ਗੁਰਮੀਤ ਖੁੱਡੀਆਂ ਦੇ 'ਆਪ' ਵਿਚ ਸ਼ਾਮਲ ਹੋਣ ਨਾਲ ਦਖਣੀ ਮਾਲਵਾ 'ਚ ਪਏਗਾ ਵੱਡਾ ਅਸਰ
Published : Jul 27, 2021, 6:52 am IST
Updated : Jul 27, 2021, 6:52 am IST
SHARE ARTICLE
image
image

ਗੁਰਮੀਤ ਖੁੱਡੀਆਂ ਦੇ 'ਆਪ' ਵਿਚ ਸ਼ਾਮਲ ਹੋਣ ਨਾਲ ਦਖਣੀ ਮਾਲਵਾ 'ਚ ਪਏਗਾ ਵੱਡਾ ਅਸਰ

ਬਠਿੰਡਾ, 26 ਜੁਲਾਈ (ਸੁਖਜਿੰਦਰ ਮਾਨ) : ਪਿਛਲੇ 18 ਸਾਲਾਂ ਤੋਂ ਕਾਂਗਰਸ ਦੇ ਪਲੇਟਫ਼ਾਰਮ ਤੋਂ ਲਗਾਤਾਰ ਬਾਦਲਾਂ ਨਾਲ ਨੰਗੇ ਪਿੰਡੇਂ ਸਿਆਸੀ ਲੜਾਈ ਲੜਨ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਨਾਲ ਦੱਖਣੀ ਮਾਲਵਾ 'ਚ ਨਵੇਂ ਸਿਆਸੀ ਸਮੀਕਰਨ ਬਣਨ ਦੇ ਚਰਚੇ ਹਨ | ਮਰਹੂਮ ਦਰਵੇਸ਼ ਸਿਆਸਤਦਾਨ ਤੇ ਸਾਬਕਾ ਐਮ.ਪੀ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਗੁਰਮੀਤ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਸੰਭਾਲਣ ਵਾਲੇ ਦਿਨ ਪਾਰਟੀ ਛੱਡਣ ਨਾਲ ਨਾ ਸਿਰਫ਼ ਕਾਂਗਰਸ ਨੂੰ  ਵੱਡੀ ਫ਼ਜੀਹਤ ਸਹਿਣੀ ਪੈ ਰਹੀ ਹੈ ਬਲਕਿ ਹੁਣ ਤੱਕ ਲੰਬੀ ਹਲਕੇ 'ਚ ਖੁੱਲਾ ਖੇਡਦੇ ਆ ਰਹੇ ਬਾਦਲਾਂ ਨੂੰ  ਵੀ ਕਰਾਰੀ ਟੱਕਰ ਮਿਲਣ ਦੀ ਸੰਭਾਵਨਾ ਹੈ | 
ਚਰਚਾ ਮੁਤਾਬਕ ਆਪ ਹੁਣ ਬਾਦਲਾਂ ਵਿਰੁਧ ਲੰਬੀ ਹਲਕੇ ਤੋਂ ਇਸ ਆਗੂ ਉਪਰ ਅਪਣਾ ਦਾਅ ਖੇਡੇਗੀ, ਜਿਸਦੇ ਚਲਦੇ ਨਾ ਸਿਰਫ਼ ਕਾਂਗਰਸ ਨੂੰ  ਬਾਦਲਾਂ ਦੇ ਗੜ੍ਹ 'ਚ ਅਪਣੀ ਹੋਂਦ ਬਚਾਉਣ ਦੀ ਲੜਾਈ ਲੜਣੀ ਪਏਗੀ, ਬਲਕਿ ਬਾਦਲ ਪ੍ਰਵਾਰ ਨੂੰ  ਵੀ ਅਪਣੇ ਗ੍ਰਹਿ ਹਲਕੇ 'ਚ ਅਪਣਾ ਝੰਡਾ ਬੁਲੰਦ ਰੱਖਣ ਲਈ ਸਾਲ 2022 'ਚ ਨਵੀਂ ਰਣਨੀਤੀ ਅਪਣਾਉਣੀ ਪਏਗੀ | 
ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਚੜ੍ਹਤ ਦੌਰਾਨ 2013 ਤੋਂ 2017 ਤਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿਣ ਵਾਲੇ ਸ. ਖੁੱਡੀਆਂ ਨੂੰ  ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਐਨ ਆਖ਼ਰੀ ਮੌਕੇ ਟਿਕਟ ਨਾ ਮਿਲਣ ਕਾਰਨ ਕਰਾਰਾ ਝਟਕਾ ਲੱਗਿਆ ਸੀ | ਹਾਲਾਂਕਿ ਉਸ ਸਮੇਂ ਇਥੋਂ ਚੋਣ ਲੜਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ  ਅਪਣਾ ਕਵਰਿੰਗ ਉਮੀਦਵਾਰ ਬਣਾਇਆ ਸੀ ਪ੍ਰੰਤੂ ਚੋਣਾਂ ਤੋਂ ਬਾਅਦ ਖੁੱਡੀਆਂ ਦੀ ਹਾਲਾਤ ਬੈਗਾਨਿਆਂ ਵਾਲੀ ਹੋ ਗਈ ਸੀ | 
ਸੂਤਰਾਂ ਮੁਤਾਬਕ ਲਗਾਤਾਰ ਸਾਢੇ ਚਾਰ ਸਾਲ ਕਾਂਗਰਸ 'ਚ ਸੁਣਵਾਈ ਨਾ ਹੋਣ ਕਾਂਗਰਸੀ ਵਰਕਰਾਂ ਨੂੰ  ਵਿਰੋਧੀਆਂ ਦੀਆਂ ਟਕੋਰਾਂ ਸਹਿਣੀਆਂ ਪੈ ਰਹੀਆਂ ਸਨ | ਜਿਸ ਤੋਂ ਬਾਅਦ ਵਰਕਰਾਂ ਦੀ ਹਾਲਾਤ ਨੂੰ  ਵੇਖਦਿਆਂ ਉਕਤ ਆਗੂ ਨੂੰ  ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ | 
ਦਸਣਾ ਬਣਦਾ ਹੈ ਕਿ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਫ਼ਰੀਦਕੋਟ ਜ਼ਿਲਿ੍ਹਆਂ ਵਿਚ ਸਤਿਕਾਰੇ ਜਾਣ ਵਾਲੇ ਇਸ ਪ੍ਰਵਾਰ ਦੇ ਮੁਖੀ ਸਵਰਗੀ ਜਗਦੇਵ ਸਿੰਘ ਖੁੱਡੀਆਂ ਨੇ ਲੋਕ ਸਭਾ ਚੋਣਾਂ ਵਿਚ ਫ਼ਰੀਦਕੋਟ ਤੋਂ ਹਰਚਰਨ ਸਿੰਘ ਬਰਾੜ ਨੂੰ  ਮਾਤ ਦਿਤੀ ਸੀ | ਇਸਤੋਂ ਇਲਾਵਾ ਉਹ ਮੰਡੀਕਰਨ ਬੋਰਡ ਦੇ ਚੇਅਰਮੈਨ ਵੀ ਰਹੇ ਪ੍ਰੰਤੂ ਇਮਾਨਦਾਰੀ ਤੇ ਫ਼ਕੀਰੀ ਦੀ ਬਦੌਲਤ ਇਹ ਪ੍ਰਵਾਰ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਛਾਪ ਛੱਡਣ ਵਿਚ ਕਾਮਯਾਬ ਰਿਹਾ ਹੈ | 

ਇਸ ਖ਼ਬਰ ਨਾਲ ਸਬੰਧਤ ਫੋਟੋ 26 ਬੀਟੀਆਈ 05 ਵਿਚ ਹੈ | 
 

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement