
ਇਸ ਸਬੰਧੀ ਉਹ ਲੰਬੇ ਸਮੇਂ ਤੋਂ ਵੱਡੇ-ਵੱਡੇ ਅਫ਼ਸਰਾਂ ਨੂੰ ਸ਼ਿਕਾਇਤ...
ਫਿਰੋਜ਼ਪੁਰ: ਫਿਰੋਜ਼ਪੁਰ ਵਿਚ ਨਜ਼ਾਇਜ਼ ਮਾਇਨਿੰਗ ਕੀਤੀ ਜਾਂਦੀ ਸੀ ਜਿਸ ਦੀ ਸ਼ਿਕਾਇਤ ਫਿਰੋਜ਼ਪੁਰ ਵਾਸੀਆਂ ਨੇ ਸੁਖਪਾਲ ਖਹਿਰਾ ਨੂੰ ਕੀਤੀ ਸੀ। ਉਹਨਾਂ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਨਜ਼ਾਇਜ਼ ਮਾਇਨਿੰਗ ਬੰਦ ਕੀਤੀ ਜਾਵੇ। ਜਿਸ ਤੋਂ ਬਾਅਦ 15 ਮਿੰਟਾਂ ਬਾਅਦ ਹੀ ਮਾਇਨਿੰਗ ਦਾ ਕੰਮ ਬੰਦ ਕਰ ਦਿੱਤਾ ਗਿਆ।
People
ਇਸ ਸਬੰਧੀ ਉਹ ਲੰਬੇ ਸਮੇਂ ਤੋਂ ਵੱਡੇ-ਵੱਡੇ ਅਫ਼ਸਰਾਂ ਨੂੰ ਸ਼ਿਕਾਇਤ ਕਰ ਚੁੱਕੇ ਹਨ। ਨਜ਼ਾਇਜ਼ ਮਾਇਨਿੰਗ ਕਰਨ ਵਾਲਿਆਂ ਨੂੰ ਹੁਣ ਮੁਸ਼ਕਿਲਾਂ ਤਾਂ ਆਉਣਗੀਆਂ ਪਰ ਖੱਡ ਬੰਦ ਹੋਣ ਕਾਰਨ ਰੇਤ ਦੇ ਰੇਟ ਵਿਚ ਕਾਫੀ ਫਰਕ ਆਵੇਗਾ। ਨਜਾਇਜ਼ ਮਾਇਨਿੰਗ ਵਿਚ 9 ਰੁਪਏ ਵੱਧ ਲਏ ਜਾਂਦੇ ਸਨ।
Sant
ਜਦਕਿ ਸਰਕਾਰ ਵੱਲੋਂ 9 ਰੁਪਏ ਹੀ ਰੇਟ ਹਨ ਤੇ ਨਜਾਇਜ਼ ਮਾਇਨਿੰਗ ਵਿਚ 18 ਰੁਪਏ ਹੈ। ਇਸ ਨਾਲ ਗੱਡੀਆਂ ਵਾਲੇ ਨਾ ਤਾਂ ਗੱਡੀ ਦੀਆਂ ਕਿਸ਼ਤਾਂ ਦੇ ਸਕਦੇ ਸਨ ਤੇ ਨਾ ਹੀ ਘਰ ਦਾ ਖਰਚ ਚਲ ਸਕਦਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਦੋਂ ਕਦੇ ਵੀ ਸੁਖਪਾਲ ਖਹਿਰਾ ਨੂੰ ਉਹਨਾਂ ਦੇ ਜ਼ਿਲ੍ਹੇ ਵਿਚ ਕੋਈ ਵੀ ਲੋੜ ਪਈ ਤਾਂ ਉਹ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ ਤੇ ਜਿੰਨਾ ਹੋ ਸਕੇ ਉਹ ਉਹਨਾਂ ਦੀ ਮਦਦ ਕਰਨਗੇ।
Sant
ਇਸ ਤੋਂ ਇਲਾਵਾ ਉਹਨਾਂ ਸਾਰਿਆਂ ਨੇ ਸੁਖਪਾਲ ਖਹਿਰਾ ਦਾ ਇਸ ਕੰਮ ਦੇ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਸੁਖਪਾਲ ਖਹਿਰਾ ਤੋਂ ਉਮੀਦ ਕੀਤੀ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਹਰੇਕ ਖੱਡੇ ਤੇ 9 ਰੁਪਏ ਰੇਟ ਦਵਾਉਣ ਵਿਚ ਉਹ ਉਹਨਾਂ ਦਾ ਸਾਥ ਦੇਣਗੇ ਅਤੇ ਲੀਗਲ ਪਰਚੀ ਦਵਾ ਕੇ ਲੋਕਾਂ ਨੂੰ ਇਨਸਾਫ਼ ਦਿਵਾਉਣਗੇ। ਰੇਤੇ ਨੂੰ ਲੈ ਕੇ ਲੋਕਾਂ ਨਾਲ ਜਿਹੜੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ ਉਸ ਤੋਂ ਉਹ ਇਨਸਾਫ਼ ਦਿਵਾਉਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।