ਗੁਰਦਵਾਰੇ ਤੋਂ ਅਗ਼ਵਾ ਕੀਤੇ ਗਏ ਨਿਧਾਨ ਸਿੰਘ ਸਮੇਤ 11 ਸਿੱਖ ਭਾਰਤ ਪਰਤੇ
Published : Jul 27, 2020, 11:08 am IST
Updated : Jul 27, 2020, 11:08 am IST
SHARE ARTICLE
Nidhan Singh With Others
Nidhan Singh With Others

ਮੈਨੂੰ ਭਾਰਤ ਦਾ ਏਜੰਟ ਸਮਝ ਕੇ ਅਗ਼ਵਾ ਕੀਤਾ ਗਿਆ : ਨਿਧਾਨ ਸਿੰਘ

ਨਵੀਂ ਦਿੱਲੀ, 26 ਜੁਲਾਈ: ਅਫ਼ਗ਼ਾਨਿਸਤਾਨ ਤੋਂ ਅੱਜ 11 ਸਿੱਖ ਭਾਰਤ ਵਾਪਸ ਪਰਤ ਆਏ ਹਨ। ਇਨ੍ਹਾਂ ਵਿਚ ਸਿੱਖ ਨੇਤਾ ਨਿਧਾਨ ਸਿੰਘ ਵੀ ਸ਼ਾਮਲ ਹਨ। ਨਿਧਾਨ ਸਿੰਘ ਨਾਲ ਉਨ੍ਹਾਂ ਦਾ ਪ੍ਰਵਾਰ ਅਤੇ 11 ਹੋਰ ਸਿੱਖਾਂ ਨੂੰ ਸਪੈਸ਼ਲ ਜਹਾਜ਼ ਜ਼ਰੀਏ ਕਾਬੁਲ ਤੋਂ ਨਵੀਂ ਦਿੱਲੀ ਲਿਆਂਦਾ ਗਿਆ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਇਨ੍ਹਾਂ ਸਾਰਿਆਂ ਦਾ ਸਵਾਗਤ ਕੀਤਾ ਗਿਆ।

ਦਿੱਲੀ ਹਵਾਈ ਅੱਡੇ 'ਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀ. ਕੇ. ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਗੁਰਦਵਾਰਾ ਰਕਾਬਗੰਜ ਸਾਹਿਬ ਵਿਖੇ ਕੁਆਰੰਟਾਈਨ ਹੋਣਗੇ। ਪੱਕੇ ਹੋਣ 'ਤੇ ਰਹਿਣ ਦਾ ਇੰਤਜ਼ਾਮ ਹੋਣ ਤਕ ਦਿੱਲੀ ਕਮੇਟੀ ਉਨ੍ਹਾਂ ਨੂੰ ਸੰਭਾਲੇਗੀ। ਦਸਣਯੋਗ ਹੈ ਕਿ ਨਿਧਾਨ ਸਿੰਘ ਨੂੰ ਤਾਲਿਬਾਨੀਆਂ ਨੇ ਅਗ਼ਵਾ ਕਰ ਲਿਆ ਸੀ, ਹਾਲਾਂਕਿ ਬਾਅਦ ਵਿਚ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ ਸੀ।

ਪਿਛਲੇ ਮਹੀਨੇ ਅਫ਼ਗਾਨਿਸਤਾਨ ਦੇ ਪਕਟੀਆ ਸੂਬੇ ਵਿਚ ਤਾਲਿਬਾਨੀ ਅਤਿਵਾਦੀਆਂ ਨੇ ਗੁਰਦਵਾਰੇ ਤੋਂ ਉਨ੍ਹਾਂ ਨੂੰ ਅਗ਼ਵਾ ਕਰ ਲਿਆ ਸੀ। ਅਫ਼ਗਾਨ ਨਾਗਰਿਕ ਨਿਧਾਨ ਸਿੰਘ ਦਾ ਪ੍ਰਵਾਰ ਦਿੱਲੀ ਵਿਚ ਹੈ ਅਤੇ ਉਹ ਤਿੰਨ ਮਹੀਨੇ ਪਹਿਲਾਂ ਹੀ ਅਫ਼ਗ਼ਾਨਿਸਤਾਨ ਗਏ ਸਨ। ਭਾਰਤ ਪਰਤੇ ਨਿਧਾਨ ਸਿੰਘ ਨੇ ਦਸਿਆ,''ਮੈਨੂੰ ਭਾਰਤ ਦਾ ਏਜੰਟ ਸਮਝ ਕੇ ਅਗ਼ਵਾ ਕੀਤਾ ਗਿਆ ਸੀ। ਮੇਰੇ 'ਤੇ ਬਹੁਤ ਜ਼ੁਲਮ ਕੀਤੇ ਗਏ।'' ਨਿਧਾਨ ਸਿੰਘ ਨਾਲ ਵਾਪਸ ਪਰਤੇ ਅਫ਼ਗ਼ਾਨੀ ਸਿੱਖ ਪਿਆਰਾ ਸਿੰਘ ਨੇ ਦਸਿਆ ਕਿ ਅਫ਼ਗ਼ਾਨਿਸਤਾਨ ਵਿਚ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਿਤਾ ਰਹੇ ਸਨ।

File Photo File Photo

ਨਿਧਾਨ ਸਿੰਘ ਇਕ ਅਫ਼ਗ਼ਾਨੀ ਸਿੱਖ ਹੈ, ਜਿਨ੍ਹਾਂ ਨੂੰ ਭਾਰਤ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਤਹਿਤ ਭਾਰਤ ਦੇਸ਼ ਦੀ ਨਾਗਰਿਕਤਾ ਦਿਤੀ ਜਾਵੇਗੀ। ਨਿਧਾਨ ਵਰਗੇ ਕਈ ਲੋਕ ਅਫ਼ਗ਼ਾਨਿਸਤਾਨ ਵਿਚ ਤਾਲਿਬਾਨੀਆਂ ਦੇ ਅਤਿਆਚਾਰ ਸਹਿ ਰਹੇ ਹਨ। ਅਜਿਹੇ ਲੋਕਾਂ ਦੀ ਮਦਦ ਲਈ ਹੀ ਭਾਰਤ ਸਰਕਾਰ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਲੈ ਕੇ ਆਈ ਹੈ।

ਉਧਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਵਿਚ ਜੋ ਆਉਣਾ ਚਾਹੁੰਦੇ ਹਨ ਅਤੇ ਵਸਣਾ ਚਾਹੁੰਦੇ ਹਨ, ਇਥੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀਆਂ ਬੇਨਤੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੌਜੂਦਾ ਨਿਯਮਾਂ ਅਤੇ ਨੀਤੀਆਂ ਮੁਤਾਬਕ ਕਦਮ ਚੁੱਕੇ ਜਾਣਗੇ। (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement