Jaggu Bhagwanpuria Mother News: ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਪਿੱਛੇ ਗੈਂਗਵਾਰ ਕੁਨੈਕਸ਼ਨ, ਇਸ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ
Published : Jun 27, 2025, 8:24 am IST
Updated : Jun 27, 2025, 12:27 pm IST
SHARE ARTICLE
Davinder Bambiha gang claims responsibility for murder of Jaggu Bhagwanpuria's mother
Davinder Bambiha gang claims responsibility for murder of Jaggu Bhagwanpuria's mother

Jaggu Bhagwanpuria Mother News: ਜੱਗੂ ਦੀ ਮਾਂ ਨਾਲ ਕਾਰ 'ਚ ਸਵਾਰ ਕਰਨਵੀਰ ਸਿੰਘ ਨੂੰ ਦੱਸਿਆ ਕਤਲ ਦਾ ਮੁੱਖ ਕਾਰਨ

Davinder Bambiha gang claims responsibility for Jaggu Bhagwanpuria's mother murder News:  ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਉਨ੍ਹਾਂ ਦੇ ਕਰੀਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬਟਾਲਾ ’ਚ 2 ਹਮਲਾਵਰਾਂ ਨੇ ਗੱਡੀ ’ਤੇ ਗੋਲੀਆਂ ਚਲਾਈਆਂ। ਜਿਸ ਸਮੇਂ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਉਦੋਂ ਕਾਰ ਕਾਦੀਆਂ ਚੁੰਗੀ ਰੋਡ ਦੇ ਕਿਨਾਰੇ ਖੜ੍ਹੀ ਸੀ।

ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਮੌਕੇ ’ਤੋ ਫ਼ਰਾਰ ਹੋ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਡਰਾਈਵਿੰਗ ਸੀਟ ’ਤੇ ਕਰਨਵੀਰ ਸੀ ਤੇ ਨਾਲ ਦੀ ਸੀਟ ’ਤੇ ਹਰਜੀਤ ਕੌਰ ਸੀ। ਕਰਨਵੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਹਰਜੀਤ ਕੌਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ।

 

ਲਾਰੈਂਸ ਦੇ ਵਿਰੋਧੀ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।  ਇਨ੍ਹਾਂ ਵਿੱਚੋਂ 2 ਗੈਂਗਸਟਰ ਹਰਿਆਣਾ ਦੇ ਹਨ। ਪੁਲਿਸ ਇਸ ਘਟਨਾ ਨੂੰ ਅੰਦਰੂਨੀ ਗੈਂਗ ਵਾਰ ਨਾਲ ਜੋੜ ਰਹੀ ਹੈ, ਕਿਉਂਕਿ ਜੱਗੂ ਲੰਬੇ ਸਮੇਂ ਤੋਂ ਪੰਜਾਬ ਵਿੱਚ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ। ਉਸ ਦੀਆਂ ਕਈ ਵਿਰੋਧੀ ਗੈਂਗਾਂ ਨਾਲ ਝੜਪਾਂ ਹੋਈਆਂ ਹਨ।

 

 

 

ਹਰਿਆਣਾ ਦੇ ਦੋ ਬਦਨਾਮ ਗੈਂਗਸਟਰ ਪ੍ਰਭੂ ਦਾਸੂਵਾਲ ਅਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ। ਜਿਸ ਵਿਚ ਲਿਖਿਆ ਕਿ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ। ਕਰਨਵੀਰ ਦਾ ਬਟਾਲਾ ਵਿੱਚ ਕਤਲ ਹੋਇਆ, ਮੈਂ, ਡੋਨੀ ਬਲ ਬਿੱਲਾ ਮਾਂਗਾ ਪ੍ਰਭੂ ਦਾਸੂਵਾਲ ਅਤੇ ਕੌਸ਼ਲ ਚੌਧਰੀ ਇਸ ਦੀ ਜ਼ਿੰਮੇਵਾਰੀ ਲੈਂਦੇ ਹਾਂ। ਉਹ ਜੱਗੂ ਦਾ ਸਾਰਾ ਕੰਮ ਸੰਭਾਲਦਾ ਸੀ। ਇਹ ਭਗੌੜੇ ਵਿਅਕਤੀ ਦੇ ਹਥਿਆਰਾਂ ਅਤੇ ਪੈਸੇ ਨੂੰ ਸੰਭਾਲਦਾ ਸੀ।

 

ਪੋਸਟ ਵਿੱਚ ਅੱਗੇ ਲਿਖਿਆ ਸੀ- ਅੱਜ ਅਸੀਂ ਆਪਣੇ ਭਰਾ ਗੋਰੇ ਦੇ ਕਤਲ ਦਾ ਬਦਲਾ ਉਸ ਨੂੰ ਮਾਰ ਕੇ ਲਿਆ। ਜਦੋਂ ਕਿ ਉਹ ਜਾਣਦਾ ਸੀ ਕਿ ਗੋਰੇ ਬਰਿਆਰ ਦਾ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਅੱਜ ਅਸੀਂ ਇੱਕ ਜਾਇਜ਼ ਕਤਲ ਕੀਤਾ ਹੈ ਅਤੇ ਭਵਿੱਖ ਵਿੱਚ ਜੇਕਰ ਸਾਡੇ ਕਿਸੇ ਭਰਾ ਦੀ ਨਜਾਇਜ਼ ਮੌਤ ਹੁੰਦੀ ਹੈ, ਤਾਂ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਰਹਿਣਾ। 

 

Davinder Bambiha gang Post
Davinder Bambiha gang Post

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement