ਵੀਰਪਾਲ 'ਮਨੁੱਖੀ ਬੰਬ' ਦੇ ਦੋਸ਼ਾਂ ਕਾਰਨ ਰਹਿ ਚੁਕੀ ਹੈ ਚਰਚਾ 'ਚ
Published : Jul 27, 2020, 8:18 am IST
Updated : Jul 27, 2020, 8:18 am IST
SHARE ARTICLE
 Veerpal
Veerpal

ਡੇਰੇ ਅਤੇ ਸਾਨੂੰ ਬਦਨਾਮ ਕਰਨ ਲਈ ਰਚੀ ਗਈ ਸੀ 'ਮਨੁੱਖੀ ਬੰਬ' ਦੀ ਝੂਠੀ ਸਾਜ਼ਸ਼ : ਵੀਰਪਾਲ

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਇਨ੍ਹੀਂ ਦਿਨੀਂ ਚਰਚਾ 'ਚ ਬਣੀ ਹੋਈ ਡੇਰਾ ਸਮਰਥਕ ਵੀਰਪਾਲ 2007 ਦੌਰਾਨ ਸੌਦਾ ਸਾਧ ਵਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਤੋਂ ਬਾਅਦ ਪੰਜਾਬ ਦੇ ਤਣਾਅਗ੍ਰਸਤ ਹੋਏ ਮਾਹੌਲ ਦੌਰਾਨ ਵੀ ਸਰਗਰਮ ਚਰਚਾ ਵਿਚ ਰਹਿ ਚੁਕੀ ਹੈ। ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਨੂੰ ਸਾਲ 2007 ਵਿਚ ਭੇਜੀਆਂ ਗਈਆਂ ਤਸਵੀਰਾਂ (ਜੋ ਇੱਥੇ ਨਾਲ ਹੀ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਹੇਠ ਲਿਖੇ ਅੰਗਰੇਜ਼ੀ ਭਾਸ਼ਾ ਵਿਚ ਨਾਵਾਂ ਵਿਚ ਇਕ ਨਾਂ ਵੀਰਪਾਲ ਕੌਰ ਦਾ ਵੀ ਲਿਖਿਆ ਸਪੱਸ਼ਟ ਹੈ) ਵਿਚ ਇਕ ਤਸਵੀਰ ਵੀਰਪਾਲ ਦੀ ਦੱਸੀ ਜਾ ਰਹੀ ਹੈ।

Veerpal InsaVeerpal Insa

ਵੀਰਪਾਲ ਨਾਲ ਮਿਲਦੀ ਜੁਲਦੀ ਇਸ ਤਸਵੀਰ ਦਾ ਸਬੰਧ ਉਸ ਸਮੇਂ ਕੁੱਝ ਡੇਰਾ ਪ੍ਰੇਮਣਾਂ ਨੂੰ ਕਥਿਤ ਮਨੁੱਖੀ ਬੰਬ ਦੇ ਤੌਰ 'ਤੇ ਤਿਆਰ ਕੀਤਾ ਗਿਆ ਹੋਣ ਦੀ ਕਹਾਣੀ ਨਾਲ ਜੁੜਦਾ ਹੈ। ਖ਼ੁਫ਼ੀਆ ਤੰਤਰ ਦੀਆਂ ਤਤਕਾਲੀ ਰਿਪੋਰਟਾਂ ਮੁਤਾਬਕ ਇਸ ਆਤਮਘਾਤੀ ਦਸਤੇ ਦੇ ਨਿਸ਼ਾਨੇ 'ਤੇ ਬਾਦਲ ਪਰਵਾਰ ਰਿਹਾਅ ਹੋਣ ਦੀ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ।

Parkash Badal Parkash Badal

ਇਨ੍ਹਾਂ 'ਤੇ ਉਦੋਂ ਇਹ ਕਥਿਤ ਦੋਸ਼ ਲੱਗਾ ਸੀ  ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਹੁਣ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਲਈ ਮਨੁੱਖੀ ਬੰਬ ਵਜੋਂ ਤਿਆਰ ਕੀਤਾ ਗਿਆ ਸੀ ਤੇ ਪੰਜਾਬ ਪੁਲਿਸ ਨੇ ਬਕਾਇਦਾ ਤੌਰ 'ਤੇ ਇਨ੍ਹਾਂ ਪੰਜਾਂ ਔਰਤਾਂ ਦੀਆਂ ਪੰਜਾਬ ਦੇ ਸਾਰੇ ਥਾਣਿਆਂ ਨੂੰ ਤਸਵੀਰਾਂ ਭੇਜੀਆਂ ਸਨ।

Sukhbir Badal With Harsimrat Badal Sukhbir Badal With Harsimrat Badal

ਵੀਰਪਾਲ ਸਮੇਤ ਬਾਕੀ ਔਰਤਾਂ ਦੀਆਂ ਤਸਵੀਰਾਂ ਹਾਲੇ ਵੀ ਦਿੱਲੀ ਸਥਿਤ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਲੱਗੀਆਂ ਹੋਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਦਲ ਪਰਵਾਰ ਦੀ ਸੁਰੱਖਿਆ ਵਿਚ ਲੱਗੀਆਂ ਹੋਈਆਂ ਤਾਮਾਮ ਸੁਰੱਖਿਆ ਏਜੰਸੀਆਂ ਪਾਸ ਹਾਲੇ ਵੀ ਇਨ੍ਹਾਂ ਔਰਤਾਂ ਦੀਆਂ ਤਸਵੀਰਾਂ ਮੌਜੂਦ ਹਨ ਤੇ ਸੁਰੱਖਿਆ ਕਰ ਰਹੇ ਮੁਲਾਜ਼ਮਾਂ ਨੂੰ ਇਹ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਕੋਈ ਵੀ ਇਨ੍ਹਾਂ ਔਰਤਾਂ ਵਿਚੋਂ ਜੇ ਦਿਖਾਈ ਦੇਵੇ ਤਾਂ ਤੁਰਤ ਇਸ ਦੀ ਜਾਣਕਾਰੀ ਉਚ ਅਧਿਕਾਰੀਆਂ ਨੂੰ ਦਿਤੀ ਜਾਵੇ।

Veerpal InsaVeerpal Insa

ਇਹ ਤਸਵੀਰਾਂ ਪੰਜਾਬ ਪੁਲਿਸ ਨੇ 2007 ਵਿਚ ਜਾਰੀ ਕੀਤੀਆਂ ਸਨ। ਇਸ ਤੋਂ ਇਲਾਵਾ ਵੀਰਪਾਲ ਕੌਰ ਸਮੇਤ 5 ਔਰਤਾਂ 'ਤੇ ਸਿਟੀ ਪੁਲਿਸ ਸਟੇਸ਼ਨ ਬਠਿੰਡਾ ਵਿਖੇ 15 ਮਈ 2007 ਨੂੰ ਆਈ.ਪੀ.ਸੀ. ਦੀ ਧਾਰਾ-333, 148 'ਤੇ 149 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ 'ਤੇ ਇਨ੍ਹਾਂ ਔਰਤਾਂ 'ਤੇ ਬਠਿੰਡਾ ਵਿਖੇ 15 ਮਈ ਨੂੰ ਪੁਲਿਸ ਅਧਿਕਾਰੀਆਂ 'ਤੇ ਹਮਲਾ ਕਰ ਕੇ ਸੱਟਾਂ ਮਾਰੀਆਂ ਹੋਣ ਦੇ ਦੋਸ਼ ਲੱਗੇ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement