ਸ਼ਹੀਦ ਫੌਜੀ ਦੀ 80 ਸਾਲਾ ਮਾਂ ਕਰ ਰਹੀ ਦਿਹਾੜੀਆਂ, ਦੇਖ ਗਰਮ ਹੋਇਆ ਸੁਖਵਿੰਦਰ ਪੀਪੀ
Published : Jul 27, 2020, 12:31 pm IST
Updated : Jul 27, 2020, 12:31 pm IST
SHARE ARTICLE
Social Media Punjab India Sukhwinder PP Government of Punjab
Social Media Punjab India Sukhwinder PP Government of Punjab

ਸੁਖਵਿੰਦਰ ਪੀਪੀ ਨੇ ਅੱਗੇ ਕਿਹਾ ਕਿ, “ਉਸ ਕੋਲ ਇਕ ਵੀਡੀਓ...

ਚੰਡੀਗੜ੍ਹ: “ਸੱਚ ਬੋਲਾਂ ਤਾਂ ਭਾਬੜ ਮੱਚਦੇ ਹਨ” ਇਹ ਬੋਲਾਂ ਤੋਂ ਲਾਈਵ ਦੀ ਸ਼ੁਰੂਆਤ ਕਰਦੇ ਹੋਏ ਸਾਬਕਾ ਪੁਲਿਸ ਮੁਲਾਜ਼ਮ ਸੁਖਵਿੰਦਰ ਪੀਪੀ ਨੇ ਸਮਾਜ ਨੂੰ ਲਾਹਣਤਾਂ ਪਾਈਆਂ ਹਨ ਜਿਹਨਾਂ ਨੇ ਇਕ ਸ਼ਹੀਦ ਫ਼ੌਜੀ ਵੀਰ ਦੀ 80 ਸਾਲਾ ਮਾਂ ਦੀ ਮਨਰੇਗਾ ’ਚ ਦਿਹਾੜੀ ਕਰਦੀ ਦੀ ਵੀਡੀਓ ਦੇਖੀ ਤਾਂ ਸੁਖਵਿੰਦਰ ਪੀਪੀ ਭਾਵੁਕ ਹੋ ਗਏ ਜਿਹਨਾਂ ਨੇ ਹੁਣ ਸਮਾਜ ਨੂੰ ਲਾਹਣਤਾਂ ਪਾਉਂਦੇ ਹੋਏ ਐਨਆਰਆਈਜ਼ ਦੀ ਸਹਾਇਤਾ ਨਾਲ ਬਜ਼ੁਰਗ ਨੂੰ 5 ਹਜ਼ਾਰ ਰੁਪਏ ਪੈਨਸ਼ਨ ਲਗਵਾਉਣ ਦੀ ਗੱਲ ਆਖੀ ਹੈ।

PP Sukhwinder PP Sukhwinder

ਸੁਖਵਿੰਦਰ ਪੀਪੀ ਨੇ ਅੱਗੇ ਕਿਹਾ ਕਿ, “ਉਸ ਕੋਲ ਇਕ ਵੀਡੀਓ ਆਈ ਜਿਸ ਵਿਚ ਇਕ ਬਜ਼ੁਰਗ ਔਰਤ ਜਿਸ ਦੀ ਉਮਰ 80 ਸਾਲ ਹੈ ਉਹ ਦਿਹਾੜੀ ਕਰ ਰਹੀ ਹੈ। ਉਹ ਇਕ ਫ਼ੌਜੀ ਦੀ ਮਾਂ ਹੈ। ਵੀਡੀਓ ਦੇਖ ਜਿਵੇਂ ਉਹਨਾਂ ਕੋਲ ਸ਼ਬਦ ਹੀ ਮੁੱਕ ਗਏ ਹੋਣ। ਉਹਨਾਂ ਦੇ ਮੂੰਹੋਂ ਇਕੋ ਹੀ ਸ਼ਬਦ ਨਿਕਲਿਆ, “ਲੱਖ ਦੀ ਲਾਹਣਤ।”

Old LadyOld Lady

ਉਸ ਮਾਂ ਨੂੰ ਮੁਹੱਲੇ ਵਿਚ ਜਾਂ ਆਸ-ਪਾਸ ਕਿਸੇ ਨੇ ਵੀ ਨਹੀਂ ਦੇਖਿਆ ਕਿ ਉਹ ਇਕ ਫ਼ੌਜੀ ਦੀ ਮਾਂ ਹੋਣ ਦੇ ਬਾਵਜੂਦ ਦਿਹਾੜੀ ਕਰ ਰਹੀ ਹੈ। ਜਦੋਂ ਉਹਨਾਂ ਨੇ ਇਸ ਵੀਡੀਓ ਨੂੰ ਅਪਲੋਡ ਕੀਤਾ ਤਾਂ 15 ਤੋਂ 20 ਐਨਆਰਆਈਜ਼ ਨੇ ਉਹਨਾਂ ਨੂੰ ਮੈਸੇਜ ਕੀਤਾ ਕਿ ਇਸ ਮਾਤਾ ਦਾ ਅਕਾਉਂਟ ਨੰਬਰ ਦਿੱਤਾ ਜਾਵੇ ਤਾਂ ਉਹ ਉਹਨਾਂ ਦੀ ਵਿੱਤੀ ਸਹਾਇਤਾ ਕਰ ਸਕਣ।

PP Sukhwinder PP Sukhwinder

ਜਦੋਂ ਫ਼ੌਜੀ ਸ਼ਹੀਦ ਹੁੰਦੇ ਹਨ ਤਾਂ ਬਹੁਤ ਸਾਰੇ ਲੀਡਰ ਤੇ ਹੋਰ ਕਈ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਪਰ ਬਾਅਦ ਵਿਚ ਇਹਨਾਂ ਪਰਿਵਾਰਾਂ ਦੀ ਕੋਈ ਸਾਰ ਨਹੀਂ ਲੈਂਦਾ। ਉਹ ਕਿਹੜੇ ਹਾਲਾਤਾਂ ਵਿਚੋਂ ਗੁਜ਼ਰ ਰਹੇ ਹਨ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ।

Old LadyOld Lady

ਹੁਣ ਉਹਨਾਂ ਨੇ ਫ਼ੈਸਲਾ ਲਿਆ ਹੈ ਕਿ ਕਿਸੇ ਐਨਆਰਆਈਜ਼ ਵੱਲੋਂ ਮਾਤਾ ਦੀ 5 ਹਜ਼ਾਰ ਪੈਨਸ਼ਨ ਲਗਵਾਈ ਜਾਵੇਗੀ ਤਾਂ ਕਿ ਉਹਨਾਂ ਨੂੰ ਇਸ ਉਮਰ ਵਿਚ ਸਿਰ ਤੇ ਟੋਕਰੀਆਂ ਨਾ ਢੋਣੀਆਂ ਪੈਣ। ਉਹਨਾਂ ਨੇ ਵਾਅਦਾ ਕੀਤਾ ਹੈ ਕਿ ਉਹ ਹੁਣ ਤੋਂ ਮਾਤਾ ਨੂੰ ਦਿਹਾੜੀ ਨਹੀਂ ਜਾਣ ਦੇਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement