
ਕਿਸਾਨ ਆਗੂਆਂ 'ਤੇ ਦਰਜ ਪਰਚੇ ਰੱਦ ਕਰਾਉਣ ਲਈ ਸੋਲਖੀਆਂ ਟੋਲ ਪਲਾਜ਼ੇ 'ਤੇ ਕੀਤਾ ਰੋਸ ਪ੍ਰਦਰਸ਼ਨ
ਰੂਪਨਗਰ, 26 ਜੁਲਾਈ (ਹਰੀਸ਼ ਕਾਲੜਾ, ਕਮਲ ਭਾਰਜ): ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਕਿਸਾਨਾਂ ਵਲੋਂ ਚਮਕੌਰ ਸਾਹਿਬ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨ ਅਤੇ ਕਾਂਗਰਸੀ ਵਰਕਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪ੍ਰਸ਼ਾਸਨ ਵਲੋਂ ਕਿਰਤੀ ਕਿਸਾਨ ਮੋਰਚਾ ਦੇ ਆਗੂ ਕੁਲਵੰਤ ਸਿੰਘ ਸੈਣੀ, ਜਗਮਨਦੀਪ ਸਿੰਘ ਪੜ੍ਹੀ, ਜਗਦੀਪ ਕੌਰ ਢੱਕੀ, ਸਰਪੰਚ ਸਤਨਾਮ ਸਿੰਘ ਸੋਹੀ ਅਤੇ 45 ਅਣਪਛਾਤੇ ਲੋਕਾਂ 'ਤੇ ਝੂਠੇ ਨਾਜਾਇਜ਼ ਪਰਚੇ ਦਰਜ ਕੀਤੇ ਗਏ | ਇਨ੍ਹਾਂ ਪਰਚਿਆਂ ਨੂੰ ਰੱਦ ਕਰਵਾਉਣ ਲਈ ਅੱਜ ਬਹਿਰਾਮਪੁਰ ਸੋਲਖੀਆਂ ਟੋਲ ਪਲਾਜ਼ਾ 'ਤੇ ਭਾਰੀ ਇਕੱਠ ਕੀਤਾ ਗਿਆ | ਇਸ ਮੌਕੇ ਮੌਜੂਦ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪਰਚੇ ਚਰਨਜੀਤ ਸਿੰਘ ਚੰਨੀ ਦੀ ਸ਼ਹਿ 'ਤੇ ਦਰਜ ਹੋਏ ਹਨ ਕਿਉਂਕਿ 24 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਦੀ ਆਮਦ ਤੇ ਕਿਸਾਨਾਂ ਵਲੋਂ ਕਾਲੇ ਝੰਡੇ ਦਿਖਾ ਕੇ ਕੀਤਾ ਗਿਆ ਸੀ | ਇਸ ਮੌਕੇ ਪ੍ਰਸ਼ਾਸਨ ਵਲੋਂ ਇਹ ਜਵਾਬ ਦਿਤਾ ਗਿਆ ਕਿ ਪਰਚੇ ਜਲਦ ਰੱਦ ਕੀਤੇ ਜਾਣਗੇ | ਪਰ ਆਗੂਆਂ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਕਾਂਗਰਸ ਦਾ ਚਿਹਰਾ ਨੰਗਾ ਹੋ ਗਿਆ ਹੈ ਕਿਉਂਕਿ ਕਿਸਾਨ ਹਿਤੈਸ਼ੀ ਬਿਲਕੁਲ ਨਹੀਂ ਹਨ | ਉਨ੍ਹਾਂ ਕਿਹਾ ਕਿ ਜੇਕਰ 1 ਤਰੀਕ ਤਕ ਇਹ ਪਰਚੇ ਲਿਖਤੀ ਰੂਪ ਵਿਚ ਰੱਦ ਨਾ ਹੋਏ ਤਾਂ ਐਸ.ਐਸ.ਪੀ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ ਜਿਸ ਵਿਚ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਸ਼ਾਮਲ ਹੋਣਗੀਆਂ | ਇਸ ਮੌਕੇ ਹਰਪਾਲ ਕੌਰ ਢੱਕੀ, ਰੀਮਾਂ ਰਾਣੀ, ਪਰਵਿੰਦਰ ਕੌਰ ਸਰਾੜੀ, ਕੁਲਵਿੰਦਰ ਸਿੰਘ ਪੰਜੋਲਾ, ਜਰਨੈਲ ਸਿੰਘ ਮਗਰੋੜ, ਅਮਨ ਧਾਲੀਵਾਲ ਖੇੜੀ, ਅਜਾਇਬ ਸਿੰਘ ਸਰਾੜੀ, ਨੌ ਨਿਹਾਲ ਸਿੰਘ ਭੱਦਲ, ਕੁਲਵਿੰਦਰ ਸਿੰਘ ਝੱਲੀਆਂ, ਸਰਪੰਚ ਮੇਹਰ ਸਿੰਘ, ਮਾਸਟਰ ਦਲੀਪ ਸਿੰਘ, ਗੁਰਨਾਮ ਸਿੰਘ ਜੱਸੜਾਂ ਆਦਿ ਹੋਰ ਮੌਜੂਦ ਸਨ |
ਫੋਟੋ ਰੋਪੜ-26-18 ਤੋਂ ਪ੍ਰਾਪਤ ਕਰੋ ਜੀ |