ਪੰਜਾਬ ਵਿੱਚ ਸਟੇਟ ਪੈਨਸ਼ਨ ਸਕੀਮ ਅਧੀਨ ਮ੍ਰਿਤਕ, NRI, ਸਰਕਾਰੀ ਪੈਨਸ਼ਨਰਜ਼ ਆਦਿ ਲਾਭਪਾਤਰੀਆਂ ਤੋਂ 44.34 ਕਰੋੜ ਦੀ ਰਿਕਵਰੀ : ਡਾ. ਬਲਜੀਤ ਕੌਰ
Published : Jun 27, 2024, 7:57 pm IST
Updated : Jun 27, 2024, 7:57 pm IST
SHARE ARTICLE
Dr. Baljit Kaur
Dr. Baljit Kaur

ਡਾ.ਬਲਜੀਤ ਕੌਰ ਦੇ ਹੁਕਮਾਂ 'ਤੇ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਪੈਨਸ਼ਨਾਂ ਸਬੰਧੀ ਕੀਤਾ ਗਿਆ ਸੀ ਸਰਵੇ

Punjab News : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਦੀ ਭਲਾਈ ਲਈ ਵੱਖ ਵੱਖ ਸਕੀਮਾਂ ਉਲੀਕੀਆਂ ਹੋਈਆਂ ਹਨ ,ਜਿਨ੍ਹਾਂ ਦੇ ਅਧੀਨ ਪੰਜਾਬੀਆਂ ਨੂੰ ਲਾਭ ਮਿਲ ਰਿਹਾ ਹੈ। ਇਸੀ ਤਰਜ 'ਤੇ ਕੁੱਝ ਸਮਾਂ ਪਹਿਲਾਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਨਿਰਦੇਸ਼ਾਂ ਹੇਠ ਸੂਬੇ ਵਿੱਚ ਸਟੇਟ ਪੈਨਸ਼ਨ ਸਕੀਮ ਅਧੀਨ ਲਾਭ ਲੈ ਰਹੇ ਲਾਭਪਾਤਰੀਆਂ ਦੀ ਹੋਂਦ ਦਾ ਵਿਭਾਗ ਵੱਲੋਂ ਸਰਵੇ ਕਰਵਾਇਆ ਗਿਆ। ਵਿਭਾਗ ਵੱਲੋਂ ਪੇਸ਼ ਕੀਤੀ ਗਈ ਸਰਵੇ ਰਿਪੋਰਟ ਆਉਣ ਤੇ ਅਯੋਗ ਲਾਭਪਾਤਰੀਆਂ ਦਾ ਪਰਦਾਫਾਸ ਹੋਇਆ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਸਰਵੇ ਦੀ ਰਿਪੋਰਟ ਅਨੁਸਾਰ ਪਿਛਲੇ ਸਾਲ 2023-24 ਦੌਰਾਨ ਸਟੇਟ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਲੈ ਰਹੇ 33,48,989 ਲਾਭਪਾਤਰੀਆਂ ਵਿੱਚੋਂ 1,07,571 ਲਾਭਪਾਤਰੀ ਅਯੋਗ ਪਾਏ ਗਏ ਹਨ, ਜਿਨ੍ਹਾਂ ਤੋਂ 41.22 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ।

ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਦੱਸਿਆ ਕਿ ਪਿਛਲੇ ਸਾਲ ਦੌਰਾਨ ਪੈਨਸ਼ਨ ਸਕੀਮ ਅਧੀਨ 106521 ਪੈਨਸ਼ਨਰਾਂ ਨੂੰ ਮ੍ਰਿਤਕ, 476 ਪੈਨਸ਼ਨਰਾਂ ਨੂੰ ਐਨ.ਆਰ.ਆਈ ਅਤੇ 574 ਪੈਨਸ਼ਨਰ ਸਰਕਾਰੀ ਪੈਨਸ਼ਨਰ  ਸਨ, ਇਸ ਤਰ੍ਹਾਂ ਕੁੱਲ 1,07,571 ਲਾਭਪਾਤਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਅਯੋਗ ਪਾਇਆ ਗਿਆ ਹੈ। ਸੂਬਾ ਸਰਕਾਰ ਵੱਲੋਂ ਇਹਨਾਂ  ਲਾਭਪਾਤਰੀਆਂ ਤੋਂ 41.22 ਰੁਪਏ ਦੀ ਰਿਕਵਰੀ ਕੀਤੀ ਗਈ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਕੁੱਲ 107571 ਲਾਭਪਾਤਰੀਆਂ ਤੋਂ 41.22 ਕਰੋੜ ਰੁਪਏ ਰਿਕਵਰ ਕੀਤੇ ਗਏ ਜ਼ਿਨ੍ਹਾਂ ਵਿੱਚੋਂ ਅਮ੍ਰਿਤਸਰ ਜ਼ਿਲ੍ਹੇ 'ਚ 5375 ਲਾਭਪਾਤਰੀਆਂ ਤੋ 3.50 ਕਰੋੜ ਰੁਪਏ, ਬਰਨਾਲਾ ਵਿੱਚ 3402 ਲਾਭਪਾਤਰੀਆਂ ਤੋਂ 1.77 ਕਰੋੜ ਰੁਪਏ, ਬਠਿੰਡਾ ਵਿੱਚ 16099 ਲਾਭਪਾਤਰੀਆਂ ਤੋਂ 1.08 ਕਰੋੜ ਰੁਪਏ, ਫਰੀਦਕੋਟ 2546 ਲਾਭਪਾਤਰੀਆਂ ਤੋਂ 95.15ਲੱਖ ਰੁਪਏ, ਫਤਿਹਗੜ੍ਹ ਸਾਹਿਬ 3049 ਲਾਭਪਾਤਰੀਆਂ ਤੋਂ 61.38ਲੱਖ ਰੁਪਏ, ਫਿਰੋਜਪੁਰ ਵਿੱਚ 4018 ਲਾਭਪਾਤਰੀਆਂ ਤੋਂ 48.52 ਲੱਖ ਰੁਪਏ, ਫਾਜ਼ਿਲਕਾ ਵਿੱਚ 4965 ਲਾਭਪਾਤਰੀਆਂ ਤੋਂ 80.24 ਲੱਖ ਰੁਪਏ, ਗੁਰਦਾਸਪੁਰ ਵਿੱਚ 7738 ਲਾਭਪਾਤਰੀਆਂ ਤੋਂ 7.88 ਕਰੋੜ ਰੁਪਏ, ਹੁਸ਼ਿਆਰਪੁਰ 5838 ਲਾਭਪਾਤਰੀਆਂ ਤੋਂ 1.74 ਕਰੋੜ ਰੁਪਏ, ਜਲੰਧਰ ਵਿੱਚ 6404 ਲਾਭਪਾਤਰੀਆਂ ਤੋਂ 1.41 ਕਰੋੜ ਰੁਪਏ, ਕਪੂਰਥਲਾ ਵਿੱਚ 4034 ਲਾਭਪਾਤਰੀਆਂ ਤੋਂ 1.61 ਕਰੋੜ ਰੁਪਏ, ਲੁਧਿਆਣਾ 'ਚ 6993 ਲਾਭਪਾਤਰੀਆਂ ਤੋਂ 1.77 ਕਰੋੜ ਰੁਪਏ, ਮਾਨਸਾ 'ਚ 4329 ਲਾਭਪਾਤਰੀਆਂ ਤੋਂ 82.92 ਲੱਖ ਰੁਪਏ, ਮੋਗਾ 'ਚ 1721 ਲਾਭਪਾਤਰੀਆਂ ਤੋਂ 1.00 ਕਰੋੜ! ਰੁਪਏ, ਸ੍ਰੀ ਮੁਕਤਸਰ ਸਾਹਿਬ 'ਚ 5489 ਲਾਭਪਾਤਰੀਆਂ ਤੋਂ 78.85 ਲੱਖ ਰੁਪਏ, ਐਸ.ਬੀ.ਐਸ ਨਗਰ 'ਚ 4043 ਲਾਭਪਾਤਰੀਆਂ ਤੋਂ 63.33 ਲੱਖ ਰੁਪਏ, ਪਠਾਨਕੋਟ 'ਚ 1480 ਲਾਭਪਾਤਰੀਆਂ ਤੋਂ 2.75 ਕਰੋੜ ਰੁਪਏ, ਪਟਿਆਲਾ 'ਚ 7201 ਲਾਭਪਾਤਰੀਆਂ ਤੋਂ 2.78 ਕਰੋੜ ਰੁਪਏ, ਰੂਪਨਗਰ 'ਚ 2906 ਲਾਭਪਾਤਰੀਆਂ ਤੋਂ 37.98 ਲੱਖ ਰੁਪਏ, ਸੰਗਰੂਰ 'ਚ 5211 ਲਾਭਪਾਤਰੀਆਂ ਤੋਂ 6.89 ਕਰੋੜ ਰੁਪਏ, ਐਸ.ਏ.ਐਸ ਨਗਰ 'ਚ 2355 ਲਾਭਪਾਤਰੀਆਂ ਤੋਂ 21.11 ਲੱਖ ਰੁਪਏ, ਤਰਨਤਾਰਨ 'ਚ 2375 ਲਾਭਪਾਤਰੀਆਂ ਤੋਂ 1.27 ਕਰੋੜ ਰੁਪਏ ਦੀ ਰਿਕਵਰੀ ਸ਼ਾਮਿਲ ਹੈ।

ਇਸ ਤੋਂ ਇਲਾਵਾ ਮੰਤਰੀ ਨੇ ਅੱਗੇ ਦੱਸਿਆ ਕਿ ਸਟੇਟ ਪੈਨਸ਼ਨ ਸਕੀਮ ਅਧੀਨ ਇਸੇ ਤਰ੍ਹਾਂ ਚਾਲੂ ਵਿੱਤੀ ਸਾਲ 2024-25 ਦੇ ਅਪ੍ਰੈਲ ਮਹੀਨੇ ਦੌਰਾਨ 3797 ਲਾਭਪਾਤਰੀ ਅਯੋਗ ਪਾਏ ਗਏ ਹਨ ਅਤੇ ਉਨ੍ਹਾਂ ਤੋਂ 3.12 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਇਸ ਤਰ੍ਹਾਂ ਸਟੇਟ ਪੈਨਸ਼ਨ ਸਕੀਮ ਅਧੀਨ ਕੁੱਲ 44.34 ਕਰੋੜ ਦੀ ਰਿਕਵਰੀ ਕੀਤੀ ਗਈ ਹੈ।
 
ਮੰਤਰੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਜੁਰਗਾਂ, ਵਿਧਵਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਅਦਾਇਗੀ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਟੇਟ ਪੈਨਸ਼ਨ ਸਕੀਮ ਅਧੀਨ ਵਿੱਤੀ ਸਾਲ 2024-25 ਲਈ ਸੂਬਾ ਸਰਕਾਰ ਵੱਲੋਂ 5924.50 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹੀਨਾ ਮਈ 2024 ਤੱਕ 1501.17 ਕਰੋੜ ਰੁਪਏ ਦੀ ਰਾਸ਼ੀ ਲਾਭਪਾਤਰੀਆਂ ਦੀ ਪੈਨਸ਼ਨ ਲਈ ਸਰਕਾਰ ਵੱਲੋਂ ਖਰਚੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਸਕੀਮਾਂ ਲਈ ਮਹੀਨਾਵਾਰ ਖਰਚਾ 502 ਕਰੋੜ ਦੇ ਲੱਗਭੱਗ ਹੁੰਦਾ ਹੈ।

ਮੰਤਰੀ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਲਦੀ ਹੀ ਪੈਨਸ਼ਨ ਦਾ ਲਾਭ ਲੈ ਰਹੇ ਲਾਭਪਾਤਰੀਆਂ ਦੀ ਪੜਤਾਲ ਦਾ ਕੰਮ ਮੁੜ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨਾਗਰਿਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਮੁਹੱਈਆ ਕਰਵਾਉਣ ਲਈ ਪੂਰੀ ਇਮਾਨਦਾਰੀ ਨਾਲ ਲਗਾਤਾਰ ਕੰਮ ਕਰ ਰਹੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement