
ਕਿਸਾਨ ਬੀਬੀਆਂ ਨੇ ਜੰਤਰ-ਮੰਤਰ ਵਿਖੇ ਲਗਾਈ 'ਕਿਸਾਨ ਸੰਸਦ'
ਸਰਕਾਰ ਸਾਨੂੰ ਅਤਿਵਾਦੀ ਕਹਿੰਦੀ ਹੈ, ਜੇ ਉਸ ਵਿਚ ਹਿੰਮਤ ਹੈ ਤਾਂ ਅਤਿਵਾਦੀਆਂ ਦਾ ਪੈਦਾ ਕੀਤਾ ਅੰਨ ਨਾ ਖਾਵੇ
ਨਵੀਂ ਦਿੱਲੀ, 26 ਜੁਲਾਈ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਜਾਰੀ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨ ਲਈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਕਰੀਬ 200 ਕਿਸਾਨ ਬੀਬੀਆਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸੋਮਵਾਰ ਨੂੰ ਇਕੱਠੇ ਹੋ ਕੇ 'ਕਿਸਾਨ ਸੰਸਦ' ਲਗਾਈ |
ਕਿਸਾਨਾਂ ਨੇ ਨਾਹਰੇਬਾਜ਼ੀ ਕੀਤੀ ਅਤੇ ਪਿਛਲੇ ਸਾਲ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ | ਸੋਮਵਾਰ ਦੀ 'ਕਿਸਾਨ ਸੰਸਦ' ਵਿਚ ਜ਼ਰੂਰੀ ਵਸਤੂ (ਸੋਧ) ਐਕਟ 'ਤੇ ਧਿਆਨ ਕੇਂਦਰਤ ਕੀਤਾ ਗਿਆ | ਕਿਸਾਨਾਂ ਨੇ ਇਕ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜੋ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿੰਦਾ ਹੋਵੇ | ਔਰਤਾਂ ਦੀ 'ਕਿਸਾਨ ਸੰਸਦ' ਦਾ ਸੰਚਾਲਨ ਰਾਜਨੇਤਾ ਅਤੇ ਸਪੀਕਰ ਸੁਭਾਸ਼ਨੀ ਅਲੀ ਨੇ ਕੀਤੀ | ਇਸ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ | ਇਸ ਤੋਂ ਬਾਅਦ ਪਿਛਲੇ 8 ਮਹੀਨੇ ਤੋਂ ਜਾਰੀ ਅੰਦੋਲਨ 'ਮਿ੍ਤਕ ਕਿਸਾਨਾਂ' ਦੀ ਯਾਦ ਵਿਚ 2 ਮਿੰਟ ਦਾ ਮੌਨ ਰਖਿਆ ਗਿਆ |
ਅਲੀ ਨੇ ਕਿਹਾ,''ਅੱਜ ਦੀ 'ਸੰਸਦ' ਵਿਚ ਬੀਬੀਆਂ ਦੀ ਸ਼ਕਤੀ ਦਿਸੇਗੀ | ਬੀਬੀਆਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ ਅਤੇ ਅੱਜ ਇਥੇ ਹਰ ਵਿਅਕਤੀ ਆਗੂ ਹੈ |'' ਉਨ੍ਹਾਂ ਕਿਹਾ ਕਿ ਤਿੰਨੋਂ ਕਾਲੇ ਕਾਨੂੰਨਾਂ ਵਿਰੁਧ ਕਿਸਾਨਾਂ ਦਾ ਪ੍ਰਦਰਸ਼ਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਉਨ੍ਹਾਂ ਦੀ ਮੰਗ
ਜਾਰੀ ਰਹੇਗੀ | ਉਨ੍ਹਾਂ ਕਿਹਾ,''ਸਰਕਾਰ ਸਾਨੂੰ ਅਤਿਵਾਦੀ ਅਤੇ ਖ਼ਾਲਿਸਤਾਨੀ ਆਦਿ ਵੱਖ-ਵੱਖ ਨਾਂਵਾਂ ਨਾਲ ਬੁਲਾਉਣਾ ਜਾਰੀ ਰੱਖੇ ਪਰ ਜੇ ਉਨ੍ਹਾਂ 'ਚ ਹਿੰਮਤ ਹੈ ਤਾਂ ਇਨ੍ਹਾਂ ਅਤਿਵਾਦੀਆਂ ਵਲੋਂ ਪੈਦਾ ਕੀਤਾ ਅੰਨ
ਉਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ |'' ਕਿਸਾਨ ਆਗੂ ਨੀਤੂ ਖੰਨਾ ਨੇ ਕਿਹਾ ਕਿ,''ਇਹ ਸ਼ਰਮਨਾਕ ਹੈ ਕਿ ਸਰਕਾਰ ਕਿਸਾਨਾਂ ਨਾਲ ਗ਼ਲਤ ਵਤੀਰਾ ਕਰ ਰਹੀ ਹੈ, ਜਦੋਂ ਕਿ ਉਹ ਹੀ ਹਨ, ਜੋ ਦੇਸ਼ ਨੂੰ ਜਿਊਾਦੇ ਰਖਦੇ ਹਨ |'' ਇਸ 'ਸੰਸਦ' 'ਚ ਆਈਆਂ ਹੋਰ ਕਿਸਾਨ ਬੀਬੀਆਂ ਨੇ ਇਕ ਸੁਰ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੋਹਰਾਈ | (ਪੀਟੀਆਈ)