Punjab News : ਰਾਜਨੀਤੀ ਬਾਰੇ ਬੋਲੇ ਭਾਰਤ ਭੂਸ਼ਣ ਆਸ਼ੂ, ਕਿਹਾ- ਰਾਜਨੀਤੀ ’ਚ ਜ਼ਿੰਮੇਵਾਰੀ ਤੇ ਇਮਾਨਦਾਰੀ ਵੀ ਹੋਣੀ ਚਾਹੀਦੀ ਹੈ

By : BALJINDERK

Published : Jun 27, 2025, 9:00 pm IST
Updated : Jun 27, 2025, 9:00 pm IST
SHARE ARTICLE
Bharat Bhushan Ashu
Bharat Bhushan Ashu

Punjab News : ‘‘ਰਾਜਨੀਤੀ ’ਚ ਜ਼ਿੰਮੇਵਾਰੀ ਤੇ ਇਮਾਨਦਾਰੀ ਵੀ ਹੋਣੀ ਚਾਹੀਦੀ ਹੈ’’, ‘‘ਪੰਜਾਬ ਨੂੰ ਇਕਜੁੱਟ ਕਾਂਗਰਸ ਦੀ ਹੈ ਲੋੜ’’

Punjab News in Punjabi : ਰਾਜਨੀਤੀ ਬਾਰੇ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ‘‘ਰਾਜਨੀਤੀ ਵਿੱਚ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ ਅਤੇ ਇਮਾਨਦਾਰੀ ਵੀ, ‘‘ਜਨਤਕ ਜੀਵਨ ਵਿੱਚ ਸਾਨੂੰ ਸਿਖਾਇਆ ਜਾਂਦਾ ਹੈ ਕਿ ਜਿੱਤ ਅਤੇ ਹਾਰ ਦੋਵੇਂ ਨੂੰ ਬਰਾਬਰੀ ਦੀ ਸ਼ਾਲੀਨਤਾ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਮੈਂ ਹਮੇਸ਼ਾ ਵਿਸ਼ਵਾਸ ਕੀਤਾ ਹੈ ਕਿ ਜੇਕਰ ਮੇਰਾ ਅਸਤੀਫਾ ਕਾਂਗਰਸ ਪਾਰਟੀ ਨੂੰ ਵਿਚਾਰ ਕਰਨ, ਮੁੜ ਸੰਘਟਿਤ ਹੋਣ ਅਤੇ ਨਵੀਨਤਾ ਦੀ ਦਿਸ਼ਾ ਦੇਣ ਵਿੱਚ ਮਦਦ ਕਰ ਸਕਦਾ ਹੈ, ਤਾਂ ਇਹ ਕਦੇ ਵੀ ਰੋਕਿਆ ਨਹੀਂ ਜਾਣਾ ਚਾਹੀਦਾ।’’

‘‘ਮੇਰਾ ਅਸਤੀਫ਼ਾ ਹੁਣ ਉੱਚ ਕਮਾਨ ਵੱਲੋਂ ਸਵੀਕਾਰ ਕੀਤਾ ਗਿਆ ਹੈ ‘‘ਪਾਰਟੀ ਪ੍ਰਤੀ ਮੇਰੀ ਨੇਤਿਕ ਜ਼ਿੰਮੇਵਾਰੀ ਦਾ ਕੰਮ ਹੈ, ਦੋਸ਼ ਮੰਨਣ ਦਾ ਨਹੀਂ। ਲੁਧਿਆਣਾ ਵੈਸਟ ਦੀ ਚੋਣ ਹਾਰ ਨਿਸ਼ਚਤ ਤੌਰ ’ਤੇ ਨਿਰਾਸ਼ਾਜਨਕ ਸੀ, ਪਰ ਇਸ ਨੂੰ ਕੁਝ ਵਿਅਕਤੀਆਂ ਦੀ ਕਾਰਵਾਈ ਤੱਕ ਸੀਮਤ ਕਰ ਦੇਣਾ ਨਾ ਸਿਰਫ਼ ਰਾਜਨੀਤਕ ਤੌਰ ’ਤੇ ਗਲਤ ਹੈ, ਸਗੋਂ ਪਾਰਟੀ ਦੇ ਅੰਦਰੂਨੀ ਢਾਂਚੇ ਲਈ ਵੀ ਹਾਨੀਕਾਰਕ ਹੈ।’’

‘‘ਨਾ ਤਾਂ ਮੈਂ ਕੋਈ ਪੈਰਲਲ ਮੁਹਿੰਮ ਚਲਾਈ, ਨਾ ਹੀ ਕਿਸੇ ਗੁਟਬਾਜ਼ੀ ਵਿਚ ਸ਼ਾਮਲ ਹੋਇਆ। ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ, ਉਹ ਮੇਰੀ ਨਿਸ਼ਠਾ ਨੂੰ ਜਾਣਦੇ ਹਨ। ਹਾਂ, ਕੋਆਰਡੀਨੇਸ਼ਨ ਦੀ ਘਾਟ ਰਹੀ—ਤੇ ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਹਾਂ ਕਿ ਮੈਂ ਹਾਲਾਤਾਂ ਦੇ ਬਾਵਜੂਦ ਵੀ ਉਸ ਦਰਾਰ ਨੂੰ ਪੂਰਾ ਨਹੀਂ ਕਰ ਸਕਿਆ।

ਇਹ ਸਮਾਂ ਇਲਜ਼ਾਮ ਲਾਉਣ ਦਾ ਨਹੀਂ, ਸੋਧ ਅਤੇ ਸੁਧਾਰ ਦਾ ਹੋਣਾ ਚਾਹੀਦਾ ਹੈ। ਸਵਾਲ ਇਹ ਹੈ ਕਿ ਵੋਟਰ ਪਾਰਟੀ ਤੋਂ ਦੂਰ ਕਿਉਂ ਹੋਇਆ? ਮੁਹਿੰਮ ਨੂੰ ਅਸ਼ਾਂਤ ਕਰਨ ਲਈ ਪ੍ਰਾਕਸੀ ਕਿਉਂ ਵਰਤੇ ਗਏ? ਅਤੇ ਚੋਣ ਨੂੰ ਕੁਝ ਲੋਕਾਂ ਨੇ ਨਿੱਜੀ ਹਿਸਾਬ ਚੁੱਕਣ ਦਾ ਮੰਚ ਕਿਉਂ ਬਣਾਇਆ?’’

‘‘ਮੈਂ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਕਾਂਗਰਸ ਪਾਰਟੀ ਦੀ ਨਿਸ਼ਠਾ ਨਾਲ ਸੇਵਾ ਕਰ ਰਿਹਾ ਹਾਂ ਕਦੇ ਵੀ ਸੁਵਿਧਾ ਦੀ ਖਾਤਰ ਨਹੀਂ, ਸਿਰਫ਼ ਕਰਤਵ ਦੀ ਭਾਵਨਾ ਨਾਲ। ਸਭ ਤੋਂ ਮੁਸ਼ਕਲ ਵੇਲੇ, ਜਦੋਂ ਮੈਂ ਨਿੱਜੀ ਅਤੇ ਕਾਨੂੰਨੀ ਸੰਘਰਸ਼ਾਂ ਵਿੱਚ ਸੀ, ਮੈਂ ਇਕੱਲਾ ਹੀ ਲੜਿਆ, ਪਰ ਕਦੇ ਵੀ ਪਾਰਟੀ ਦੇ ਵਿਰੁੱਧ ਨਹੀਂ ਗਿਆ। ਜਦੋਂ ਹੋਰ ਲਾਭ ਲੈ ਰਹੇ ਸਨ, ਮੈਂ ਪਾਰਟੀ ਦੀ ਸਚਾਈ ਲਈ ਮੁਲਾਂ ਭਰਿਆ ਤੇ ਇਹ ਸਭ ਸਿਰ ਉੱਚਾ ਰੱਖ ਕੇ ਕੀਤਾ।’’

‘‘ਅਤੇ ਅੱਜ ਵੀ, ਮੈਂ ਓਥੇ ਹੀ ਹਾਂ ਜਿੱਥੇ ਹਮੇਸ਼ਾ ਰਹਿਆ: ਜਮੀਨ ਉੱਤੇ, ਲੋਕਾਂ ਦੇ ਨਾਲ।’’

‘‘ਪੰਜਾਬ ਨੂੰ ਇੱਕ ਐਸੀ ਕਾਂਗਰਸ ਦੀ ਲੋੜ ਹੈ ਜੋ ਇਕਜੁੱਟ ਹੋਵੇ, ਦਿਸ਼ਾ ਵਿੱਚ ਸਾਫ ਹੋਵੇ, ਅਤੇ ਨੀਤੀਆਂ ਵਿੱਚ ਮਜਬੂਤ ਹੋਵੇ। ਮੈਂ ਇਨਸਾਫ ਦੀ ਉਮੀਦ ਰੱਖਦਾ ਹਾਂ—ਇਨਸਾਫ ਜੋ ਮੂਲਿਆਂ ਤੇ ਆਧਾਰਤ ਹੋਵੇ, ਸਹੂਲਤਾਂ ਤੇ ਨਹੀਂ।’’

‘‘ਸੱਚਾਈ, ਵਰਕਰਾਂ ਅਤੇ ਪੰਜਾਬ ਲਈ ਸੰਘਰਸ਼ ਜਾਰੀ ਰਹੇਗਾ ਅਤੇ ਮੈਂ ਇਸ ਦਾ ਹਿੱਸਾ ਬਣ ਕੇ ਰਹਾਂਗਾ।’’

(For more news apart from Bharat Bhushan Ashu spoke about politics, said –There should be responsibility and honesty in politics News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement