Sri Muktsar Sahib News : ਗਿੱਦੜਬਾਹਾ 'ਚ ਨਸ਼ੇ ਨਾਲ ਨੌਜਵਾਨ ਦੀ ਮੌਤ

By : BALJINDERK

Published : Jun 27, 2025, 4:39 pm IST
Updated : Jun 27, 2025, 4:39 pm IST
SHARE ARTICLE
 ਗਿੱਦੜਬਾਹਾ 'ਚ ਨਸ਼ੇ ਨਾਲ ਨੌਜਵਾਨ ਦੀ ਮੌਤ
ਗਿੱਦੜਬਾਹਾ 'ਚ ਨਸ਼ੇ ਨਾਲ ਨੌਜਵਾਨ ਦੀ ਮੌਤ

Sri Muktsar Sahib News : ਬਾਥਰੂਮ ਦਾ ਗੇਟ ਤੋੜ ਕੇ ਮ੍ਰਿਤਕ ਨਬਾਲਿਗ ਨੂੰ ਕੱਢਿਆ ਬਾਹਰ, 16 ਸਾਲ ਨਬਾਲਿਗ ਦੀ ਟੀਕਾ ਲਗਾਉਂਦਿਆਂ ਸਾਰ ਹੋਈ ਦਰਦਨਾਕ ਮੌਤ

Sri Muktsar Sahib News in Punjabi : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਬਹੁਤ ਸਾਰੇ ਅਜਿਹੇ ਇਲਾਕੇ ਹਨ ਜਿੱਥੇ ਚਿੱਟੇ ਅਤੇ ਹੋਰ ਨਸ਼ਿਆਂ ਦੀ ਬਦੌਲਤ ਲੋਕਾਂ ਨੂੰ ਆਪਣੇ ਨੌਜਵਾਨ ਪੁੱਤਾਂ ਦੀਆਂ ਬਰਾਤਾਂ ਦੀ ਥਾਂ ਅਰਥੀਆਂ ਦੇਖਣੀਆਂ ਪੈ ਰਹੀਆਂ ਹਨ। ਬੀਤੀ ਰਾਤ ਗਿੱਦੜਬਾਹਾ 'ਚ 16 ਸਾਲ ਦਾ ਇੱਕ ਨਾਬਾਲਿਗ ਬੱਚਾ ਜੋ ਬੀਤੇ ਸਮੇਂ ਤੋਂ ਲਗਾਤਾਰ ਚਿੱਟੇ ਦੇ ਟੀਕਿਆਂ ਦੀ ਗ੍ਰਿਫਤ ਵਿੱਚ ਆ ਚੁੱਕਿਆ ਸੀ, ਦੇ ਵੱਲੋਂ ਆਪਣੇ ਘਰ ਨੇੜੇ ਹੀ ਸ਼ਰੇਆਮ ਨਸ਼ਾ ਵੇਚਣ ਵਾਲੇ ਵਪਾਰੀਆਂ ਤੋਂ ਲਿਆਂਦੇ ਚਿੱਟੇ ਨਸ਼ੇ ਦੇ ਟੀਕੇ ਨੂੰ ਘਰ ਦੇ ਬਾਥਰੂਮ 'ਚ ਵੜ ਕੇ ਟੀਕਾ ਲਗਾ ਰਿਹਾ ਸੀ ਤਾਂ ਬਾਲਗ ਬੱਚੇ ਦੀ ਬਾਥਰੂਮ ਦੇ ਅੰਦਰ ਹੀ ਮੌਤ ਹੋ ਗਈ। 

ਮ੍ਰਿਤਕ ਬੱਚੇ ਵੀ ਭੈਣ ਸਰਬਜੀਤ ਕੌਰ ਅਤੇ ਤਾਇਆ ਰੇਸ਼ਮ ਸਿੰਘ ਨੇ ਦੱਸਿਆ ਕਿ ਜਦੋਂ ਕੁਝ ਸਮੇਂ ਬਾਅਦ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਲੱਗੇ ਲਗਾਏ ਟੀਕੇ ਅਤੇ ਸੂਈ ਸਮੇਤ 17 ਵਰਿਆਂ ਦਾ ਨਬਾਲਿਗ ਸਦਾ ਦੀ ਨੀਂਦ ਸੌ ਚੁੱਕਿਆ ਸੀ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ, ਕਰੀਬੀ ਰਿਸ਼ਤੇਦਾਰਾਂ ਅਤੇ ਆਂਢ-ਗੁਆਂਢ ਨੇਂ ਸਿਸਟਮ ਦੀ ਕਾਰਜਸ਼ੈਲੀ 'ਤੇ ਵੱਡੇ ਦੋਸ਼ ਲਗਾਉਂਦਿਆਂ ਆਖਿਆ ਹੈ ਕਿ ਕੁਝ ਕਾਲੀਆਂ ਭੇਡਾਂ ਵੱਲੋਂ ਤਸਕਰਾਂ ਤੋਂ ਪੈਸੇ ਲੈ ਕੇ ਵਿਕਵਾਏ ਜਾਂਦੇ ਚਿੱਟੇ ਨਸ਼ੇ ਦੇ ਕਾਰਨ ਇਲਾਕੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

(For more news apart from Youth dies of drug addiction in Gidderbaha News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement