
966 ਕੈਦੀਆਂ ਵਿਚੋਂ 340 ਦੀ ਰਿਪੋਰਟ ਆਈ ਪਾਜ਼ਿਟਿਵ
ਸੰਗਰੂਰ : ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਜ਼ਿਲ੍ਹੇ ਦੇ ਸਿਵਲ ਸਰਜਨ ਵੱਲੋਂ ਬਣਾਈ ਟੀਮ ਦੀ ਦੇਖ-ਰੇਖ ਹੇਠ 966 ਕੈਦੀਆਂ ਦੇ ਡੋਪ ਟੈਸਟ ਕੀਤੇ ਗਏ, ਜਿਸ ਵਿੱਚ 340 ਕੈਦੀਆਂ ਦੇ ਡੋਪ ਟੈਸਟ ਪਾਜ਼ੇਟਿਵ ਪਾਏ ਗਏ।
Prison
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਬਲਜੀਤ ਸਿੰਘ ਐਸ.ਐਮ.ਓ ਸੰਗਰੂਰ ਅਤੇ ਡਾ: ਬਲਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਜ਼ਿਲ੍ਹਾ ਸੰਗਰੂਰ ਦੀ ਸਿਵਲ ਸਰਜਨ ਮੈਡਮ ਪਰਮਿੰਦਰ ਕੌਰ ਵੱਲੋਂ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜ਼ਿਲ੍ਹਾ ਜੇਲ੍ਹ ਵਿੱਚ 966 ਕੈਦੀਆਂ ਦਾ ਡੋਪ ਟੈਸਟ ਕਰਵਾਉਣ ਲਈ ਟੀਮ ਗਠਿਤ ਕੀਤੀ ਗਈ ਹੈ |
Dope Test
ਉਸ ਟੀਮ ਨੂੰ ਤਿਆਰ ਕਰਕੇ 23 ਜੁਲਾਈ ਨੂੰ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿਸ ਵਿੱਚ 966 ਕੈਦੀਆਂ ਦੇ ਡੋਪ ਟੈਸਟ ਕੀਤੇ ਗਏ ਸਨ ਅਤੇ ਜਿਨ੍ਹਾਂ ਵਿੱਚੋਂ 340 ਕੈਦੀ ਡੋਪ ਟੈਸਟ ਵਿੱਚ ਪਾਜ਼ੇਟਿਵ ਪਾਏ ਗਏ ਸਨ।