
Faridkot jail News : ਮਹਿੰਗੇ ਭਾਅ ’ਤੇ ਕੈਦੀਆਂ ਨੂੰ ਵੇਚਦਾ ਸੀ ਫੋਨ ਅਤੇ ਨਸ਼ੀਲੇ ਪਦਾਰਥ
Faridkot jail News : ਸਥਾਨਕ ਮਾਡਰਨ ਜੇਲ੍ਹ ਦੇ ਇੱਕ ਜੇਲ੍ਹ ਵਾਰਡਨ ਦਾ ਪਰਦਾਫਾਸ਼ ਹੋਇਆ ਹੈ ਜੋ ਜੇਲ੍ਹ ਦੀ ਚਾਰਦਿਵਾਰੀ ਦੇ ਬਾਹਰ ਕੈਦੀਆਂ ਨੂੰ ਮੋਟੇ ਭਾਅ ’ਤੇ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਵੇਚਦਾ ਸੀ।
ਇਹ ਵੀ ਪੜੋ:Ludhiana News : ਲੁਧਿਆਣਾ ’ਚ ਫ਼ਰਜ਼ੀ ਸਬ-ਇੰਸਪੈਕਟਰ ਮਾਮਲੇ ਦਾ ਹੋਇਆ ਪਰਦਾਫ਼ਾਸ
ਜਾਣਕਾਰੀ ਅਨੁਸਾਰ ਸਥਾਨਕ ਸੀ.ਆਈ.ਏ. ਸਟਾਫ਼ ਕੋਟਕਪੂਰਾ ਵਿਚ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਗਏ ਮਾਮਲੇ 'ਚ ਸੌਦਾਗਰ ਸਿੰਘ ਉਰਫ ਮਨੀ ਫੌਜੀ ਅਤੇ ਗੌਰਵ ਉਰਫ ਗੋਰਾ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਪਿੰਡ ਮਚਾਕੀ ਮੱਲ ਸਿੰਘ ਫਰੀਦਕੋਟ ਦਾ ਜੇਲ੍ਹ ਵਾਰਡਨ ਜਸਵੀਰ ਸਿੰਘ ਕੈਦੀਆਂ ਨੂੰ ਜੇਲ੍ਹ ਅੰਦਰ ਸੁੱਟ ਕੇ ਮੋਬਾਇਲ ਵੇਚਦਾ ਸੀ। ਕੈਦੀਆਂ ਨੂੰ ਉੱਚ ਕੀਮਤ 'ਤੇ ਫੋਨ ਅਤੇ ਨਸ਼ੀਲੇ ਪਦਾਰਥ ਵੇਚਦਾ ਸੀ। ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਾਰਡਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
(For more news apart from CIA staff arrested Faridkot jail warden News in Punjabi, stay tuned to Rozana Spokesman)