ਜੱਗੂ ਦੀ ਮਾਤਾ ਦਾ ਭਲਕੇ ਹੋਵੇਗਾ ਪੋਸਟਮਾਰਟਮ

By : JUJHAR

Published : Jun 27, 2025, 1:23 pm IST
Updated : Jun 27, 2025, 1:23 pm IST
SHARE ARTICLE
Jaggu's mother's postmortem will be conducted tomorrow
Jaggu's mother's postmortem will be conducted tomorrow

ਵਿਦੇਸ਼ ’ਚੋਂ ਰਿਸ਼ਤੇਦਾਰ ਆਉਣ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਉਸ ਦੇ ਰਿਸ਼ਤੇਦਾਰ ਕਰਨਵੀਰ ਸਿੰਘ ਦਾ ਪੰਜਾਬ ਦੇ ਬਟਾਲਾ ਵਿਚ ਕਤਲ ਕਰ ਦਿਤਾ ਗਿਆ ਹੈ। ਇਸ ਦੋਹਰੇ ਕਤਲ ਦੀ ਜ਼ਿੰਮੇਵਾਰੀ ਬਬੀਹਾ ਗੈਂਗ ਨੇ ਲਈ ਹੈ। ਇਹ ਘਟਨਾ ਪੰਜਾਬ ਵਿਚ ਵਧਦੀ ਗੈਂਗਵਾਰ ਦਾ ਸੰਕੇਤ ਹੈ। ਜੱਗੂ 2015 ਤੋਂ ਜੇਲ ਵਿਚ ਹੈ ਤੇ ਉਸ ਵਿਰੁਧ ਕਤਲ, ਡਕੈਤੀ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ। ਹਰਜੀਤ ਕੌਰ ਦੀ ਲਾਸ਼ ਨੂੰ ਬਟਾਲਾ ਸਿਵਲ ਹਸਪਤਾਲ ਵਿਖੇ ਮੁਰਦਾਘਰ ਵਿਚ ਰੱਖਿਆ ਗਿਆ ਸੀ। ਜੱਗੂ ਦੀ ਮਾਸੀ ਨੇ ਦਸਿਆ ਕਿ ਆਸਟਰੇਲੀਆ ਰਹਿੰਦੇ ਜੱਗੂ ਦੇ ਭਰਾ ਦੀ ਪਤਨੀ ਦੇ ਆਉਣ ’ਤੇ ਹੀ ਉਹ ਪੋਸਟਮਾਰਟਮ ਕਰਵਾਉਣਗੇ। 

ਭਲਕੇ ਹੋਵੇਗਾ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਪੋਸਟਮਾਰਟਮ ਅਤੇ ਸੰਸਕਾਰ ਰਿਸ਼ਤੇਦਾਰ ਕਰਨਗੇ ਸਸਕਾਰ ਇਹ ਜਾਣਕਾਰੀ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਦਿੰਦੇ ਹੋਏ ਕਿਹਾ ਕਿ ਮੇਰੀ ਰਿਸ਼ਤੇਦਾਰੀ ਹੈ ਜੱਗੂ ਭਗਵਾਨਪੁਰੀਏ ਨਾਲ ਮੈਂ ਜੱਗੂ ਦਾ ਮਾਮਾ ਲੱਗਦਾ ਹਾਂ ਦੋ ਦਿਨ ਪਹਿਲਾਂ ਹੀ ਮੈਂ ਜੱਗੂ ਦੀ ਮਾਤਾ ਦੇ ਨਾਲ ਘਰੇ ਮਿਲ ਕੇ ਗਿਆ ਹਾਂ ਪਿਛਲੇ ਛੇ ਮਹੀਨੇ ਤੋਂ ਉਹ ਪਿੰਡ ਛੱਡ ਕੇ ਬਟਾਲੇ ਦੇ ਅਰਬਨ ਸਟੇਟ ਇਲਾਕੇ ’ਚ ਇਕ ਕੋਠੀ ’ਚ ਕਿਰਾਏ ’ਤੇ ਰਹਿ ਰਹੇ ਸੀ। ਜੱਗੂ ਦੀ ਮਾਤਾ ਬਹੁਤ ਚੰਗੇ ਸੁਭਾਅ ਦੇ ਸੀ। ਜੋ ਵੀ ਹੋਇਆ ਸਾਨੂੰ ਕੁਝ ਨਹੀਂ ਪਤਾ ਕਿਉਂ ਹੋਇਆ ਹੈ ਕਿਸ ਨੇ ਮਾਰਿਆ ਹੈ ਪਰ ਜੱਗੂ ਦਾ ਇਕ ਭਰਾ ਵਿਦੇਸ਼ ਵਿਚ ਹੈ ਤੇ ਜੱਗੂ ਜੇਲ ਵਿਚ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜੱਗੂ ਨੂੰ ਪਰੋਲ ਤੇ ਭੇਜਿਆ ਜਾਵੇ ਤਾਂ ਕਿ ਉਹ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਕਰ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement