ਪੁਲਿਸ ਨੇ Bikram Majithia ’ਤੇ ਕਸਿਆ ਸ਼ਿਕੰਜਾ 
Published : Jun 27, 2025, 12:02 pm IST
Updated : Jun 27, 2025, 12:02 pm IST
SHARE ARTICLE
Police Tightens Grip on Bikram Majithia Latest News in Punjabi
Police Tightens Grip on Bikram Majithia Latest News in Punjabi

ਛਾਪੇਮਾਰੀ ਦੌਰਾਨ ਸਮਰਥਕਾਂ ਨੂੰ ਪੁਲਿਸ ਵਿਰੁਧ ਭੜਕਾਉਣ ਦੀ ਸ਼ਿਕਾਇਤ

Police Tightens Grip on Bikram Majithia Latest News in Punjabi ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਪਹਿਲਾਂ ਜਿੱਥੇ ਉਸ ਨੂੰ ਵਿਜੀਲੈਂਸ ਨੇ ਵਿੱਤੀ ਲੈਣ-ਦੇਣ ’ਚ ਗੜਬੜੀਆਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਹੁਣ ਪੁਲਿਸ ਨੇ ਉਸ ਦੇ ਵਿਰੁਧ ਇਕ ਹੋਰ ਸ਼ਿਕਾਇਤ ਦਰਜ ਕਰਵਾਈ ਹੈ ਕਿ ਮਜੀਠੀਆ ਨੇ ਘਰ ਦੀ ਤਲਾਸੀ ਤੇ ਜਾਂਚ ਦੌਰਾਨ ਅਪਣੇ ਸਮੱਰਥਕਾਂ ਨੂੰ ਪੁਲਿਸ ਦੇ ਵਿਰੁਧ ਭੜਕਾਇਆ ਤਾਂ ਜੋ ਵਿਜੀਲੈਂਸ ਸਹੀ ਜਾਂਚ ਨਾ ਕਰ ਸਕੇ।

ਜਾਂਚ ਟੀਮ ਨੇ ਮਜੀਠੀਆ ਵਿਰੁਧ ਅਧਿਕਾਰੀਆਂ ਨੂੰ ਧਮਕੀਆਂ ਦੇਣ, ਧੱਕਾ-ਮੁੱਕੀ ਕਰਨ, ਸਬੂਤ ਨਸ਼ਟ ਕਰਨ ਦੀ ਸਾਜ਼ਿਸ਼ ਰਚਣ ਤੇ ਸਮਰਥਕਾਂ ਨੂੰ ਹਮਲਾ ਕਰਨ ਲਈ ਭੜਕਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਹੈ।

ਵਿਜੀਲੈਂਸ ਟੀਮ ਨੇ ਸ਼ਿਕਾਇਤ ਵਿਚ ਦਸਿਆ ਕਿ ਉਨ੍ਹਾਂ ਨੂੰ ਉਸ ਘਰ ਵਿਚ ਕੇਸ ਨਾਲ ਸਬੰਧਤ ਮਹੱਤਵਪੂਰਨ ਸਬੂਤਾਂ/ਦਸਤਾਵੇਜ਼ਾਂ ਬਾਰੇ ਅਹਿਮ ਜਾਣਕਾਰੀ ਮਿਲੀ ਸੀ। ਸ਼ਿਕਾਇਤ ਅਨੁਸਾਰ ਸਮਰਥਕਾਂ ਨੂੰ ਜਾਣਬੁੱਝ ਕੇ ਉਸ ਜਗ੍ਹਾ ਦੀ ਤਲਾਸ਼ੀ ਕਰਨ ਤੋਂ ਰੋਕਣ ਲਈ ਭੜਕਾਇਆ ਗਿਆ। ਵਿਜੀਲੈਂਸ ਟੀਮ 'ਤੇ ਉਨ੍ਹਾਂ ਨੂੰ ਸਬੂਤ ਇਕੱਠੇ ਕਰਨ ਤੋਂ ਰੋਕਣ ਲਈ ਹਮਲਾ ਕੀਤਾ ਗਿਆ ਸੀ। ਇਸ ਦਾ 540 ਕਰੋੜ ਰੁਪਏ ਦੇ ਲੈਣ-ਦੇਣ ਨਾਲ ਡੂੰਘਾ ਸਬੰਧ ਦਸਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਟੀਮ ਨੂੰ ਇਸ ਘਰ ਵਿਚ ਅੰਤਰਰਾਸ਼ਟਰੀ ਨਸ਼ਾ ਤਸਕਰ ਰਹਿਣ ਦੀ ਵੀ ਜਾਣਕਾਰੀ ਮਿਲੀ ਸੀ। ਜਿਸ ਕਾਰਨ ਬਿਕਰਮ ਮਜੀਠੀਆ ਦੇ ਸਮਰਥਕਾਂ ਨੇ ਵਿਜੀਲੈਂਸ ਟੀਮ ਨੂੰ ਜਾਂਚ ਕਰਨ ਤੋਂ ਰੋਕਿਆ। ਪੁਲਿਸ ਇਸ ਮਾਮਲੇ ਵਿਚ ਮਜੀਠੀਆ ਵਿਰੁਧ ਨਵਾਂ ਕੇਸ ਦਰਜ ਕਰ ਸਕਦੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement