਜਦ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਜਦ ਇਹ ਭਾਣਾ ਉਸ ਵਕਤ ਵਾਪਰਿਆ ਜਦ ਮੁੰਡੇ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਰਾਤ ਕਰੀਬ 2 ਵਜੇ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਕਾਰ ਨਹਿਰ 'ਚ ਡਿੱਗ ਪਈ ਹੈ। ਜਿਸ ਤੋਂ ਬਾਅਦ ਮੌਕੇ ਪਹੁੰਚੇ ਕੇ ਵੇਖਿਆ ਤਾਂ ਕਾਰ 'ਚ ਸਵਾਰ 6 ਜਣੇ 'ਚੋਂ 4 ਬਾਹਰ ਨਿਕਲ ਚੁੱਕੇ ਸਨ। ਜਿਹਨਾਂ ਦੇ ਗੰਭੀਰ ਸੱਟਾਂ ਲਗੀਆਂ ਹੋਈਆਂ ਸਨ। ਇਸ ਦੌਰਾਨ ਜਦੋਂ ਕਾਰ 'ਚ ਵੇਖਿਆ ਤਾਂ 2 ਨੌਜਵਾਨਾਂ ਕਾਰ 'ਚ ਫਸੇ ਹੋਏ ਸੀ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਉਨ੍ਹਾਂ ਦਸਿਆ ਕਿ ਮ੍ਰਿਤਕ ਨੌਜਵਾਨਾਂ 'ਚੋਂ ਇਕ ਸਾਊਥ ਕੋਰੀਆ ਤੋਂ ਕਰੀਬ 6 ਮਹੀਨੇ ਪਹਿਲਾਂ ਭਾਰਤ ਪਰਤਿਆ ਸੀ ਜਿਸ ਦਾ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ, ਜਿਸ ਦੇ ਬਾਅਦ ਉਸ ਨੇ ਆਉਣ ਵਾਲੇ 20 ਦਿਨਾਂ 'ਚ ਕੈਨਡਾ ਜਾਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਕਾਰਨ ਇਹ ਮੰਦਭਾਗਾ ਹਾਦਸਾ ਵਾਪਰ ਗਿਆ।
(For more news apart from car falling into the canal in Pathankot, 2 youths died, 4 injured News in Punjabi, stay tuned to Rozana Spokesman)